ਹਲਕਾ ਫਿਲੌਰ ਦੇ ਗੰਨਾ ਪਿੰਡ ਚ ਵਾਪਰੀ ਘਟਨਾ
ਖੇਤ ਚ ਖਾਦ ਪਾਉਣ ਗਏ ਵਿਅਕਤੀ ਦੀ ਸੱਪ ਲੜਨ ਨਾਲ ਹੋਈ ਮੌਤ
ਘਰ ਦੇਰ ਤਕ ਨਾ ਪਹੁੰਚਣ ਤੇ ਪਰਿਵਾਰ ਦੇਖਣ ਗਿਆ ਸੀ ਖੇਤ
ਹਲਕਾ ਫਿਲੌਰ ਦੇ ਗੰਨਾ ਪਿੰਡ ਵਿਖੇ ਸੱਪ ਦੇ ਡੱਸਣ ਨਾਲ ਇੱਕ ਵਿਅਕਤੀ ਦੀ ਹੋਈ ਮੌਤ ਇਸ ਬਾਰੇ ਚ ਜਾਣਕਾਰੀ ਦਿੰਦੇ ਹੋਏ ਮ੍ਰਿਤਿਕ ਦੇ ਭਰਾ ਸੌਦਾਗਰ ਨੇ ਦੱਸਿਆ ਕੀ ਜਿਸ ਦੀ ਪਹਿਚਾਨ ਪਰਮਜੀਤ ਸਿੰਘ ਉਮਰ 55 ਸਾਲ ਜੋ ਕਿ ਆਪਣੇ ਖੇਤਾਂ ਵਿੱਚ ਖਾਦ ਪਾਉਣ ਲਈ ਘਰੋਂ ਗਿਆ ਹੋਇਆ ਸੀ ਅਤੇ ਕਾਫੀ ਟਾਈਮ ਨਾ ਆਉਣ ਕਾਰਨ ਅਸੀਂ ਉਸ ਨੂੰ ਖੇਤਾਂ ਵਿੱਚ ਵੇਖਣ ਚਲੇ ਗਏ ਅਤੇ ਕਾਫੀ ਭਾਲ ਕਰਨ ਤੋਂ ਬਾਅਦ ਉਹ ਝੋਨੇ ਦੇ ਖੇਤ ਵਿੱਚ ਡਿਗਿਆ ਪਿਆ ਸੀ ਅਤੇ ਅਸੀਂ ਉਸ ਨੂੰ ਤੁਰੰਤ ਫਿਲੌਰ ਦੇ ਨਿੱਜੀ ਹਸਪਤਾਲ ਵਿਖੇ ਲੈ ਕੇ ਚਲੇ ਗਏ ਅਤੇ ਡਾਕਟਰਾਂ ਵੱਲੋਂ ਦੱਸਿਆ ਗਿਆ ਕਿ ਕਿਸੇ ਜਹਰੀਲੇ ਜਾਨਵਰ ਦੇ ਕੱਟਣ ਨਾਲ ਉਸ ਦੀ ਮੌਤ ਹੋ ਗਈ ਹੈ ਅਤੇ ਉਸ ਨੂੰ ਮ੍ਰਿਤਕ ਕੋਸ਼ਿਸ਼ ਕਰ ਦਿੱਤਾ ਗਿਆ। ਅਤੇ ਅੱਜ ਪਰਿਵਾਰ ਵੱਲੋਂ ਉਸ ਦਾ ਸੰਸਕਾਰ ਕਰ ਦਿੱਤਾ ਗਿਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..