Htv Punjabi
Punjab

ਖਾਲਿਸਤਾਨੀ ਝੰਡਾ ਲਹਿਰਾਉਣ ਦੇ ਮਾਮਲੇ ‘ਚ 4 ਮੁਲਜ਼ਮਾਂ ਨੂੰ ਰਿਮਾਂਡ ਦੇ ਰੌਲਾ ‘ਚ ਵਕੀਲ ਹੋਇਆ ਗਰਮ, ਫਿਰ ਜੱਜ ਨੇ ਸੁਣਾਇਆ ਇਹ ਫੈਸਲਾ

ਡੀਸੀ ਦਫਤਰ ਦੀ ਛੱਤ ‘ਤੇ ਖਾਲਿਸਤਾਨੀ ਝੰਡਾ ਲਹਿਰਾਉਣ ਅਤੇ ਰਾਸ਼ਟਰੀ ਝੰਡੇ ਦਾ ਨਿਰਾਦਰ ਕਰਨ ਦੇ ਮਾਮਲੇ ‘ਚ ਵੀਰਵਾਰ ਨੂੰ ਚਾਰ ਮੁਲਜ਼ਮਾਂ ਦਾ ਰਿਮਾਂਡ ਖਤਮ ਹੋਣ ਦੇ ਬਾਅਦ ਪੁਲਿਸ ਦੇਰ ਸ਼ਾਮ ਮੁਲਜ਼ਮਾਂ ਨੂੰ ਲੈਕੇ ਅਦਾਲਤ ‘ਚ ਪੁੱਜੀ ਤਾਂ ਜੱਜ ਨੇ ਨਰਾਜ਼ਗੀ ਜਤਾਈ। ਪੁਲਿਸ ਨੇ ਮੁਲਜ਼ਮਾਂ ਵਲੋਂ ਪੰਨੂ ਦੀ ਬਣਾਈ ਸੀਡੀ ਨੂੰ ਰਿਕਾਰਡ ਕਰਨ ਦੇ ਲਈ ਫਿਰ ਰਿਮਾਂਡ ਮੰਗਿਆਂ ਤਾਂ ਮੁਲਜ਼ਮਾਂ ਦੇ ਵਕੀਲ ਨੇ ਨਰਾਜ਼ਗੀ ਜਤਾਉਂਦੇ ਹੋਏ ਕਿਹਾ ਹੈ ਕਿ ਪੁਲਿਸ ਪਹਿਲਾਂ ਹੀ 10 ਦਿਨ ਦਾ ਰਿਮਾਂਡ ਲੈ ਚੁੱਕੀ ਹੈ।

 

ਜਿਆਦਾ ਰਿਮਾਂਡ ‘ਚ ਰਹਿਣ ‘ਤੇ ਕਿਹਾ ਗਿਆ ਕਿ ਮੁਲਜ਼ਮ ਮੁਜ਼ਰਮ ਬਣ ਸਕਦੇ ਹਨ। ਇਸ ‘ਤੇ ਅਦਾਲਤ ਨੇ ਸਹਿਮਤ ਹੁੰਦੇ ਹੋਏ ਕਰੋਨਾ ਇਕਾਂਤਵਾਸ ਦਾ 14 ਸਤੰਬਰ ਤੱਕ ਦਾ ਰਿਮਾਂਡ ਦਿੱਤਾ ਹੈ। ਰਿਪੋਰਟ ਆਉਂਣ ਤੋਂ ਬਾਅਦ ਅਦਾਲਤ ਅਗਲਾ ਫੈਸਲਾ ਸੁਣਾਵੇਗੀ।

ਦੂਸਰੇ ਪਾਸੇ ਇੰਟਰਨੈਸ਼ਨਲ ਮੁਲਜ਼ਮ ਗੁਰਪਤਵੰਤ ਸਿੰਘ ਪੰਨੂ ਅਤੇ ਅਮਰੀਕਾ ਦਾ ਰਾਣਾ ਮੁਲਜ਼ਮ ਦੇ ਇਸ ਮਾਮਲੇ ‘ਚ ਨਾਮਜ਼ਦ ਹੋਣ ਦੇ ਬਾਅਦ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਇਸ ਕੇਸ ਨਾਲ ਜੁੜੀ ਹੈ। ਜਿਸਦੀ ਇਕ ਟੀਮ ਮੰਗਲਵਾਰ ਨੂੰ ਮੋਗਾ ਪਹੁੰਚੀ। ਉਹ ਮੁਲਜ਼ਮਾਂ ਦੀ ਕੋਰਨਾ ਰਿਪੋਰਟ ਆਉਣ ਦੇ ਬਾਅਦ ਉਨ੍ਹਾਂ ਨੂੰ ਮੁਹਾਲੀ ਲੈ ਕੇ ਜਾਵੇਗੀ।

Related posts

ਤੁਸੀ ਵੀ ਆਪਣੇ ਘਰ ‘ਚ ਰੱਖੋ ਧਿਆਨ…

htvteam

ਆਹ ਪਾਊਡਰ ਦਾ ਇੱਕ ਚਮਚ ਸਰੀਰ ਦੀਆਂ ਗੰਢਾਂ ਬਰਫ਼ ਵਾਂਗ ਪਿੰਗਲਾਵੇਗਾ

htvteam

ਮਾਂ ਸੀ ਕੋਰੋਨਾ ਪਾਜ਼ਿਟਿਵ,ਬੱਚਾ ਪੈਦਾ ਹੁੰਦਿਆਂ ਹੀ ਹੋ ਗਈ ਮੌਤ, ਬੱਚੇ ਲਈ ਪੈਦਾ ਹੋਈ ਵੱਡੀ ਮੁਸੀਬਤ 

Htv Punjabi