ਭਾਰਤ ਦੇ ਕਈ ਰੱਖਿਆ ਅਧਿਕਾਰੀ ਅਤੇ ਫੌਜ ਦੇ ਅਧਿਕਾਰੀ ਇਹ ਸ਼ੱਕ ਜ਼ਹਿਰ ਕਰ ਚੁੱਕੇ ਹਨ ਕਿ ਜੇਕਰ ਚੀਨ ਦੇ ਨਾਲ ਭਾਰਤ ਦੀ ਜੰਗ ਛਿੜਦੀ ਹੈ ਤਾਂ ਪਾਕਿਸਤਾਨ ਵੀ ਉਸਦੇ ਨਾਲ ਆ ਸਕਦਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਅਜਿਹਾ ਬਿਲਕੁਲ ਮੁਮਕਿਨ ਹੈ ਕਿ ਭਾਰਤ ਨੂੰ ਚੀਨ ਦੇ ਨਾਲ ਪਾਕਿਸਤਾਨ ਨਾਲ ਵੀ ਲੜਨਾ ਪਵੇ। ਅਮਰਿੰਦਰ ਸਿੰਘ ਨੇ ਕਿਹਾ ਸੀ ਇਸ ਲਈ ਭਾਰਤ ਦੀ ਫੌਜ ਨੂੰ ਹੋਰ ਮਜਬੂਤ ਕਰਨਾ ਚਾਹੀਦਾ ਹੈ।

ਹੁਣ ਦੇ ਸੀਡੀਐੱਸ ਅਤੇ ਭਾਰਤ ਦੇ ਸਾਬਕਾ ਫੌਜ ਪ੍ਰਮੱੁਖ ਜਨਰਲ ਬਿਪਿਨ ਰਾਵਤ ਵੀ ਇਹ ਗੱਲ ਕਹਿ ਚੁੱਕੇ ਹਨ ਕੇ ਭਾਰਤ ਦੋ ਮੋਰਚਿਆਂ ‘ਤੇ ਜੰਗ ਦੇ ਲਈ ਬਿਲਕੁਲ ਤਿਆਰ ਹੈ। ਚੀਨ ਅਤੇ ਪਾਕਿਸਤਾਨ ਦੋਹਾਂ ਨਾਲ ਭਾਰਤ ਦੀ ਜੰਗ ਹੋ ਚੁੱਕੀ ਹੈ।1662 ‘ਚ ਚੀਨ ਨਾਲ ਜੰਗ ਹੋਈ ਤਾਂ ਪਾਕਿਸਤਾਨ ਨੇ ਖੁਦ ਨੂੰ ਅਲੱਗ ਰੱਖਿਆ ਸੀ ਅਤੇ 1965-71 ‘ਚ ਪਾਕਿਸਤਾਨ ਨਾਲ ਲੜਾਈ ਹੋਈ ਤਾਂ ਚੀਨ ਨੇ ਇਸ ਮਾਮਲੇ ‘ਚ ਆਪਣੇ ਆਪ ਨੂੰ ਅਲੱਗ ਰੱਖਿਆ ਸੀ ਪਰ ਹੁਣ ਸਥਿਤੀ ਬਦਲ ਚੁੱਕੀ ਹੈ। ਉਸ ਸਮੇਂ ਅਮਰੀਕਾ ਦਾ ਇਹਨਾਂ ਮੁਲਕਾਂ ‘ਤੇ ਦਬਾਅ ਸੀ ਪਰ ਹੁਣ ਚੀਨ ਅਤੇ ਪਾਕਿਸਤਾਨ ਆਪਸ ‘ਚ ਇਕ ਮੰਨੇ ਜਾ ਰਹੇ ਹਨ।

ਚੀਨ ਦੀ ਸਰਕਾਰ ਦੇ ਮੁੱਖ ਅਖਬਾਰ ਗਲੋਬਲ ਹਾਈਮਜ਼ ਨੇ ਇਸ ਨੂੰ ਲੈਕੇ ਇਕ ਆਰਟੀਕਲ ਛਾਪਿਆ ਹੈ, ਇਸ ‘ਚ ਭਾਰਤ ਪਾਕਿਸਤਾਨ ਅਤੇ ਚੀਨ ਨਾਲ ਚੱਲ ਰਹੇ ਤਨਾਅ ਦੀ ਗੱਲ ਕੀਤੀ ਗਈ ਹੈ, ਅਤੇ ਜ਼ਿਕਰ ਕੀਤਾ ਗਿਆ ਹੈ ਕਿ ਭਾਰਤ ਦੇ ਲਈ ਦੋਹਾਂ ਮੋਰਚਿਆਂ ਦੇ ਲਈ ਜੰਗ ਜਿੱਤਣਾ ਨਾਮੁਮਕਿਨ ਹੈ।
