Htv Punjabi
Punjab

ਬਾਬਾ ਫਰੀਦ ਯੂਨੀਵਰਸਿਟੀ ਦੇ ਮੁਲਾਜ਼ਮਾਂ ਨੇ ਪੁਲਿਸ ਨੂੰ ਪਾਈਆਂ ਭਾਜੜਾਂ, ਮੁਲਾਜ਼ਮ ਕਹਿੰਦੇ ਅਜੇ ਕੀ! ਅੱਗੇ ਅੱਗੇ ਦੇਖੋ ਕੀ ਕਰਦੇ ਆਂ!

ਫ਼ਰੀਦਕੋਟ : ਬੀਤੇ ਕਰੀਬ 40 ਦਿਨਾਂ ਤੋਂ ਸੰਘਰਸ਼ ਕਰ ਰਹੇ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਕੱਚੇ ਮੁਲਾਜ਼ਮਾਂ ਹਲੇ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਮਰਨ ਵਰਤ ‘ਤੇ ਬੈਠੇ ਹੋਏ ਹਨ l ਮਰਨ ਵਰਤ ‘ਤੇ ਬੈਠੇ ਮੁਲਾਜ਼ਮਾਂ ਦੀ ਹਾਲਤ ਵਿਗੜਨ ਦੇ ਚੱਲਦਿਆਂ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਐਸਡੀਐਮ ਫਰੀਦਕੋਟ ਪਰਮਦੀਪ ਸਿੰਘ ਅਤੇ ਤਹਿਸੀਲਦਾਰ ਪਰਮਜੀਤ ਸਿੰਘ ਬਰਾੜ ਸੀਨੀਅਰ ਮੈਡੀਕਲ ਅਫ਼ਸਰਾਂ ਦੀ ਟੀਮ ਨੂੰ ਨਾਲ ਲੈ ਕੇ ਧਰਨੇ ਵਾਲੇ ਸਥਾਨ ‘ਤੇ ਪਹੁੰਚੇ ਅਤੇ ਮਰਨ ਵਰਤ ‘ਤੇ ਬੈਠੇ ਮੁਲਾਜ਼ਮਾਂ ਦਾ ਮੈਡੀਕਲ ਚੈੱਕਅਪ ਕਰਵਾਇਆ l ਹਾਲਤ ਨਾਜ਼ੁਕ ਹੋਣ ਦੇ ਕਰਕੇ ਮੁਲਾਜ਼ਮਾਂ ਨੂੰ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਗਿਆ l ਪਰ ਨਾਲ ਹੀ 4 ਹੋਰ ਸੰਘਰਸ਼ਕਾਰੀ ਮੁਲਾਜ਼ਮ ਮਰਨ ਵਰਤ ‘ਤੇ ਬੈਠ ਗਏ l ਮਰਨ ਵਰਤ ‘ਤੇ ਬੈਠੇ ਮੁਲਾਜ਼ਮਾਂ ਨੂੰ ਮੈਡੀਕਲ ਸਹਾਇਤਾ ਲਈ ਹਸਪਤਾਲ ਲੈ ਕੇ ਜਾਣ ਲਈ ਜ਼ਿਲ੍ਹਾਂ ਪ੍ਰਸ਼ਾਸ਼ਨ ਨੂੰ ਕਾਫ਼ੀ ਮਿਹਨਤ ਕਰਨੀ ਪਈ ਅਤੇ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਦੇ ਗੁੱਸੇ ਦਾ ਵੀ ਸਾਹਮਣਾ ਕਰਨਾ ਪਿਆ l
ਇਸ ਮੌਕੇ ਪਹੁੰਚੇ ਐਸਡੀਐਮ ਪਰਮਦੀਪ ਸਿੰਘ ਨੇ ਕਿਹਾ ਕਿ ਮਰਨ ਵਰਤ ‘ਤੇ ਬੈਠੇ ਮੁਲਾਜ਼ਮਾਂ ਦਾ ਪਹਿਲਾਂ ਮੈਡੀਕਲ ਚੈਕਅਪ ਕਰਵਾਇਆ ਅਤੇ ਹਾਲਤ ਨਾਜ਼ੁਕ ਹੋਣ ‘ਤੇ ਮੁਲਾਜ਼ਮਾਂ ਨੂੰ ਹਸਪਤਾਲ ਦਾਖਿਲ ਕਰਵਾਇਆ ਗਿਆ ਅਤੇ ਯੁਨੀਵਰਸਿਟੀ ਦੇ ਪ੍ਰਬੰਧਕਾਂ ਵਿੱਚ ਇਨ੍ਹਾਂ ਦੀਆਂ ਮੰਗਾਂ ਬਾਰੇ ਗੱਲ ਚੱਲ ਰਹੀ ਹੈ l ਪਰ ਦੂਜੇ ਪਾਸੇ ਦੁਬਾਰਾ ਤੋਂ ਮਰਨ ਵਰਤ ‘ਤੇ ਬੈਠੇ ਮੁਲਾਜ਼ਮਾਂ ਦਾ ਕਹਿਣਾ ਕਿ ਉਨ੍ਹਾਂ ਦੇ ਸਾਥੀਆਂ ਦੀ ਹਾਲਤ ਖਰਾਬ ਹੋਣ ‘ਤੇ ਉਨ੍ਹ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਭਰੋਸੇ ‘ਤੇ ਉਨ੍ਹਾ ਨੂੰ ਹਸਪਤਾਲ ਦਾਖਿਲ ਕਰਵਾਇਆ ਪਰ ਯੂਨੀਵਰਸਿਟੀ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਦੀ ਹਲੇ ਤੱਕ ਸਾਰ ਨਹੀਂ ਲਈ ਗਈ ਹੈ l ਇਸੇ ਤਰ੍ਹਾਂ ਯੂਨੀਵਰਸਿਟੀ ਵਿੱਚ ਆਊਟ ਸੋਰਸ ‘ਤੇ ਕੰਮ ਕਰ ਰਹੇ ਮੁਲਾਜ਼ਮਾਂ ਦੇ ਆਗੂ ਨੇ ਕਿਹਾ ਕਿ ਜੇਕਰ ਯੂਨੀਵਰਸਿਟੀ ਪ੍ਰਸ਼ਾਸ਼ਨ ਨੇ ਮਬਲਾਜ਼ਮਾਂ ਦੀਆਂ ਮੰਗਾਂ ਕੋਈ ਹੱਲ ਨਾ ਕੀਤਾ ਤਾਂ ਆਊਟ ਸੋਰਸ ਦੇ ਕਾਮੇ ਵੀ ਹੜਤਾਲ ‘ਤੇ ਜਾਣਗੇ ਅਤੇ ਕੱਚੇ ਮੁਲਾਜ਼ਮਾਂ ਦੇ ਮਰਨ ਵਰਤ ਦਾ ਸਮਰਥਨ ਕਰ ਮੈਡੀਕਲ ਹਸਪਤਾਲ ਅਤੇ ਯੂਨੀਵਰਸਿਟੀ ਵਿੱਚ ਕੰਮ ਕਾਰ ਠੱਪ ਕਰਨਗੇ l

Related posts

ਨਵੇਂ ਸਾਲ ਤੋਂ ਪਹਿਲਾਂ ਆਹ ਦੋ ਵਿਦਿਆਰਥੀਆਂ ਦੇ ਪਰਿਵਾਰਾਂ ਨਾਲ ਹੋ ਗਈ ਜੱਗੋਂ ਤਿਰ੍ਹਵੀਂ, ਮੱਚ ਗਈ ਹਾਹਾਕਾਰ

Htv Punjabi

ਰੇਲਵੇ ਦੀ ਪਾਰਕਿੰਗ ਤੋਂ ਦੂਜੇ ਦੀ ਬਾਈਕ ਲੈ ਕੇ ਜਾਣ ਤੋਂ ਰੋਕਿਆ ਤਾਂ ਕਿਰਚ ਨਾਲ ਗਲਾ ਕੱਟ ਦਿੱਤਾ

Htv Punjabi

ਹੁਣੇ ਹੁਣੇ ਸੁਖਪਾਲ ਸਿੰਘ ਖਹਿਰਾ ਨਾਲ ਜੁੜੀ ਆਈ ਵੱਡੀ ਖਬਰ !

htvteam

Leave a Comment