ਤਸਵੀਰਾਂ ਸੰਗਰੂਰ ਦੇ ਸੈਕਟਰ 17 ਦੇ ਮੁਹੱਲਾ ਦੀਆਂ ਨੇ, ਜਿਥੇ ਭੂੰਡ ਆਸ਼ਕ ਗਲੀਆਂ ‘ਚ ਗੇੜੇ ਮਾਰ ਰਹੇ ਸੀ,,,ਤੇ ਆਸ਼ਕੀ ਕਰ ਰਹੇ ਸੀ ਪਰ ਗੇੜੀ ਲਾਉਣ ਵਾਲੇ ਮੁਡਿਆਂ ਇਹੀ ਹੋਣ ਕਿ ਏਥੇ ਕਿਹੜਾ ਕੋਈ ਹੈ ਗੇੜੀ ਮਾਰੀ ਜਾਓ,,,ਪਰ ਪੰਗਾ ਉਦੋ ਖੜ੍ਹਾ ਹੋ ਗਿਆ ਜਦੋ ਗਲੀ ‘ਚ ਰਹਿ ਰਹੇ ਬਜੂਰਗਾਂ ਨੇ ਹੀ ਆਸ਼ਕਾਂ ਦੀ ਗੱਡੀ ਥਾਣੇਦਾਰ ਵਾਂਗ ਘੇਰ ਲਈ। ਦਰਅਸਲ ਬਜੂਰਗਾਂ ਦਾ ਆਖਣਾ ਹੈ ਕਿ ਇਨਾਂ ਨੌਜਵਾਨਾਂ ਦਾ ਰੋਜ ਦਾ ਕੰਮ ਹੈ ਅੱਜ ਵੀ ਤੀਜ ਚੌਥਾ ਗੇੜਾ ਹੈ,,,ਪਰ ਇਹ ਸੁਧਰ ਦੇ ਨਹੀ,,,, ਕਦੇ ਹਾਰਨ ਮਾਰਦੇ ਨੇ ‘ਤੇ ਕਦੇ ਦਿੰਦੇ ਨੇ ਰੇਸਾ,,,ਇਥੇ ਗਲੀ ਕਈ ਜਾਣੇ ਹਾਟਰ ਦੇ ਮਰੀਜ਼ ਨੇ ਜਿਨਾਂ ਨੂੰ ਦਿਕਤਾ ਆਉਂਦੀਆਂ ਨੇ,,, ਅਸੀਂ ਪਰੇਸ਼ਾਨ ਹੋ ਚੁੱਕੇ ਹਾਂ।
ਦੱਸ ਦਈਏ ਕਿ ਬਜੂਰਗਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਭੂੰਡ ਆਸ਼ਕਾ ਤੇ ਲਗਾਮ ਖਿੱਚਣ , ਤਾਂ ਜੋ ਅਸੀ ਗਲੀ ਮੁਹੱਲੇ ‘ਚ ਸਾਂਤੀ ਨਾਲ ਬੈਠ ਸਕੀਏ।