ਸਵੈਤ ਮਲਿਕ ਨੇ ਜਗਜੀਤ ਸਿੰਘ ਡੱਲੇਵਾਲ ਤੇ ਦਿੱਤਾ ਵੱਡਾ ਬਿਆਨ
ਕਿਹਾ ਕੇਂਦਰ ਹਮੇਸ਼ਾ ਕਿਸਾਨਾਂ ਨਾਲ ਗੱਲ ਕਰਨ ਲਈ ਰਾਜ਼ੀ
ਪਰ ਪਹਿਲਾ ਕਿਸਾਨ ਆਪਣਾ ਆਪਸੀ ਭਾਈਚਾਰਾ ਕਾਇਮ ਕਰਨ
ਉਸ ਤੋਂ ਬਾਅਦ ਕੇਂਦਰ ਦੇ ਨਾਲ ਗੱਲ ਕਰਨ ਦੀ ਮੰਗ ਰੱਖਣ
ਗੱਲਬਾਤ ਦੌਰਾਨ ਸਾਬਕਾ ਐਮਪੀ ਅਤੇ ਬੀਜੇਪੀ ਦੇ ਸੀਨੀਅਰ ਲੀਡਰ ਸਵੈਤ ਮਲਿਕ ਵੱਲੋਂ ਜਲੰਧਰ ਦੇ ਵਿੱਚ ਪ੍ਰੈਸ ਕਾਨਫਰਸ ਕਰ ਕਿਸਾਨਾਂ ਦੇ ਉੱਪਰ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਸੀਂ ਕਿਸਾਨਾਂ ਦੇ ਲਈ ਹਮੇਸ਼ਾ ਆਪਣੇ ਰਾਹ ਖੋਲੇ ਨੇ ਕੇਂਦਰ ਨੇ ਹਮੇਸ਼ਾ ਕਿਸਾਨਾਂ ਲਈ ਰਾਹ ਖੋਲੇ ਨੇ ਪਰ ਕਿਸਾਨ ਆਪਣੇ ਰਸਤਿਆਂ ਨੂੰ ਆਪ ਬੰਦ ਕਰਦਾ ਹੋਇਆ ਨਜ਼ਰ ਆ ਰਿਹਾ ਉਹਨਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਨੇ ਕੇਂਦਰ ਦੇ ਨਾਲ ਕਿਸੇ ਵੀ ਤਰੀਕੇ ਦੀ ਗੱਲਬਾਤ ਕਰਨੀ ਹੈ ਤਾਂ ਪਹਿਲਾਂ ਉਹ ਇਕੱਠੇ ਹੋ ਜਾਣ ਆਪਸੀ ਤਾਲਮੇਲ ਬਣਾ ਲੈਣ ਕਿਉਂਕਿ ਕੇਂਦਰ ਇੱਕ ਧੜੇ ਦੇ ਨਾਲ ਗੱਲ ਕਰਕੇ ਖੁਸ਼ ਨਹੀਂ ਹੈ ਕਿਉਂਕਿ ਜਦੋਂ ਇੱਕ ਧੜੇ ਦੇ ਨਾਲ ਗੱਲਬਾਤ ਕੀਤੀ ਤਾਂ ਦੂਜੇ ਧੜੇ ਵੱਲੋਂ ਦੁਬਾਰਾ ਧਰਨਾ ਲਗਾ ਲਿੱਤਾ ਜਾਵੇਗਾ। ਇਸ ਦੇ ਵਿੱਚ ਕੇਂਦਰ ਹਮੇਸ਼ਾ ਫਸਿਆ ਰਵੇਗਾ ਜਿਸ ਕਾਰਨ ਕਿਸਾਨ ਇਕ ਵਾਰ ਪਹਿਲਾ ਆਪਣਾ ਏਕਾ ਕਾਇਮ ਕਰਨ ਅਤੇ ਉਸ ਤੋਂ ਬਾਅਦ ਕੇਂਦਰ ਦੇ ਨਾਲ ਗੱਲਬਾਤ ਕਰਨ ਦੀ ਮੰਗ ਰੱਖਣ,,,,,,ਹੁਣ ਦੇਖਣਾ ਹੋਵੇਗਾ ਕਿ ਬੀਜੇਪੀ ਲੀਡਰ ਦੇ ਬਿਆਨ ਤੋਂ ਬਾਅਦ ਹੁਣ ਕਿਸਾਨਾਂ ਦਾ ਕੀ ਬਿਆਨ ਹੋਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
next post