ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਪੂਰੇ ਪੰਜਾਬ ਭਰ ਪੁਲਿਸ ਫੋਰਸ ਤੈਇਨਾਤ ਕੀਤੀ ਹੋਈ ਐ ਬੀਤੇ ਦਿਨ ਅੰਮ੍ਰਿਤਸਰ ਸ਼ਹਿਰ ਚ ਵੀ ਭਾਰੀ ਪੁਲਿਸ ਫੋਰਸ ਦੇਖਣ ਨੂੰ ਮਿਲੀ ਸੀ ਪਰ ਪੁਲਿਸ ਪ੍ਰਸਸ਼ਾਨ ਦੇ ਅੱਲਾ ਅਧਿਕਾਰੀਆਂ ਨੇ ਅੱਡੀਆਂ ਚੁੱਕ -ਚੁੱਕ ਕੇ ਇਹ ਦਾਅਵੇ ਕੀਤੇ ਸੀ ਕਿ ਪੁਲਿਸ ਵਲੋਂ ਸੁਰੱਖਿਆ ਦੇ ਕੜੇ ਇੰਤਜ਼ਾਮ ਨੇ ਤੇ ਮਾਹੌਲ ਖਰਾਬ ਕਰਨ ਵਾਲੇ ਹਰ ਛਾਤਿਰ ਅਨਸਰਾਂ ਦੇ ਬਾਜ ਵਰਗੀ ਅੱਖ ਰੱਖੀ ਜਾ ਰਹੀ ਐ ,,,,ਹੁਣ ਸਰਕਾਰ ਅਤੇ ਪ੍ਰਸਾਸ਼ਨ ਦੇ ਦਾਅਵੇ ਫੇਲ਼ ਹੁੰਦੇ ਜਾਪਦੇ ਨੇ,,,,,ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਦੇ ਇਲਾਕ਼ਾ ਕਿਸ਼ਨਕੋਟ ਦੇ ਵਿੱਚ ਦੇਰ ਰਾਤ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਇਕ ਨਹੀਂ ਦੋ ਨਹੀਂ ਬਲਕਿ 25 ਦੇ ਕਰੀਬ ਗੱਡੀਆ ਦੀ ਭੰਨਤੋੜ ਕੀਤੀ ਗਈ, ਇਲਾਕੇ ਵਿੱਚ ਗੰਡਾ ਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਐ ਜਿਸ ਦੀਆ ਤਸਵੀਰਾਂ ਕੈਮਰੇ ਚ ਕੈਦ ਹੋ ਗਈਆਂ,,,,,,
ਉਧਰ ਇਸ ਪੂਰੇ ਮਾਮਲੇ ਬਾਬਤ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਕਿ ਕੈਮਰੇ ਦੀਆਂ ਤਸਵੀਰਾਂ ਦੇ ਅਧਾਰ ਤੇ ਚਾਰ ਅਣਪਛਾਤੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੀ ਉਮਰ 17 ਸਾਲ ਤੋਂ ਵੀ ਘੱਟ ਹੈ ਇਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ ,,,,,
ਆਏ ਦਿਨ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਜੋ ਕਿ ਸਮਾਜ ਲਈ ਚਿੰਤਾਂ ਦਾ ਵਿਸ਼ਾ ਐ ਜੋ ਸਮਾਜ ਨੂੰ ਅਸ਼ਾਂਤ ਕਰ ਕੇ ਰੱਖ ਦਿੰਦੀਆਂ ਨੇ,,,,ਜਿਸ ਘਰ ਵਿੱਚ ਜਾ ਦੇਸ਼ ਸੁੂਬੇ ਵਿੱਚ ਅਜਿਹੀਆਂ ਵਾਰਦਾਤਾਂ ਹੁੰਦੀਆਂ ਰਹਿਣ ਉਹ ਦੇਸ਼ ਉਹ ਸੂਬਾ ਕਦੇ ਉਨਤੀ ਨਹੀਂ ਕਰ ਸੱਕਦਾ ਸੋ ਸਰਕਾਰ ਅਤੇ ਪ੍ਰਸਾਸ਼ਨ ਇਸ ਵੱਲ ਖਾਸ ਧਿਆਨ ਲੋੜ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..