Htv Punjabi
Punjab

ਕਿਸਾਨਾਂ ਨੇ ਬਿਜਲੀ ਗਰਿੱਡ ਨੂੰ ਤਾਲਾ ਜੜ੍ਹ ਕੇ ਐਸਡੀਓ ਤਾੜਿਆ!

ਪੰਜਾਬ ਸਰਕਾਰ ਵੱਲੋਂ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖ ਕੇ ਅੱਠ ਘੰਟੇ ਬਿਜਲੀ ਦੇਣ ਦਾ ਦਾਅਵਾ ਕੀਤਾ ਗਿਆ ਸੀ। ਪਰ ਸਰਕਾਰ ਦੇ ਇਹ ਦਾਅਵੇ ਬਿਲਕੁਲ ਖੋਖਲੇ ਵਿਖਾਈ ਦੇ ਰਹੇ ਹਨ ਅਤੇ ਪੰਜਾਬ ਭਰ ਵਿੱਚ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਜਿਸ ਦੇ ਤਹਿਤ ਨਾਭਾ ਬਲਾਕ ਦੇ ਪਿੰਡ ਹਿਆਣਾ ਵਿਖੇ ਬਿਜਲੀ ਗਰਿੱਡ ਦਾ ਘਿਰਾਓ ਕਰਕੇ ਦੇਰ ਰਾਤ ਐਸ ਡੀ ਓ ਨੂੰ ਅੰਦਰ ਹੀ ਬੰਦ ਕਰ ਦਿੱਤਾ ਗਿਆ ਅਤੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ । ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਿਰਫ਼ ਤਿੰਨ ਤੋਂ ਚਾਰ ਘੰਟੇ ਹੀ ਬਿਜਲੀ ਖੇਤਾਂ ਚ ਮਿਲ ਰਿਹੈ ਅਤੇ ਪਿੰਡਾਂ ਵਿੱਚ ਵੀ ਬਿਜਲੀ ਗੁੱਲ ਹੈ ਜਿਸ ਕਰਕੇ ਅਸੀਂ ਮਜਬੂਰਨ ਗਰਿੱਡ ਦਾ ਘਿਰਾਓ ਕਰਨ ਲਈ ਮਜਬੂਰ ਹੋਏ ਉਨ੍ਹਾਂ ਕਿਹਾ ਕਿ ਇਕ ਪਾਸੇ ਜਿੱਥੇ ਡੀਜ਼ਲ ਦਾ ਭਾਅ ਆਸਮਾਨ ਨੂੰ ਛੂਹ ਰਿਹਾ ਹੈ ਅਸੀਂ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਹੁਣ ਕਿਵੇਂ ਝੋਨੇ ਨੂੰ ਪਾਣੀ ਦੇਈਏ ।

ਇਹ ਹੈ ਨਾਭਾ ਬਲਾਕ ਦਾ ਪਿੰਡ ਹਿਆਣਾ ਜਿਥੇ ਦਰਜਨਾਂ ਪਿੰਡਾਂ ਦੇ ਕਿਸਾਨਾਂ ਵੱਲੋਂ ਰਾਤ ਨੂੰ ਹੀ ਬਿਜਲੀ ਦਾ ਗਰਿੱਡ ਘੇਰ ਕੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ । ਕਿਸਾਨਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਭੜਾਸ ਕੱਢੀ ਅਤੇ ਕੈਪਟਨ ਸਰਕਾਰ ‘ਤੇ ਵਾਅਦਾ ਖਿਲਾਫੀ ਕਰਨ ਦੇ ਇਲਜ਼ਾਮ ਲਗਾਏ।ਇਸ ਦੌਰਾਨ ਪਿੰਡਾਂ ਵਿੱਚ ਖੇਤਾਂ ਨੂੰ ਪਾਣੀ ਲਾਉਣ ਮੁਕਮਲ ਬਿਜਲੀ ਸਪਲਾਈ ਨਾ ਹੋਣ ਕਰਕੇ ਬਿਜਲੀ ਗਰਿੱਡ ਦਾ ਘਿਰਾਓ ਕੀਤਾ ਗਿਆ। ਅਤੇ ਪਾਵਰਕਾਮ ਦੇ ਐੱਸ ਡੀ ਓ ਨੂੰ ਬਾਹਰ ਨਹੀਂ ਨਿਕਲਣ ਦਿੱਤਾ। ਮੌਕੇ ਤੇ ਪੁਲਸ ਵੱਲੋਂ ਵੀ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸਾਨਾਂ ਵੱਲੋਂ ਪੁਲਸ ਦੀ ਵੀ ਇੱਕ ਗੱਲ ਨਹੀਂ ਸੁਣੀ।


Vo/1 ਇਸ ਮੌਕੇ ਤੇ ਕਿਸਾਨ ਗੁਰਪ੍ਰੀਤ ਅਤੇ ਬਲਜਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਕਈ ਦਿਨਾਂ ਤੋਂ ਬਿਜਲੀ ਖੇਤਾਂ ਵਿੱਚ ਸਿਰਫ਼ ਦੋ ਜਾਂ ਤਿੰਨ ਘੰਟੇ ਹੀ ਦਿੱਤੀ ਜਾ ਰਹੀ ਹੈ ਜੋ ਸਰਕਾਰ ਨੇ ਵਾਅਦਾ ਕੀਤਾ ਗਿਆ ਸੀ ਕਿ ਅੱਠ ਘੰਟੇ ਨਿਰੰਤਰ ਬਿਜਲੀ ਆਏਗੀ ਉਹ ਬਿਜਲੀ ਸਾਨੂੰ ਨਹੀਂ ਮਿਲੀ ਅਤੇ ਸਾਡੇ ਖੇਤ ਵੀ ਸੁੱਕ ਗਏ ਹਨ । ਇਕ ਪਾਸੇ ਜਿੱਥੇ ਡੀਜ਼ਲ ਦੇ ਭਾਅ ਆਸਮਾਨ ਨੂੰ ਛੂਹ ਰਹੇ ਹਨ ਅਸੀਂ ਹੁਣ ਮਹਿੰਗੇ ਭਾਅ ਦਾ ਡੀਜ਼ਲ ਕਿਵੇਂ ਖਰਚ ਕਰੀਏ । ਸਾਨੂੰ ਮਜਬੂਰਨ ਹੋ ਕੇ ਬਿਜਲੀ ਗਰਿੱਡ ਦਾ ਘਿਰਾਓ ਕਰਨਾ ਪਿਆ ।

ਇਸ ਮੌਕੇ ਤੇ ਪਾਵਰਕਾਮ ਦੇ ਐਸਡੀਓ ਧਰਮਪਾਲ ਸਿੰਘ ਨੇ ਮੰਨਿਆ ਹੈ ਜੋ ਬਿਜਲੀ ਦੇ ਕੱਟ ਹਨ ਪਿਛੋਲਾ ਕਰੇ ਹਨ ਇਸ ਵਿੱਚ ਸਾਡਾ ਕੋਈ ਕਸੂਰ ਨਹੀਂ ਹੈ ਪਰ ਪਿੰਡ ਵਾਲੇ ਮੰਗ ਕਰ ਰਹੇ ਹਨ ਕਿ ਸਾਨੂੰ ਨਿਰੰਤਰ ਖੇਤਾਂ ਵਿੱਚ ਬਿਜਲੀ ਦਿੱਤੀ ਜਾਵੇ ਪਰ ਅਸੀਂ ਬਿਜਲੀ ਕਿਮੇਂ ਦੇਈਏ ਜੇਕਰ ਸਾਡੇ ਕੋਲ ਬਿਜਲੀ ਦੀ ਖਪਤ ਪੂਰੀ ਹੋਵੇਗੀ ਅਸੀਂ ਤਾ ਕਿਸਾਨਾਂ ਨੂੰ ਬਿਜਲੀ ਦੇ ਸਕਦੇ ਹਾਂ ਅਸੀਂ ਪੂਰੀ ਕੋਸ਼ਿਸ਼ ਕਰ ਰਿਹਾ ਕਿ ਬਿਜਲੀ ਕਿਸਾਨਾਂ ਨੂੰ ਅੱਠ ਘੰਟੇ ਮਿਲੇ

Related posts

ਅੰਮ੍ਰਿਤਪਾਲ ਸਿੰਘ ਦੇ 7 ਸਾਥੀ 4 ਦਿਨਾਂ ਦੇ ਪੁਲਿਸ ਰਿਮਾਂਡ ‘ਤੇ

htvteam

15 ਮਿੰਟ ਇੱਕ ਜਨਾਨੀ ਤੇ ਦੋ ਮੁੰਡੇ, ਦੇਖੋ ਕੀ ਕਰ ਗਏ

htvteam

ਲਾੜੀ ਨੇ ਕਰਤਾ ਨਵਾਂ ਕਾਂਡ, ਲਾੜੇ ਨੂੰ ਕੱਢਕੇ ਬਾਹਰ ਫੇਰ ਦਿਖਾਇਆ ਆਪਣਾ ਰੰਗ

Htv Punjabi