Htv Punjabi
Crime Punjab Video

ਘਰੋਂ ਕੁੜੀ ਭਜਾਉਣ ਵਾਲਿਓ ਆਹ ਹੁੰਦਾ ਫਿਰ ਬੁਰਾ ਹਾਲ

ਫਿਰੋਜ਼ਪੁਰ ਚ੍ਹ ਨੌਜਵਾਨ ਨੂੰ ਪਿਆਰ ਕਰਨਾ ਪਿਆ ਮਹਿੰਗਾ

ਲੜਕੀ ਪਰਿਵਾਰ ਤੇ ਮੁੰਡੇ ਪਰਿਵਾਰ ਨੇ ਲਗਾਏ ਗੁੰਡਾਗਰਦੀ ਕਰਨ ਦੇ ਆਰੋਪ
ਕੁੜੀ ਨੂੰ ਭਜਾਉਣ ਤੋਂ ਬਾਅਦ ਪੰਚਾਇਤ ਨੇ ਦੋਨਾਂ ਪਰਿਵਾਰਾਂ ਦੇ ਖਿਲਾਫ਼ ਪਾਇਆ ਸੀ ਮਤਾ
ਕੀ ਲੜਕੀ ਲੜਕੇ ਚੋਂ ਜੋ ਪਹਿਲ ਕਰੇਗਾ ਉਸਦੇ ਪਰਿਵਾਰ ਨੂੰ ਕੀਤਾ ਜਾਵੇਗਾ ਪਿੰਡੋਂ ਬਾਹਰ
ਫਿਰੋਜ਼ਪੁਰ ਦੇ ਪਿੰਡ ਨਵਾਂ ਬਾਰੇ ਕੇ ਵਿੱਚ ਇੱਕ ਇੱਕ ਪਰਿਵਾਰ ਨੇ ਲੜਕੀ ਪਰਿਵਾਰ ਤੇ ਘਰ ਦੀ ਭੰਨਤੋੜ ਆ ਗੁੰਡਾਗਰਦੀ ਕਰਨ ਦੇ ਆਰੋਪ ਲਗਾਏ ਹਨ। ਜਾਣਕਾਰੀ ਦਿੰਦਿਆਂ ਲੜਕੇ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਲੜਕਾ ਕਿਸੇ ਹੋਰ ਬਰਾਦਰੀ ਦੀ ਪਿੰਡ ਵਿੱਚ ਹੀ ਰਹਿੰਦੀ ਇੱਕ ਲੜਕੀ ਨੂੰ ਘਰੋਂ ਭਜਾ ਕੇ ਲੈ ਗਿਆ ਸੀ। ਜਿਸਤੋਂ ਬਾਅਦ ਲੜਕੀ ਦੇ ਪਰਿਵਾਰ ਨੇ ਕਿਹਾ ਕਿ ਉਹ ਕਿਸੇ ਹੋਰ ਜਾਤ ਵਿੱਚ ਆਪਣੀ ਲੜਕੀ ਦਾ ਵਿਆਹ ਨਹੀਂ ਕਰ ਸਕਦੇ। ਇਸ ਲਈ ਉਨ੍ਹਾਂ ਦੀ ਲੜਕੀ ਉਨ੍ਹਾਂ ਨੂੰ ਵਾਪਿਸ ਦਿੱਤੀ ਜਾਵੇ ਜਿਸ ਤੋਂ ਬਾਅਦ ਇਹ ਮਾਮਲਾ ਪਿੰਡ ਦੀ ਪੰਚਾਇਤ ਕੋਲ ਪਹੁੰਚਿਆਂ ਅਤੇ ਪੰਚਾਇਤ ਨੇ ਦੋਨਾਂ ਪਰਿਵਾਰਾਂ ਦੇ ਖਿਲਾਫ਼ ਇੱਕ ਮਤਾ ਪਾਇਆ ਕਿ ਅਗਰ ਲੜਕੀ ਪਹਿਲ ਕਰੇਗੀ ਤਾਂ ਲੜਕੀ ਦੇ ਪਰਿਵਾਰ ਨੂੰ ਪਿੰਡ ਛੱਡ ਕੇ ਜਾਣਾ ਪਵੇਗਾ ਅਤੇ ਅਗਰ ਲੜਕਾ ਕਰੇਗਾ ਤਾਂ ਲੜਕੇ ਦੇ ਪਰਿਵਾਰ ਨੂੰ ਜਾਣਾ ਪਵੇਗਾ ਅਤੇ ਪੰਚਾਇਤ ਆਪਣੇ ਵੱਲੋਂ ਉਸਦੇ ਖਿਲਾਫ ਕਾਰਵਾਈ ਵੀ ਕਰਵਾਏਗੀ।

ਇਸਦੇ ਬਾਵਜੂਦ ਵੀ ਲੜਕੀ ਦੇ ਪਰਿਵਾਰ ਨੇ ਕੁੱਝ ਗੁੰਡੇ ਬੁਲਾ ਕੇ ਪਹਿਲਾਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਘਰ ਅੰਦਰ ਦਾਖਲ ਹੋ ਪੂਰੇ ਘਰ ਅੰਦਰ ਭੰਨਤੋੜ ਕੀਤੀ ਗਈ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ ਗੁੰਡਾਗਰਦੀ ਕਰਨ ਵਾਲੇ ਲੋਕਾਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।

ਇਥੇ ਦੱਸ ਦਈਏ ਕਿ ਜਿਥੇ ਇਹ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਉਥੋਂ ਥੋੜ੍ਹੀ ਦੂਰੀ ਤੇ ਪੁਲਿਸ ਚੌਂਕੀ ਵੀ ਮੌਜੂਦ ਹੈ। ਸਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਹੁੰਦਾ ਰਿਹਾ ਅਤੇ ਪੁਲਿਸ ਹੱਥ ਤੇ ਹੱਥ ਧਰ ਬੈਠੀ ਰਹੀ। ਇਸ ਪੂਰੇ ਮਾਮਲੇ ਵਿੱਚ ਜਦ ਉਥੇ ਮੀਡੀਆ ਪਹੁੰਚਿਆ ਤਾਂ ਫੇਰ ਉਥੇ ਪੁਲਿਸ ਪਹੁੰਚੀ ਗੱਲਬਾਤ ਦੌਰਾਨ ਚੌਂਕੀ ਇੰਚਾਰਜ਼ ਸੁਖਬੀਰ ਸਿੰਘ ਨੇ ਕਿਹਾ ਕਿ ਉਹ ਮੌਕੇ ਤੇ ਪਹੁੰਚੇ ਹਨ। ਜਿਥੇ ਭੰਨਤੋੜ ਕੀਤੀ ਗਈ ਹੈ। ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਜਗ੍ਹਾ ਤੇ ਕੋਰਟ ਕੇਸ ਹੁੰਦੇ ਨੇ ਮਿੰਟਾਂ ਚ ਹੱਲ

htvteam

ਅਸਮਾਨੀ ਉੱਡਦੀ ਤਸ਼ਤਰੀ ਦੇਖ ਪਿੰਡ ਵਾਲੇ ਹੋਏ ਹੱਕੇ ਬੱਕੇ

htvteam

ਦੇਖੋ ਸਰਪੰਚਣੀ ਦੇ ਘਰਵਾਲੇ ਤੇ ਪੁੱਤ ਦੀ ਸ਼ਰਮਨਾਕ ਕਰਤੂਤ

htvteam

Leave a Comment