Htv Punjabi
Crime Punjab Video

ਖਾਕੀ ਵਰਦੀ ‘ਚ ਘਰ ‘ਚ ਵੜੇ ਬੰਦੇ, ਜਨਾਨੀ ਦੇ ਲੈ ਗਏ ਚੁੱਕੇ ਸਮਾਨ

ਫਿਰੋਜ਼ਪੁਰ ਚ੍ਹ ਮਹਿਲਾ ਨੇ ਪੁਲਿਸ ਤੇ ਲਗਾਏ ਗੰਭੀਰ ਆਰੋਪ
ਮੈਂ ਪੇਕਿਆਂ ਗਈ ਹੋਈ ਸੀ ਪਿਛੋਂ ਪੁਲਿਸ ਦੀ ਵਰਦੀ ਵਿੱਚ ਆਏ ਬੰਦੇ
ਮੇਰੇ ਘਰੋਂ ਸਮਾਨ ਚੁੱਕ ਕੇ ਲੈ ਗਏ ਭਾਂਡੇ ਤੱਕ ਨਹੀਂ ਛੱਡੇ
ਗੈਂਸ ਸਿਲੰਡਰ, ਐਲ ਈਡੀ,ਸੋਨੇ ਦੇ ਗਹਿਣੇ, 5 ਲੱਖ ਨਗਦੀ
ਬੀਤੇ ਦਿਨੀਂ ਫਿਰੋਜ਼ਪੁਰ ਪੁਲਿਸ ਵੱਲੋਂ ਕੁੱਝ ਚੋਰ ਫੜੇ ਗਏ ਸਨ। ਅਤੇ ਕੁੱਝ ਸਮਾਨ ਵੀ ਬਰਾਮਦ ਕੀਤਾ ਗਿਆ ਸੀ। ਹੁਣ ਇਸ ਮਾਮਲੇ ਵਿੱਚ ਇੱਕ ਪਰਿਵਾਰ ਸਾਹਮਣੇ ਆਇਆ ਹੈ। ਜਿਸਨੇ ਬਰਾਮਦ ਕੀਤੇ ਸਮਾਨ ਤੇ ਮਾਲਕੀ ਹੱਕ ਜਿਤਾਇਆ ਹੈ। ਅਤੇ ਪੁਲਿਸ ਤੇ ਗੰਭੀਰ ਆਰੋਪ ਲਗਾਏ ਹਨ।

ਇਸ ਹੈਰਾਨੀਜਨਕ ਮਾਮਲੇ ਵਿੱਚ ਫਿਰੋਜ਼ਪੁਰ ਦੀ ਹਾਊਸਿੰਗ ਬੋਰਡ ਕਲੌਨੀ ਦੀ ਰਹਿਣ ਵਾਲੀ ਕਿਰਨਪ੍ਰੀਤ ਕੌਰ ਨੇ ਆਰੋਪ ਲਗਾਏ ਹਨ। ਕਿ ਉਹ ਪੇਕੇ ਘਰ ਗਈ ਹੋਈ ਸੀ। ਤੇ ਉਸਦਾ ਪਤੀ ਮਸ਼ੀਨ ਤੇ ਗਿਆ ਹੋਇਆ ਸੀ। ਜਦ ਉਹ ਵਾਪਿਸ ਆਈ ਤਾਂ ਘਰ ਦਾ ਸਮਾਨ ਏਧਰ ਓਧਰ ਖਿਲਰਿਆ ਪਿਆ ਸੀ। ਜਦ ਉਸਨੇ ਆਂਡ ਗੁਆਂਢ ਤੋਂ ਪੁਛਿਆ ਤਾਂ ਪਤਾ ਲੱਗਾ ਕਿ ਪਿਛੋਂ ਪੁਲਿਸ ਵਰਦੀ ਵਿੱਚ ਆਏ ਮੁਲਾਜਮਾਂ ਨੇ ਉਸਦੇ ਘਰ ਅੰਦਰ ਦਾਖਲ ਹੋ ਘਰ ਵਿਚੋਂ ਦੋ ਗੈਂਸ ਸਿਲੰਡਰ, ਇੱਕ ਐਲ ਈ ਡੀ, 5 ਲੱਖ ਰੁਪਏ ਨਗਦੀ ਅਤੇ ਇੱਕ ਸੋਨੇ ਦੀ ਮੁੰਦੀ ਚੁੱਕ ਕੇ ਲੈ ਗਏ। ਜਦਕਿ ਜੋ ਸਮਾਨ ਚੁੱਕਿਆ ਗਿਆ ਹੈ।

ਉਸ ਸਾਰੇ ਸਮਾਨ ਦੇ ਬਿੱਲ ਉਸ ਕੋਲ ਮੌਜੂਦ ਹਨ। ਜੋ ਪੁਲਿਸ ਨੇ ਚੋਰੀ ਦੀ ਬਰਾਮਦਗੀ ਵਿੱਚ ਸ਼ੋਅ ਕਰ ਦਿੱਤਾ ਹੈ। ਜਿਸ ਸਬੰਧੀ ਉਹ ਸਬੂਤਾਂ ਸਮੇਤ ਪਿਛਲੇ ਕਈ ਦਿਨਾਂ ਤੋਂ ਇਨਸਾਫ਼ ਲਈ ਚੱਕਰ ਲਗਾ ਰਹੀ ਹੈ। ਪਰ ਉਸਨੂੰ ਇਨਸਾਫ਼ ਨਹੀਂ ਮਿਲ ਰਿਹਾ। ਉਸਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਿਸੇ ਉੱਚ ਅਧਿਕਾਰੀ ਤੋਂ ਕਰਾਈ ਜਾਵੇ ਤਾਂ ਜੋ ਉਸਨੂੰ ਇਨਸਾਫ ਮਿਲ ਸਕੇ।

ਦੂਸਰੇ ਪਾਸੇ ਇਸ ਮਾਮਲੇ ਵਿੱਚ ਜਦੋਂ ਪੁਲਿਸ ਦਾ ਪੱਖ ਜਾਨਣ ਲਈ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਥਾਣਾ ਕੈਂਟ ਮੁੱਖੀ ਨੇ ਇਹ ਮਾਮਲਾ ਆਪਣੇ ਗਲੋਂ ਉਤਾਰ ਸੀਨੀਅਰ ਅਧਿਕਾਰੀਆਂ ਤੇ ਸੁੱਟ ਦਿੱਤਾ ਅਤੇ ਕਿਹਾ ਕਿ ਇਸ ਮਾਮਲੇ ਵਿੱਚ ਤਾਂ ਸੀਨੀਅਰ ਅਧਿਕਾਰੀ ਹੀ ਪੱਖ ਦੇ ਸਕਦੇ ਹਨ। ਅਤੇ ਕੁੱਝ ਵੀ ਬੋਲਣ ਤੋਂ ਸਾਫ ਇਨਕਾਰ ਕਰ ਦਿੱਤਾ।

ਦੱਸ ਦਈਏ ਕਿ ਉਕਤ ਮਹਿਲਾ ਵੱਲੋਂ ਇਸ ਮਾਮਲੇ ਵਿੱਚ ਇੱਕ ਕੰਪਲੇਟ ਐਸ ਐਸ ਪੀ ਫਿਰੋਜ਼ਪੁਰ ਨੂੰ ਦਿੱਤੀ ਗਈ ਹੈ। ਅਤੇ ਇੱਕ ਕੰਪਲੇਟ ਜੱਜ ਸਾਬ ਨੂੰ ਦਿੱਤੀ ਗਈ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖਲੋ ਪੰਜਾਬ ਦੇ ਨੌਜਵਾਨਾਂ ਦੇ ਕੰਮ

htvteam

ਯੰਗ ਵੈਦ ਦਾ ਕਾਲਾ ਤੇਲ ਰਾਤੋ-ਰਾਤ ਸਫੈਦ ਵਾਲਾਂ ਦੀ ਬਣਾ ਦਿੰਦੈ ਰੇਲ

htvteam

ਬਾਬਾ ਫਰੀਦ ਯੂਨੀਵਰਸਿਟੀ ਦੇ ਮੁਲਾਜ਼ਮਾਂ ਨੇ ਪੁਲਿਸ ਨੂੰ ਪਾਈਆਂ ਭਾਜੜਾਂ, ਮੁਲਾਜ਼ਮ ਕਹਿੰਦੇ ਅਜੇ ਕੀ! ਅੱਗੇ ਅੱਗੇ ਦੇਖੋ ਕੀ ਕਰਦੇ ਆਂ!

Htv Punjabi

Leave a Comment