Htv Punjabi
Punjab

ਲੁਟੇਰਿਆਂ ਦਾ ਸਾਹਮਣਾ ਕਰਨ ਵਾਲੀ ਕੁਸਮ ਨੂੰ ਮਿਲੇ ਡੀਸੀ ਵੱਲੋਂ ਇੰਨੇ ਪੈਸੇ, ਨਾਲੇ ਬਣੀ ਬ੍ਰਾਂਡ ਅੰਬੇਸਡਰ

ਜਲੰਧਰ ‘ਚ ਵੀਰਵਾਰ ਨੂੰ ਡਿਪਟੀ ਕਮਿਸ਼ਨਰ ਘਨਸਾਮ ਥੋਰੀ ਨੇ 15 ਸਾਲਾ ਬਹਾਦਰ ਬੇਟੀ ਕੁਸਮ ਨੂੰ ਇਕ ਲੱਖ ਰੁਪਏ ਦਾ ਚੈੱਕ ਸੌਂਪਿਆ। ਇਹ ਉਹੀ ਲੜਕੀ ਹੈ, ਜਿਸਨੇ ਬਹਾਦਰੀ ਨਾਲ ਲੜ ਕੇ ਲੁਟੇਰਿਆਂ ਤੋਂ ਆਪਣਾ ਫੋਨ ਬਚਾਇਆ ਅਤੇ ਉਨ੍ਹਾਂ ਨੂੰ ਕਾਬੂ ਕਰਵਾਇਆ। ਜਿਸ ਤੋਂ ਬਾਅਦ ਬਹਾਦਰ ਲੜਕੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਛਾ ਗਈ ਸੀ ਅਤੇ ਪੰਜਾਬ ਦੇ ਨਾਲ ਨਾਲ ਕੇਂਦਰ ਸਰਕਾਰ ਵਲੋਂ ਵੀ ਬੱਚੀ ਨੂੰ ਵਧਾਈਆਂ ਦਿੱਤੀਆਂ ਗਈਆਂ ਸਨ।

ਡੀਸੀ ਵੱਲੋਂ ਕੁਸਮਮ ਨੂੰ ‘ਬੇਟੀ ਬਚਾਓ ਬੇਟੀ ਪੜਾਓ’ ਪ੍ਰੋਗਰਾਮ ਦੀ ਬ੍ਰਾਂਡ ਅੰਬੇਸਡਰ ਦੇ ਰੂਪ ‘ਚ ਚੁਣਿਆ ਹੈ, ਤਾਂ ਕਿ ਹੋਰ ਲੜਕੀਆਂ ਨੂੰ ਵੀ ਪ੍ਰੇਰਨਾ ਮਿਲ ਸਕੇ।

ਇਸ ਤੋਂ ਪਹਿਲਾਂ ਪੰਜਾਬ ‘ਚ ਸਿਆਸੀ ਪਾਰਟੀਆਂ ਵਲੋਂ ਵੀ ਕੁਸਮ ਨਾਲ ਮਿਲ ਕੇ ਉਸ ਨੂੰ ਸ਼ਾਬਾਸ਼ੀ ਦਿੱਤੀ ਗਈ ਸੀ।

Related posts

ਦੇਖੋ ਕਿਵੇਂ ਪੰਜਾਬ ਦੇ ਢਾਬਿਆਂ ਤੇ ਹੁੰਦਾ ਸੀ ਦਿੱਲੀ ਵਾਲਾ ਕੰਮ

htvteam

ਭਤੀਜੇ ਨੇ 19 ਸਾਲਾਂ ਬਾਅਦ ਪਛਾਣ ਲਈ ਇੰਗਲੈਂਡ ਵਾਲੀ ਭੂਆ; ਕੱਪੜਿਆਂ ਵਾਲੇ ਸ਼ੋਰੂਮ ‘ਚ ਬਣਾਇਆ ਫਿਲਮੀ ਸੀਨ

htvteam

ਅੰਮ੍ਰਿਤਪਾਲ ਦੇ ਪਿਤਾ ਦਾ ਹਿਲਾਕੇ ਰੱਖ ਦੇਣ ਵਾਲਾ ਧਮਾਕਾ, ਸੁਣੋ AKF ਕਿਉਂ ਬਣਾਈ ਅੰਮ੍ਰਿਤਪਾਲ ਨੇ

htvteam