Htv Punjabi
Punjab Video

ਖਨੌਰੀ ਬਾਰਡਰ ਤੇ ਦੇਖੋ ਇੱਕ ਹੋਰ ਕਿਸਾਨ ਨਾਲ ਕੀ ਹੋਇਆ

ਐੱਮਐੱਸਪੀ ਸਮੇਤ ਹੋਰ ਮੰਗਾਂ ਦੀ ਪੂਰਤੀ ਲਈ ਸੰਘਰਸ਼ ਕਰ ਰਹੇ ਕਿਸਾਨ ਹਰਿਆਣਾ ਦੀਆਂ ਹੱਦਾਂ ‘ਤੇ ਡਟੇ ਹੋਏ ਹਨ। ਬੀਤੇ ਦਿਨੀਂ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ ਤੇ ਰਾਤ ਕਿਸਾਨ ਦਰਸ਼ਨ ਸਿੰਘ ਦਮ ਤੋੜ ਗਿਆ।ਹਾਸਲ ਹੋਏ ਵੇਰਵਿਆਂ ਮੁਤਾਬਿਕ ਪਿੰਡ ਕੋਠੇ ਅਮਰਪੁਰਾ ਦਾ ਕਿਸਾਨ ਦਰਸ਼ਨ ਸਿੰਘ (62) ਪੁੱਤਰ ਜਰਨੈਲ ਸਿੰਘ 13 ਫਰਵਰੀ ਤੋਂ ਹੀ ਕਿਸਾਨੀ ਸੰਘਰਸ਼ ਵਿੱਚ ਗਿਆ ਹੋਇਆ ਸੀ ।21 ਫਰਵਰੀ ਨੂੰ ਜਦੋਂ ਖਨੌਰੀ ਬਾਰਡਰ ‘ਤੇ ਕਿਸਾਨਾਂ ਨੂੰ ਖਦੇੜਨ ਲਈ ਅੱਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਸੀ ਤਾਂ ਦਰਸ਼ਨ ਸਿੰਘ ਸਾਰਾ ਦਿਨ ਗਿੱਲੀਆਂ ਬੋਰੀਆਂ ਨਾਲ ਅੱਥਰੂ ਗੈਸ ਦੇ ਗੋਲਿਆਂ ਨੂੰ ਦੱਬਦਾ ਰਿਹਾ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰੇਸ਼ਮ ਸਿੰਘ ਯਾਤਰੀ ਨੇ ਦੱਸਿਆ ਕਿ 22 ਜਨਵਰੀ ਦੀ ਰਾਤ ਨੂੰ ਦਰਸ਼ਨ ਸਿੰਘ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਤਾਂ ਉਸ ਨੂੰ ਪਾਤੜਾਂ ਦੇ ਹਸਪਤਾਲ ਲਿਜਾਇਆ ਗਿਆ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਹ ਦਮ ਤੋੜ ਗਿਆ।

ਕਿਸਾਨ ਦਰਸ਼ਨ ਸਿੰਘ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇੱਕ ਲੜਕਾ ਤੇ ਲੜਕੀ ਛੱਡ ਗਿਆ। ਲੜਕੇ ਦਾ ਵਿਆਹ 15 ਦਿਨ ਪਹਿਲਾਂ ਹੀ ਹੋਇਆ ਸੀ। ਸ਼ਹੀਦ ਕਿਸਾਨ ਕੋਲ 8 ਏਕੜ ਜ਼ਮੀਨ ਸੀ ਕਰਜ਼ਾ 8 ਲੱਖ ਲੱਗਭਗ ਹੈ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਉਕਤ ਕਿਸਾਨ ਦੇ ਪਰਿਵਾਰ ਦੀ ਆਰਥਿਕ ਸਹਾਇਤਾ ਤੇ ਨੌਕਰੀ ਦੀ ਮੰਗ ਕੀਤੀ ਹੈ।,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੜ੍ਹ ਵਾਲੀਆਂ ਥਾਵਾਂ ਉੱਤੇ ਮੁੰਡੇ ਪੀੜ੍ਹਤਾਂ ਦੇ ਜ਼ਖਮਾਂ ਉੱਤੇ ਐਵੇਂ ਭੁੱਕ ਰਹੇ ਨੇ ਲੂਣ

htvteam

ਕਹਿੰਦਾ ਫੋਕੇ ਭਾਸ਼ਨ ਸੁਣਾਈ ਜਾ ਰਿਹਾ

htvteam

ਕਿਸਾਨ ਨੇ ਆਪਣੀ ਉਮੀਦ ਉੱਤੇ ਫੇਰਿਆ ਟ੍ਰੈਕਟਰ; ਦੇਖੋ ਵੀਡੀਓ

htvteam

Leave a Comment