ਤਸਵੀਰਾਂ ਚ ਨਜ਼ਰ ਆ ਰਹੀ ਇਹ ਉਹੀ ਐਸ.ਐਚ.ਓ ਮਨਜੋਤ ਕੌਰ ਹੈ ਜੋ ਕਿ ਅੰਮ੍ਰਿਤਸਰ ਦੇ ਥਾਣਾ ਵੇਰਕਾ ਵਿਖੇ ਤਾਇਨਾਤ ਹੈ ਜੋ ਬੀਤੀ ਰਾਤ ਇਕ ਵਾਰਦਾਤ ਬਾਬਤ ਜਾਣਕਾਰੀ ਮਿਲਣ ਉਪਰੰਤ ਘਟਨਾ ਦਾ ਜਾਇਜ਼ਾ ਲੈਣ ਪਹੁੰਚੀ ਸੀ ਜਿੱਥੇ ਅੱਗਿਓਂ ਗਲਤ ਮੁੰਡਿਆਂ ਨੇ ਮਿਲਕੇ ਮਨਜੋਤ ਕੌਰ ਹੋਰਾਂ ਅਤੇ ਉਨ੍ਹਾਂ ਦੇ ਗੰਨਮੈਨਾ ਦਾ ਬੁਰਾ ਹਾਲ ਕਰ ਦਿੱਤਾ ਜਿਨ੍ਹਾਂ ਨੇੜਲੇ ਸਿਵਲ ਹਸਪਤਾਲ ਦਾਖਲ ਕੀਤਾ ਗਿਆ ਏਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗਲਤ ਮੁੰਡਿਆਂ ਵੱਲੋ ਐਸ.ਐਚ.ਓ ਅਤੇ ਗੰਨਮੈਨਾਂ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ,,,,,,,,,,,
ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਇਕ ਮੁਲਜ਼ਮ ਨੂੰ ਕਾਬੂ ਕਰਲਿਆ ਗਿਆ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਬਾਕੀਆਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਖੈਰ ਪੰਜਾਬ ਪੁਲਿਸ ਤੇ ਹਮਲੇ ਦਿਨ ਪ੍ਰਤੀ ਦਿਨ ਵਧਦੇ ਜਾ ਰਹੇ ਹਨ ਜੇਕਰ ਪੁਲਿਸ ਹੀ ਸੁਰੱਖਿਤ ਨਹੀਂ ਤਾਂ ਆਮ ਲੋਕ ਕਿਵੇਂ ਸੁਰੱਖਿਤ ਰਹਿਣਗੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..