Htv Punjabi
Punjab

ਮਾਘੀ ਮੇਲੇ ਮੌਕੇ ਕਰਵਾਏ ਕਬੱਡੀ ਟੂਰਨਾਂਮੈਂਟ ਵਿੱਚ ਖਿਡਾਰੀਆਂ ਨੇ ਕੀਤਾ ਆਹ ਕੰਮ

ਮੋਗਾ : ਮਾਘੀ ਮੇੇਲੇ ਦੇ ਦੌਰਾਨ ਬੁੱਧਵਾਰ ਨੂੰ ਕਬੱਡੀ ਟੂਰਨਾਮੈਂਟ ਦੇ ਸੈਮੀਫਾਇਨਲ ਮੈਚ ਵਿੱਚ ਦੋਨਾਂ ਟੀਮਾਂ ਦੇ ਖਿਡਾਰੀਆਂ ਵਿੱਚ ਵਿਵਾਦ ਹੋ ਗਿਆ l ਮੈਚ ਹਾਰ ਰਹੀ ਟੀਮ ਦੇ ਇੱਕ ਖਿਡਾਰੀ ਨੇ ਹਵਾਈ ਫਾਇਰਿੰਗ ਕਰ ਦਿੱਤੀ l ਇਸ ਦੌਰਾਨ ਦੂਸਰੀ ਟੀਮ ਦਾ ਇੱਕ ਖਿਡਾਰੀ ਰਿਵਾਲਵਰ ਦੇ ਬਟ ਨਾਲ ਜ਼ਖ਼ਮੀ ਹੋ ਗਿਆ l ਉਸ ਨੂੰ ਐਂਬੂਲੈਂਸ ਵਿੱਚ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਪੁਲਿਸ ਦੀ ਨਿਗਰਾਨੀ ਵਿੱਚ ਲਿਆਂਦਾ ਗਿਆ l ਪਿੰਡ ਡਰੋਲੀ ਭਾਈ ਦੀ ਵੱਲੋਂ ਮਾਘੀ ਮੇਲੇ ਨੂੰ ਲੈ ਕੇ ਤਿੰਨ ਦਿਨਾਂ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੀ l ਬੁੱਧਵਾਰ ਨੂੰ ਕਬੱਡੀ ਦੇ ਸੈਮੀਫਾਇਨਲ ਮੈਚ ਪਿੰਡ ਭਿੰਡਰ ਕਲਾਂ ਅਤੇ ਸਨੇਰਾਂ ਦੇ ਵਿੱਚ ਖੇਡਿਆ ਜਾ ਰਿਹਾ ਸੀ l ਇਸ ਦੌਰਾਨ ਸਨੇਰਾਂ ਪਿੰਡ ਦੀ ਟੀਮ ਮੈਚ ਹਾਰਦੇ ਦੇਖ ਉਸ ਦੇ ਖਿਡਾਰੀ ਵਿਵਾਦ ਕਰਨ ਲੱਗੇ l ਵਿਵਾਦ ਕਰਦੇ ਕਰਦੇ ਖਿਡਾਰੀ ਗਰਾਊਂਡ ਤੋਂ ਬਾਹਰ ਆ ਗਏ l ਇਸ ਦੌਰਾਨ ਇੱਕ ਖਿਡਾਰੀ ਦੁਆਰ ਦੋ ਹਵਾਈ ਫਾਇਰ ਅਤੇ ਰਿਵਾਲਵਰ ਦਾ ਬਟ ਭਿੰਡਰ ਕਲਾਂ ਨਿਵਾਸੀ ਕਬੱਡੀ ਖਿਡਾਰੀ ਵਰਿੰਦਰ ਸਿੰਘ ਦੇ ਸਿਰ ‘ਤੇ ਮਾਰੇ ਗਏ l ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ l ਮਾਮਲਾ ਵਿਗੜਦਾ ਦੇਖ ਪੁਲਿਸ ਨੂੰ ਸੂਚਿਤ ਕੀਤਾ ਗਿਆ l ਉੱਥੇ ਜ਼ਖ਼ਮੀ ਖਿਡਾਰੀਆਂ ਨੂੰ ਐਂਬੂਲੈਂਸ ਵਿੱਚ ਮੋਗਾ ਦੇ ਲਈ ਰਵਾਨਾ ਕੀਤਾ ਗਿਆ l ਸਿਵਿਲ ਹਸਪਤਾਲ ਵਿੱਚ ਪੱਟੀ ਕਰਵਾਉਣ ਤੋਂ ਬਾਅਦ ਜ਼ਖ਼ਮੀ ਨੌਜਵਾਨ ਨੂੰ ਛੁੱਟੀ ਦੇ ਦਿੱਤੀ ਗਈ l

Related posts

ਬਿਨ੍ਹਾਂ ਆਈਲੈਟਸ ਕੀਤਿਆਂ ਘਰਵਾਲੀ ਤੇ ਜਵਾਕਾਂ ਨਾਲ ਜਾਓ ਵਿਦੇਸ਼

htvteam

ਆਸ਼ਾ ਵਰਕਰਾਂ ਵਲੋਂ ਲੁਧਿਆਣਾ ਦੇ ਡੀ.ਸੀ ਦਫ਼ਤਰ ਦੇ ਬਾਹਰ ਕੀਤਾ ਪ੍ਰਦਰਸ਼ਨ, ਜੰਮ ਕੇ ਕੀਤੀ ਨਾਅਰੇਬਾਜ਼ੀ

htvteam

ਸਿੱਖੀ ਦੇ ਭੇਸ ‘ਚ ਆਏ ਮੁੰਡਿਆਂ ਨੇ ਫਿਲਮੀ ਸਟਾਇਲ ‘ਚ ਕਰਤਾ ਅਜਿਹਾ ਕਾਰਾ

htvteam

Leave a Comment