Htv Punjabi
Pakistan Video

ਗਰਮ ਹੋਈ ਜਵਾਨ ਨੂੰਹ ਨੇ ਬਜ਼ੁਰਗ ਸੱਸ ਨਾਲ ਟੱਪੀਆਂ ਸਾਰੀਆਂ ਹੱਦਾਂ

ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਵੇਖ ਕੇ ਤੁਹਾਡੇ ਪੈਰੋਂ ਹੇਠ ਜ਼ਮੀਨ ਖਿਸਕ ਜਾਵੇਗੀ | ਹੱਥ ‘ਚ ਇਸ ਬਜ਼ੁਰਗ ਔਰਤ ਦੀ ਹੀ ਸੋਟੀ ਫੜ ਬਹਿਸ ਕਰ ਰਹੀ ਇਹ ਔਰਤ | ਇਸ ਵੀਡੀਓ ‘ਚ ਅੱਗੇ ਜੋ ਕੁੱਝ ਹੋਣ ਜਾ ਰਿਹਾ ਹੈ ਉਸਨੂੰ ਵੇਖ ਤੁਹਾਡੀਆਂ ਹੈਰੰਗੀਆਂ ਦੀਆਂ ਹੱਦਾਂ ਖਤਮ ਹੋ ਜਾਣਗੀਆਂ | ਪਹਿਲਾਂ ਦੇਖੋ ਇਹ ਸਾਰੀ ਵੀਡੀਓ ਤੇ ਫੇਰ ਤੁਹਾਨੂੰ ਦੱਸਦੇ ਹਾਂ ਸਾਰਾ ਮਾਮਲਾ |
ਸ਼ਰਮਨਾਕ ਇਹ ਸਾਰਾ ਮਾਮਲਾ ਹੈ ਜਿਲ੍ਹਾ ਤਰਨਤਾਰਨ ਦੇ ਥਾਣਾ ਕੱਚਾ ਪੱਕਾ ਅਧੀਨ ਆਉਂਦੇ ਪਿੰਡ ਸੂਰਵਿੰਡ ਦਾ, ਜਿੱਥੇ ਦੀ ਰਹਿਣ ਵਾਲੀ 85 ਸਾਲ ਦੀ ਬਜ਼ੁਰਗ ਮਾਤਾ ਪ੍ਰੀਤਮ ਕੌਰ ਦੇ ਘਰਵਾਲੇ ਜੋਗਿੰਦਰ ਸਿੰਘ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ | ਇਸ ਬਜ਼ੁਰਗ ਮਾਤਾ ਦੇ 7 ਪੁੱਤ ਤੇ 2 ਧੀਆਂ ਸਨ, 7 ‘ਚੋਂ 5 ਪੁੱਤਾਂ ਦੀ ਮੌਤ ਹੋ ਚੁੱਕੀ ਹੈ |
ਜਾਣਕਾਰੀ ਮੁਤਾਬਿਕ ਇਸਦਾ ਪੁੱਤਰ ਕੁਲਵੰਤ ਸਿੰਘ ਜੋ ਕਿ ਮਹਾਂਰਾਸ਼ਟਰ ਟਰੱਕ ਚਲਾਉਂਦਾ ਹੈ ਤੇ ਕਦੇ ਕਦਾਈਂ ਹੀ ਘਰ ਆਉਂਦਾ ਹੈ ਦੀ ਪਹਿਲੀ ਪਤਨੀ ਦੀ ਮੌਤ ਹੋ ਜਾਣ ਤੋਂ ਬਾਅਦ ਉਸਨੇ ਦੂਜਾ ਵਿਆਹ ਕਰਵਾਇਆ ਹੋਇਆ ਹੈ | ਦੂਜੀ ਨੂੰਹ ਦਲਜੀਤ ਕੌਰ ਅਕਸਰ ਆਪਣੀ ਸੱਸ ਯਾਨੀ ਇਸ ਮਾਤਾ ਨਾਲ ਅਕਸਰ ਲੜਦੀ ਝਗੜਦੀ ਰਹਿੰਦੀ ਅਤੇ ਬੇਵਜ਼ਾ ਮੇਰੀ ਕੁੱਟਮਾਰ ਕਰਦੀ ਰਹਿੰਦੀ |
ਬੀਤੇ ਦਿਨੀ ਜਦ ਮਾਤਾ ਪ੍ਰੀਤਮ ਕੌਰ ਆਪਣੇ ਘਰ ਬੈਠੀ ਹੋਈ ਸੀ ਤਾਂ ਇਸ ਦੌਰਾਨ ਨੂੰਹ ਦਲਜੀਤ ਕੌਰ ਨੇ ਬੇਰਹਿਮੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਕਾਫੀ ਗਾਲੀ-ਗਲੋਚ ਕੀਤੀ |
ਇਸ ਘਟਨਾ ਦੀ ਸਾਰੀ ਵੀਡੀਓ ਛੱਤ ਤੋਂ ਕਿਸੇ ਨੇ ਬਣਾ ਵਾਇਰਲ ਕਰ ਦਿੱਤੀ |
ਫੇਰ ਇਹ ਮਾਮਲਾ ਜਦ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਧਿਆਨ ‘ਚ ਆਇਆ ਤਾਂ ਕਮਿਸ਼ਨ ਨੇ ਤੁਰੰਤ ਪੁਲਿਸ ਨੂੰ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ |

Related posts

ਸੈਰ ਕਰਨ ਗਈ ਮਹਿਲਾ ਨਾਲ ਦੇਖੋ ਕੀ ਹੋਇਆ

htvteam

ਆਹ ਦੇਖਲੋ ਅਧਿਆਪਕਾਂ ਨਾਲ Teacher Day ਵਾਲੇ ਦਿਨ CM Bhagwant Mann ਦੇ ਸ਼ਹਿਰ ‘ਚ ਕੀ ਹੋਇਆ

htvteam

6 ਦਿਨ ਸੌਣ ਤੋਂ ਪਹਿਲਾਂ ਇਸ ਥਾਂ ਲਗਾਓ ਆਹ ਵਾਲਾ ਤੇਲ; ਫੇਰ ਦੇਖੋ ਕਮਾਲ

htvteam