ਮਾਮਲਾ ਹੈ ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਪੱਲਾ ਮੇਘਾ ਦਾ, ਜਿੱਥੇ 27 ਸਾਲ ਦਾ ਨੌਜਵਾਨ ਸ਼ਮਸ਼ੇਰ ਸਿੰਘ ਸੁੱਤਾ ਉੱਠ ਘਰਵਾਲੀ ਨੂੰ ਇਹ ਕਹਿ ਕੇ ਬਾਹਰ ਜਾਂਦਾ ਹੈ ਕਿ ਉਹ ਦੋਸਤਾਂ ਨੂੰ ਮਿਲਣ ਜਾ ਰਿਹਾ ਹੈ ਤੇ ਫਿਰ ਕੁੱਝ ਦੇਰ ਬਾਅਦ ਸ਼ਮਸ਼ੇਰ ਦੇ ਭਰਾ ਦਲੇਰ ਸਿੰਘ ਨੂੰ ਫੋਨ ਆਉਂਦਾ ਹੈ | ਮੌਕੇ ਤੇ ਜਾ ਜਦ ਉਹ ਸੀਨ ਦੇਖਦਾ ਹੈ ਤਾਂ ਉਸਦੇ ਪੈਰੋਂ ਹੇਠ ਜ਼ਮੀਨ ਖਿਸਕ ਜਾਂਦੀ ਹੈ |
