Htv Punjabi
Punjab Uncategorized

ਕੈਪਟਨ ਨੇ ਮੋਦੀ ਸਰਕਾਰ ਖਿਲਾਫ ਖੇਤੀਬਾੜੀ ਅਤੇ ਬਿਜਲੀ ਸੋਧ ਕਾਨੂੰਨ ਦੇ ਖਿਲਾਫ ਲਿਆ ਵੱਡਾ ਸਟੈਂਡ

ਇਸ ਵੇਲੇ ਦੀ ਵੱਡੀ ਖਬਰ ਚੰਡੀਗੜ੍ਹ ਤੋਂ ਆ ਰਹੀ ਐ..ਜਿੱਥੇ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਵੱਡਾ ਸਟੈਂਡ ਮੋਦੀ ਸਰਕਾਰ ਖਿਲਾਫ ਖੇਤੀਬਾੜੀ ਅਤੇ ਬਿਜਲੀ ਸੋਧ ਕਾਨੂੰਨ ਦੇ ਖਿਲਾਫ ਲਿਆ ਐ।

ਜਿਸ ‘ਚ ਕੈਪਟਨ ਅਮਰਿੰਦਰ ਸਿੰਘ ਨੇ ਜੋ ਮਤਾ ਵਿਧਾਨ ਸਭਾ ‘ਚ ਪੇਸ਼ ਕੀਤਾ ਉਸ ਮੁਤਾਬਿਕ ਜੇਕਰ ਕਿਸਾਨਾਂ ਤੋਂ ਕੋਈ ਵੀ ਵਿਅਕਤੀ, ਕੋਰਪੋਰੇਟ ਜਾਂ ਸੰਸਥਾ ਨਿਰਾਧਰਿਤ ਮੁੱਲ ਤੋਂ ਘੱਟ ਭਾਵ ਤੇ ਫਸਲਾਂ ਦੀ ਖ੍ਰੀਦ ਕਰਦਾ ਐ ਜਾਂ ਉਸਤੇ ਫਸਲ ਵੇਚਣ ਲਈ ਕੋਈ ਦਬਾਅ ਪਾਉਂਦਾ ਐ ਤਾਂ ਉਸ ਨੂੰ ਜੁਰਮਾਨੇ ਦੇ ਨਾਲ ਨਾਲ 3 ਸਾਲ ਤੱਕ ਦੀ ਕੈਦ ਦੀ ਵਿਵਸਥਾ ਪ੍ਰਸਤਾਵ ਵਿੱਚ ਕੀਤੀ ਗਈ ਐ।

ਇਸਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕੀ ਸਰਕਾਰ ਕਿਸਾਨਾਂ ਦੇ ਹੱਕ ‘ਚ ਖੜੇਗੀ ਤੇ ਜੇਕਰ ਮੋਦੀ ਸਰਕਾਰ ਪੰਜਾਬ ਸਰਕਾਰ ਨੂੰ ਬਰਖਾਸਿਤ ਕਰਦੀ ਐ ਤਾਂ ਕਿਸਾਨਾਂ ਲਈ ਅਸਤੀਫਾ ਮੇਰੀ ਜੇਬ ‘ਚ ਐ। ਸੋ ਇਕ ਵਾਰ ਫੇਰ ਦੱਸ ਦਈਏ ਕੀ ਇਸ ਵੇਲੇ ਦੀ ਵੱਡੀ ਖਬਰ ਚੰਡੀਗੜ੍ਹ ਤੋਂ ਆ ਰਹੀ ਐ।

Related posts

ਜੇਕਰ ਤੁਹਾਡਾ ESR ਲਗਾਤਾਰ ਵੱਧ ਰਿਹਾ ਤਾਂ ਆਹ ਬਿਮਾਰੀਆਂ ਲੱਗ ਸਕਦੀਆਂ ਨੇ

htvteam

ਨਾਕਾਬੰਦੀ ਕਰਕੇ ਪੁਲਿਸ ਨੇ ਬੰਦੇ ਨਾਲ ਕੀਤਾ ਆਹ ਕੰਮ ?

Htv Punjabi

ਕਲਰਕ ਨੂੰ 16 ਮਹੀਨੇ ਤੋਂ ਨਹੀਂ ਮਿਲੀ ਤਨਖਾਹ, ਗੁੱਸੇ ਵਿੱਚ ਕਰ ਬੈਠਾ ਇਹ ਕੰਮ

Htv Punjabi