ਮਾਮਲਾ ਹੈ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਸੂਬਾ ਜਦੀਦ ਦਾ ਜਿੱਥੇ ਦੋ ਪਿਆਰ ਕਰਨ ਵਾਲਿਆਂ ਨਾਲ ਬੇਹੱਦ ਭਿਆਨਕ ਕਾਰਾ ਹੋਇਆ ਹੈ |
ਅਸਲ ‘ਚ ਪਿੰਡ ਹਸਤੇ ਕੇ ਦਾ ਰਹਿਣ ਵਾਲਾ 17 ਸਾਲ ਦਾ ਲਖਵਿੰਦਰ ਸਿੰਘ ਪਿੰਡ ਹਬੀਬਵਾਲਾ
ਦੀ ਕੁੜੀ ਛਿੰਦਰਪਾਲ ਕੌਰ ਨਾਲ ਪਿਆਰ ਕਰਦਾ ਸੀ | ਕੱਚੀ ਉਮਰ ਦੇ ਇਹ ਦੋਵੇਂ ਆਸ਼ਕ ਮਾਸ਼ੂਕ ਅਜੇ ਸਕੂਲ ‘ਚ ਪੜ੍ਹਦੇ ਸਨ | ਮੁੰਡੇ ਵਾਲਿਆਂ ਨੇ ਕੁੜੀ ਵਾਲਿਆਂ ਨੂੰ ਦੋਵਾਂ ਦੇ ਰਿਸ਼ਤੇ ਦੀ ਗੱਲ ਕੀਤੀ ਅਤੇ ਕੁੜੀ ਮਾਂ ਨੇ ਕੁੜੀ ਦੀ ਪੜ੍ਹਾਈ ਤੋਂ ਬਾਅਦ ਰਿਸ਼ਤੇ ਦੀ ਹਾਮੀ ਵੀ ਭਰੀ ਸੀ | ਪਰ ਉਹਨਾਂ ਦੇ ਰਿਸ਼ਤੇਦਾਰ ਚੰਗਾ ਨਹੀਂ ਸਨ ਸਮਝਦੇ |
ਬੀਤੀ ਰਾਤ ਕੁੜੀ ਮੁੰਡੇ ਨੂੰ ਆਪਣੇ ਘਰ ਬੁਲਾਉਂਦੀ ਹੈ | ਮੁੰਡਾ ਆਪਣੇ ਪਰਿਵਾਰ ਵਾਲਿਆਂ ਨੂੰ ਵਾਪਿਸ ਘਰ ਪਰਤ ਕੇ ਰੋਟੀ ਖਾਣ ਦੀ ਗੱਲ ਅੱਖ ਫਟਾਫਟ ਚਾਲ ਜਾਂਦਾ ਹੈ | ਤੇ ਫਿਰ ਜੋ ਕੁੱਝ ਵਾਪਰਦਾ ਹੈ ਆਸ ਪਾਸ ਦੇ ਪਿੰਡਾਂ ‘ਚ ਵੀ ਹਾ ਹਾ ਕਾਰ ਮਚ ਜਾਂਦੀ ਹੈ |
previous post