Htv Punjabi
Punjab Video

ਕਿਸਾਨਾਂ ਤੇ ਪੁਲਿਸ ‘ਚ ਮੁੜ ਹੋਇਆ ਟਕਰਾਅ !

ਲੁਧਿਆਣੇ ਜਾਂਦੇ ਕਿਸਾਨਾਂ ਨੂੰ ਪੁਲਿਸ ਨੇ ਰੋਕ ਲਿਆ ਪਿੰਡ ਮਧੀਰ ਵਿੱਚ,, ਅਗੋ ਕਿਸਾਨ ਵੀ ਅੜ ਗਏ ਕਹਿੰਦੇ ਅਸੀਂ ਵੀ ਜਾ ਕੇ ਰਹਾਂਗੇ,,,ਮਧੀਰ ਚ ਲਤਾ ਕਿਸਾਨਾਂ ਨੇ ਡੇਰਾ,,,,

ਕਿਸਾਨ ਯੂਨੀਅਨ ਸਿੱਧੂਪੁਰ ਦੇ ਕਿਸਾਨ ਆਗੂਆਂ ਅਤੇ ਵਰਕਰਾਂ ਨੂੰ ਉਸ ਵੇਲੇ ਗਿੱਦੜਵਾਹਾਂ ਦੇ ਪਿੰਡ ਮਧੀਰ ਵਿੱਚ ਪੁਲਿਸ ਨੇ ਰੋਕ ਲਿਆ। ਜਦੋਂ ਉਹ ਇੱਕ ਕਿਸਾਨ ਨੂੰ ਇਨਸਾਫ਼ ਲਈ ਲੁਧਿਆਣੇ ਟਰੈਕਟਰ ਟਰਾਲੀਆਂ ਤੇ ਜਾ ਰਹੇ ਸਨ। ਸਾਰੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਖਦੇਵ ਸਿੰਘ ਬੁੱਢਾ ਗੁੱਜ਼ਰ ਅਤੇ ਗੋਰਾ ਖਾਲਸਾ ਨੇ ਦੱਸਿਆ ਕਿ ਸਾਡਾ ਇੱਕ ਵੀਰ ਜੋ ਕਿ ਲੁਧਿਆਣੇ ਨਾਲ ਸਬੰਧਤ ਸੀ ਜਿਸ ਦਾ ਨਾਮ ਸੁਖਜਿੰਦਰ ਸਿੰਘ ਸੀ ਉਸ ਨਾਲ ਇੱਕ ਭੂਮ ਮਾਫੀਆਂ ਨੇ ਡੇਢ ਕਰੋੜ ਰੁਪਏ ਦੀ ਠੱਗੀ ਮਾਰ ਲਈ ਇਸ ਤੋਂ ਦੁਖੀ ਹੋ ਕੇ ਉਸ ਕਿਸਾਨ ਨੇ ਸੁਸਾਈਡ ਨੋਟ ਲਿਖ ਕੇ ਖੁਦਕੁਸ਼ੀ ਕਰ ਲਈ ਉਨ੍ਹਾਂ ਦੱਸਿਆ ਕਿ ਉਸ ਕਿਸਾਨ ਵੀਰ ਨੂੰ ਅਸੀਂ ਇਨਸਾਫ਼ ਦਿਵਾਉਣ ਲਈ ਆਪਣੇ ਟਰੈਕਟਰ ਟਰਾਲੀਆਂ ‘ਤੇ ਲੁਧਿਆਣੇ ਵੱਲ ਜਾ ਰਹੇ ਸਾਂ ਤਾਂ ਸਾਨੂੰ ਗਿੱਦੜਬਾਹਾ ਪੁਲਿਸ ਪ੍ਰਸ਼ਾਸਨ ਨੇ ਪਿੰਡ ਮਧੀਰ ਰੋਕ ਲਿਆ,,,,,,,,

ਇਸ ਸਬੰਧ ਵਿਚ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਲੁਧਿਆਣਾ ਜਾਣਾ ਚਾਹੁੰਦੇ ਹੋ ਬੱਸਾਂ ਉੱਤੇ ਜਾਉ ਟਰੈਕਟਰ ਟਰਾਲੀਆਂ ਤੇ ਨਹੀਂ ਜਾ ਸਕਦੇ ਉਨ੍ਹਾਂ ਕਿਹਾ ਕਿ ਟਰੈਕਟਰ ਟਰਾਲੀ ਸਾਡਾ ਘਰ ਹਨ ਅਤੇ ਅਸੀਂ ਇਸ ਤੋਂ ਬਗੈਰ ਉਥੇ ਨਹੀਂ ਰਹਿ ਸਕਦੇ ਕਿਉਂਕਿ ਇਹ ਸਾਨੂੰ ਬਾਰਿਸ਼ ਧੁੱਪ ਹਨੇਰੀ ਅਤੇ ਹੋਰ ਕਠਿਨਾਈਆਂ ਤੋਂ ਬਚਾਉਂਦੇ ਹਨ ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਆਪਣਾ ਅੜੀਅਲ ਰਵੱਈਆ ਨਾ ਛੱਡਿਆ ਤਾਂ ਸਾਨੂੰ ਤਿੱਖਾ ਸੰਘਰਸ ਕਰਨ ਲਈ ਮਜਬੂਰ ਹੋਣਾ ਪਵੇਗਾ,,,,,,

ਕਿਸਾਨਾਂ ਚ ਇਸ ਗੱਲ ਨੂੰ ਲੈਕੇ ਭਾਰੀ ਰੋਸ ਹੈ ਕਿਸਾਨਾਂ ਨੇ ਕਿਹਾ ਭਗਵੰਤ ਮਾਨ ਦੀ ਸਰਕਾਰ ਨੇ ਪਹਿਲਾਂ ਵੀ ਸਾਡੇ ਜੋ ਕਿਸਾਨ ਵੀਰ ਮੁਆਜਾ ਲੈਣ ਲਈ ਚੰਡੀਗੜ੍ਹ ਜਾ ਰਹੇ ਸਨ। ਉਹਨਾਂ ਨੂੰ ਵੀ ਰਸਤੇ ਵਿੱਚ ਹੀ ਰੋਕ ਦਿੱਤਾ ਗਿਆ ਉਨ੍ਹਾਂ ਐਥੋਂ ਤੱਕ ਕਹਿ ਦਿੱਤਾ ਕਿ ਚੰਡੀਗੜ੍ਹ ਕਿਸੇ ਦੇ ਪਿਓ ਦਾ ਨਹੀਂ ਇਹ ਸਭ ਦਾ ਸਾਂਝਾ ਹੈ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸ਼ਰਾਬੀ ਥਾਣੇਦਾਰ ਹਸਪਤਾਲ ਦੇ ਕਮਰੇ ‘ਚ ਲੱਗਾ ਹੋਇਆ ਸੀ ਮੌਜਾਂ ਲੁੱਟਣ

htvteam

ਆਈਏਐਸ ਅਧਿਕਾਰੀ ਦਾ ਨਿੱਜੀ ਡਰਾਈਵਰ ਪੁਲਿਸ ਦੀ ਵਰਦੀ ਪਾਕੇ ਕਰਦਾ ਫਿਰਦਾ ਸੀ ਗਲਤ ਕੰਮ, ਦੇਖੋ ਕਿਵੇਂ ਫੜਿਆ ਗਿਆ!

Htv Punjabi

8 ਟੈਸਟ ਕਰਵਾਓ,ਪ੍ਰੇਗਨੈਂਸੀ ਦਾ ਪਤਾ ਕਰਾਓ ਡਾਕਟਰਾਂ ਤੋਂ ਖਹਿੜਾ ਛੁਡਾਓ

htvteam

Leave a Comment