Htv Punjabi
India Tech

ਐਂਡ੍ਰਾਇਡ 11 ਅਪਡੇਟ ਆ ਗਿਆ: 20% ਤੇਜ਼ੀ ਨਾਲ ਲਾਂਚ ਕਰੇਗਾ ਐਪਸ, ਜਾਣੋ ਨਵੇਂ ਅਪਡੇਟ ‘ਚ ਕੀ ਹੈ ਖਾਸ

ਫਰਵਰੀ ‘ਚ ਐਲਾਨ ਕੀਤੇ ਜਾਣ ਤੋਂ ਬਾਅਦ ਆਖਿਰ ਐਂਡ੍ਰਾਇਡ 11 ਬੀਤੇ ਮੰਗਲਵਾਰ ਨੂੰ ਲਾਂਚ ਹੋ ਗਿਆ ਹੈ। ਫਿਲਹਾਲ ਸ਼ੁਰੂਆਤ ‘ਚ ਇਹ ਗੂਗਲ ਦੇ ਪਿਕਸਲ ਸਮਾਰਟਫੋਨ ‘ਤੇ ਹੀ ਉਪਲਬਧ ਹੈ,, ਜਲਦ ਹੀ ਇਹ ਦੂਸਰੇ ਯੂਜਰ ਨੂੰ ਵੀ ਮਿਲਣ ਵਾਲਾ ਹੈ। ਓਪੋ, ਸ਼ਾਓਮੀ, ਵਨਪਲੱਸ ਸਮਾਰਟਫੋਨ ਬ੍ਰਾਂਡ ਆਪਣੇ ਨਵੇਂ ਮਾਡਲ ‘ਚ ਸ਼ਾਮਿਲ ਕਰਨ ਦੀ ਕੋਸ਼ਿਸ਼ ‘ਚ ਲੱਗੇ ਹੋਏ ਹਨ। ਮੀਡੀਆ ਰਿਪੋਰਟਜ਼ ਦੀ ਮੰਨੀਏ ਤਾਂ ਐਂਡ੍ਰਾਇਡ 11 ਪਹਿਲਾਂ ਨਾਲ 20 ਫੀਸਦ ਜਿਆਦਾ ਤੇਜ਼ੀ ਨਾਲ ਐਪਸ ਲਾਂਚ ਹੋਣਗੇ।


ਆਓ ਜਾਣਦੇ ਹਾਂ ਐਂਡ੍ਰਾਇਡ -11 ਦੇ 4 ਨਵੇਂ ਫੀਚਰ ਜੋ ਇਸ ਨੂੰ ਖਾਸ ਬਣਾਉਦੇ ਹਨ।
ਸਕ੍ਰੀਨ ਰਿਕਾਰਡਿੰਗ
• ਐਡੋਰਾਇਡ 10 ‘ਚ ਜਦੋਂ ਤੁਸੀਂ ਸਕਰੀਨ ਨੂੰ ਥੱਲੇ ਵਲ ਸਵਾਈਪ ਕਰਦੇ ਸੀ ਤਾਂ ਨੋਟੀਫਿਕੇਸ਼ਨ ਬਾਰ ਨੀਚੇ ਆ ਜਾਂਦਾ ਸੀ ਹੁਣ ਇਕ ਵਾਰ ਦੋ ਹਿੱਸੇ ‘ਚ ਇਹ ਵੰਡਿਆ ਜਾਣਾ। ਪਹਿਲੇ ਵਾਲੇ ਹਿੱਸੇ ‘ਚ ਤੁਹਾਡੇ ਨੋਟੀਫਿਕੇਸ਼ਨ ਹੋਣਗੇ, ਜਦ ਕੇ ਦੂਸਰੇ ‘ਚ ਚੈਟ ਹੋਵੇਗੀ।


ਨਵਾਂ ਕੰਟਰੋਲਰ
ਸਮਾਰਟ ਹੋਮ ਡਿਵਾਇਸ: ਐਂਡ੍ਰਾਇਡ 11 ਦੇ ਕੁੱਝ ਫੀਚਰ ਉਨ੍ਹਾਂ ਲੋਕਾਂ ਦੇ ਲਈ ਜਿਆਦਾ ਮਦਦਗਾਰ ਹੋਣਗੇ ਜਿਹੜੇ ਫੋਨ ਤੋਂ ਹੀ ਏਸੀ, ਫਿ੍ਰਜ ਅਤੇ ਟੀਵੀ ਵਰਗੇ ਡਿਵਾਇਸ ਕੰਟਰੋਲ ਕਰਦੇ ਹਨ। ਨਵੇਂ ਯੁਜਰ ਸਿਰਫ ਪਾਵਰ ਬਟਨ ਨੂੰ ਦੇਰ ਨਾਲ ਦਬਾ ਕੇ ਰੱਖਣ ਨਾਲ ਖੁੱਲ ਜਿਆ ਕਰਨਗੇ।
ਮਿਊਜਿਕ ਸਿਸਟਮ
ਆਪਰੇਟਿੰਗ ਸਿਸਟਮ ਨੂੰ ਨਵੇ ਵਰਜਨ ‘ਚ ਅਪਡੇਟ ਕਰਨ ਦੇ ਬਾਅਦ ਯੂਜਰ ਦੇ ਲਈ ਬਲੂਟੁੱਥ ਸਪੀਕਰ ਜਾਂ ਦੂਸਰੇ ਡਿਵਾਇਜ਼ ‘ਤੇ ਗਾਣੇ ਸੁਣਨਾ ਆਸਾਨ ਹੋਵੇਗਾ। ਜੇਕਰ ਤੁਸੀਂ ਏਰੋਪਲੇਨ ਮੋਡ ਸ਼ੁਰੂ ਕਰੋਗੇ ਤਾਂ ਤੁਹਾਡਾ ਬਲੂਟੁੱਥ ਡਿਵਾਇਸ ਫੋਨ ਨਾਲ ਕੁਨੈਕਟ ਰਹੇਗਾ।

• ਐਪਸ ਨੂੰ ਸੰਭਾਲਣ ਦਾ ਰੌਲਾ ਖਤਮ
• ਇਸ ਨਵੇਂ ਫੰਕਸ਼ਨ ‘ਚ ਐਪ ਆਪਣੇ ਆਪ ਸਮਾਰਟ ਤਰੀਕੇ ਨਾਲ ਸਹੀ ਫੋਲਡਰ ‘ਚ ਚਲੇ ਜਾਣਗੇ ਜਿਹਨਾਂ ਨੂੰ ਪਹਿਲਾਂ ਫੋਲਡਰ ਬਣਾ ਕੇ ਰਖਣਾ ਪੈਂਦਾ ਸੀ।
ਸਿਕਓਟਰੀ ਅਤੇ ਪ੍ਰਾਈਵੇਸੀ ‘ਚ ਵੀ ਫਾਇਦਾ ਹੋਵੇਗਾ.. ਇਸ ਦੇ ਨਾਲ ਹੋਰ ਬਹੁਤ ਇਸ ਅਪਡੇਟ ‘ਚ ਫੀਚਰ ਹਨ ਜਿਹਨਾਂ ਨੂੰ ਚਲਾ ਕੇ ਤੁਸੀਂ ਤਰੀਫ ਜ਼ਰੂਰ ਕਰੋਗੇ।

Related posts

ਬਾਲੀਵੁੱਡ ਅਦਾਕਾਰ ਇਰਫਾਨ ਖਾਨ ਦੀ ਮੌਤ, ਫਿਲਮ ਇੰਡਸਟਰੀ ਅਤੇ ਸਿਆਸੀ ਹਲਕਿਆਂ ਵਿੱਚ ਸੋਗ ਦੀ ਲਹਿਰ

Htv Punjabi

ਇੱਕੋ ਪਟੜੀ ਤੇ ਦੋ ਰੇਲਾਂ ਦੀ ਭਿਆਨਕ ਟੱਕਰ, ਸੀਨ ਦੇਖ ਨਿੱਕਲੀਆਂ ਭੁੱਬਾ

htvteam

ਅਕਾਲੀ ਦਲ ਪਾਰਟੀ ਵਲੋਂ ਟਰੈਕਟਰ ਪਰੇਡ ਦੇ ਸਮਰਥਨ ਦਾ ਐਲਾਨ

htvteam