Htv Punjabi
Punjab Video

ਗੈਸ ਦੀ ਬੁਕਿੰਗ ਕਰਨ ‘ਤੇ ਐਵੇਂ ਗਿਆ ਬੰਦਾ ਦਾ 11 ਲੱਖ

ਲੁਧਿਆਣਾ ਦੇ ਵਿੱਚ 72 ਸਾਲ ਦੇ ਰਕੇਸ਼ ਖੰਨਾ ਦੇ ਨਾਲ ਸਾਈਬਰ ਠੱਗੀ ਦਾ ਮਾਮਲਾ ਸਾਹਮਣੇ ਆਇਆ। ਉਹਨਾਂ ਦੀ ਉਮਰ ਭਰਦੀ ਕਮਾਈ ਤੇ ਸਾਈਬਰ ਠੱਗ ਹੱਦ ਸਾਫ ਕਰ ਗਏ। ਲਗਭਗ 11 ਲੱਖ ਰੁਪਏ ਦਾ ਉਹਨਾਂ ਨੂੰ ਨੁਕਸਾਨ ਹੋਇਆ ਹੈ। ਇਸ ਸਬੰਧੀ ਉਹਨਾਂ ਨੇ ਲੁਧਿਆਣਾ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਮਾਮਲਾ ਵੀ ਦਰਜ ਕਰਾਇਆ ਹੈ ਅਤੇ ਪੁਲਿਸ ਨੇ ਜਾਂਚ ਵੀ ਗੱਲ ਆਖੀ ਹੈ। ਰਕੇਸ਼ ਖੰਨਾ ਨੇ ਗੱਲਬਾਤ ਦੇ ਦੌਰਾਨ ਦੱਸਿਆ ਕਿ ਦੋ ਦਿਨ ਪਹਿਲਾਂ ਉਹਨਾਂ ਵੱਲੋਂ ਇੱਕ ਸਿਲਿੰਡਰ ਬੁੱਕ ਕਰਵਾਇਆ ਗਿਆ ਸੀ ਅਤੇ ਜਦੋਂ ਸਿਲਿੰਡਰ ਨਹੀਂ ਆਇਆ ਤਾਂ ਉਹਨਾਂ ਨੇ ਆਨਲਾਈਨ ਜਾ ਕੇ ਨੰਬਰ ਕੱਢਿਆ ਤਾਂ ਉਹਨਾਂ ਨੂੰ ਸ਼ਖਸ ਵੱਲੋਂ 10 ਰੁਪਏ ਰੁਪਏ ਆਨਲਾਈਨ ਟ੍ਰਾਂਸਫਰ ਕਰਵਾਉਣ ਲਈ ਕਿਹਾ ਗਿਆ ਅਤੇ ਕਿਹਾ ਤਾਂ ਹੀ ਤੁਹਾਨੂੰ ਸਿਲਿੰਡਰ ਪ੍ਰਾਪਤ ਹੋਵੇਗਾ।

ਜਿਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਇਸ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਤਾਂ ਉਹਨਾਂ ਵਟਸਐਪ ਤੇ ਉਹਨਾਂ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਅਤੇ ਉਹਨਾਂ ਦੇ ਖਾਤੇ ਦੀ ਸਾਰੀ ਜਾਣਕਾਰੀ ਲੈ ਕੇ 50-50 ਹਜ਼ਾਰ ਦੀਆਂ ਲਗਭਗ 22 ਟਰਾਂਜੈਕਸ਼ਨ ਕਰ ਦਿੱਤੀਆਂ ਜਿਸ ਨਾਲ ਉਹਨਾਂ ਦੇ ਖਾਤੇ ਦੇ ਵਿੱਚੋਂ 11 ਲੱਖ ਰੁਪਏ ਕੱਢ ਲਏ ਗਏ। ਇਸ ਪੂਰੇ ਮਾਮਲੇ ਨੂੰ ਲੈ ਕੇ ਲੁਧਿਆਣਾ ਦੇ ਸਰਾਭਾ ਨਗਰ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਾਰਵਾਈ ਦੀ ਗੱਲ ਆਖੀ ਗਈ ਹੈ। ਸਾਈਬਰ ਕ੍ਰਾਈਮ ਸਰਾਭਾ ਨਗਰ ਦੇ ਇੰਚਾਰਜ ਜਤਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਪੂਰੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਉਹ ਲੋਕਾਂ ਨੂੰ ਵੀ ਅਪੀਲ ਕਰਦੇ ਹਨ ਕਿ ਇੰਟਰਨੈਟ ਤੇ ਕਿਸੇ ਵੀ ਤਰ੍ਹਾਂ ਦੇ ਕੋਈ ਨੰਬਰ ਕੱਢ ਕੇ ਉਸ ਦੇ ਨਾਲ ਸੰਪਰਕ ਉਦੋਂ ਤੱਕ ਨਾ ਕੀਤਾ ਜਾਵੇ ਜਦੋਂ ਤੱਕ ਇਹ ਪੱਕਾ ਨਾ ਹੋ ਜਾਵੇ ਕਿ ਉਹ ਨੰਬਰ ਕਿਸੇ ਵੀ ਕੰਪਨੀ ਦੀ ਅਧਿਕਾਰਿਕ ਸਾਈਟ ਤੋਂ ਹੀ ਕੱਢਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਲੋਕਾਂ ਨੂੰ ਅਪੀਲ ਕਰਨਗੇ ਕਿ ਆਪਣੇ ਖਾਤਿਆਂ ਨਾਲ ਜੁੜੇ ਹੋਏ ਨੰਬਰਾਂ ਦੀ ਵਰਤੋਂ ਗੱਲਬਾਤ ਕਰਨ ਲਈ ਜਾਂ ਫਿਰ ਇੰਟਰਨੈਟ ਚਲਾਉਣ ਦੇ ਲਈ ਨਾ ਕੀਤੀ ਜਾਵੇ। ਉਹਨਾਂ ਕਿਹਾ ਕਿ ਆਪਣਾ ਇਹ ਨੰਬਰ ਵੱਖਰਾ ਰੱਖਿਆ ਜਾਵੇ ਅਤੇ ਵੱਧ ਤੋਂ ਵੱਧ ਸਤਰਕ ਰਹਿਣ,,,,,

ਸੋ ਤੁਸੀਂ ਵੀ ਗੈਸ ਬੁਕਿੰਗ ਵੇਲੇ ਸਤੱਰਕ ਹੋਕੇ ਨੰਬਰ ਡਾਇਲ ਕਰਿਆ ਕਰੋ ਕਿਉਂਕਿ ਨੈਟ ਉੱਤੇ ਕੀਤੀ ਇਕ ਗਲਤੀ ਤੁਹਾਡੀ ਜ਼ਿੰਦਗੀ ਦੀ ਕਮਾਈ ਕਦੋ ਉੱਡਾਕੇ ਲੈ ਜਾਵੇ ਇਹ ਨਹੀਂ ਪਤਾ ਲੱਗਦਾ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਕਿਤੇ ਤੁਹਾਡੇ ਆਸਪਾਸ ਅਜਿਹਾ ਬੰਦਾ ਤਾਂ ਨਹੀਂ ਰਹਿੰਦਾ ?

htvteam

ਹਰ ਰੋਜ਼ ਮੌਤ ਦੇ ਮੂੰਹ ‘ਚੋਂ ਬਾਹਰ ਨਿਕਲਕੇ ਆਉਂਦੇ ਨੇ ਆਹ ਲੋਕ, ਪੂਰੀ ਕਹਾਣੀ ਸੁਣਕੇ ਤੁਸੀਂ ਵੀ ਸੋਚਣ ਲਈ ਹੋ ਜਾਓਗੇ ਮਜਬੂਰ !

Htv Punjabi

24 ਘੰਟਿਆਂ ‘ਚ ਦੇਖੋ ਕਿਹੜੀ-ਕਿਹੜੀ ਥਾਂ ਹੋਈ ਬੇਅਦਬੀ ?

htvteam

Leave a Comment