Htv Punjabi
Uncategorized

ਚੁੱਪ-ਚਪੀਤੇ ਮੁਹਾਲੀ ਕੋਰਟ ‘ਚ ਪੇਸ਼ ਹੋਏ ਸਾਬਕਾ ਡੀਜੀਪੀ ਸੈਣੀ

29 ਸਾਲ ਪੁਰਾਣੇ ਮੁਲਤਾਨੀ ਅਗਵਾ ਅਤੇ ਕਤਲ ਮਾਮਲੇ ‘ਚ ਐਸਆਈਟੀ ਦੀ ਜਾਂਚ ‘ਚ ਸ਼ਾਮਿਲ ਹੋਣ ਅਤੇ ਜਾਣਬੁੱਝ ਕੇ 23 ਸਤੰਬਰ ਨੂੰ ਮਟੌਰ ਪੁਲਿਸ ਥਾਣੇ ‘ਚ ਨਾ ਪੇਸ਼ ਹੋਣ ਦੀ ਥਾਂ ਇਕ ਵਾਰ ਫਿਰ ਕਾਨੂੰਨ ਦੇ ਨਾਲ ਲੁਕਣ ਮਿਟੀ ਦਾ ਖੇਡ ਖੇਡਦੇ ਹੋਏ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਸ਼ੁੱਕਰਵਾਰ ਨੂੰ ਆਪਣੀ ਵਕੀਲ ਵਰਿੰਦਰ ਕੌਰ ਦੇ ਨਾਲ ਮੋਹਾਲੀ ਕੋਰਟ ‘ਚ ਪੇਸ਼ ਹੋ ਗਏ। ਇੱਥੇ ਮਜਿਸਟ੍ਰੈਟ ਵਲੋਂ ਪਹਿਲਾਂ ਜਾਰੀ ਕੀਤੇ ਗਏ ਗ੍ਰਿਫਤਾਰੀ ਦੇ ਆਪਣੇ ਵਰੰਟ ਨੂੰ ਵਾਪਸ ਲੈਣ ਦੀ ਅਰਜ਼ੀ ਇਸ ਆਧਾਰ ‘ਤੇ ਦਿੱਤੀ ,, ਅੰਤਰਿਮ ਰੂਪ ‘ਚ ਸੁਪਰੀਮ ਕੋਰਟ ਨੇ ਉਸਦੀ ਗ੍ਰਿਫਤਾਰੀ ‘ਤੇ ਰੋਕ ਲਗਾ ਦਿੱਤੀ।

ਸੁਪਰੀਮ ਕੋਰਟ ਵੱਲੋਂ ਜਾਂਚ ‘ਚ ਸਹਿਯੋਗ ਕਰਨ ਦੇ ਲਈ ਜ਼ਰੂਰੀ ਹੋਣ ਦੇ ਬਾਵਜੂਤ ਇਸ ਐਪਲੀਕੇਸ਼ਨ ਨੂੰ ਦਾਇਰ ਕੀਤਾ ਗਿਆ, ਇਸ ਐਪਲੀਕੇਸ਼ਨ ‘ਚ ਇਹ ਨੋਟਿਸ ਵੀ ਜਾਰੀ ਕੀਤਾ ਗਿਆ ਹੈ ਜਿਸ ‘ਚ ਇਹ ਕਿਹਾ ਗਿਆ ਹੈ ਕਿ 30 ਸਤੰਬਰ ਨੂੰ ਇਹ ਐਸਆਈਟੀ ਦੀ ਜਾਂਚ ‘ਚ ਸ਼ਾਮਿਲ ਹੋਣ ਦੇ ਲਈ ਤਿਆਰ ਹਨ। ਇਸ ਵਿਚ ਸੈਣੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਆਰਡ ਦੇ ਵਿਰੋਧ ‘ਚ ਉਹਨਾਂ ਵਲੋਂ ਐਫਆਈਆਰ ਨੂੰ ਵਾਪਿਸ ਲੈਣ ਦੇ ਲਈ ਸੁਪਰੀਮ ਕੋਰਟ ‘ਚ ਦਾਇਰ ਸੀਡਬਲੂਪੀ ਨੂੰ ਡਿਸਮਿਸ ਕਰਨ ਅਤੇ ਜਾਂਚ ਨੂੰ ਟ੍ਰਾਂਸਫਰ ਕਰਨ ‘ਚ ਫੇਲ੍ਹ ਰਹੇ ਹਨ। ਉਕਤ ਪਟੀਸ਼ਨ ਨੂੰ ਕੇਵਲ ਮੁਲਤਵੀ ਕਰ ਦਿੱਤਾ ਗਿਆ ਸੀ ਅਤੇ ਅਕਤੂਬਰ ਨੂੰ ਸੁਣਵਾਈ ਦੇ ਲਈ ਆਉਣਾ ਸੀ।

Related posts

Big Breaking- ਹੈਕਰਾਂ ਨੇ PM ਮੋਦੀ ਨੂੰ ਪਾਇਆ ਚੱਕਰਾਂ ‘ਚ, ਸੋਸ਼ਲ ਮੀਡੀਆ ‘ਤੇ ਕੀਤੀ ਅਜਿਹੀ ਸ਼ਰਮਨਾਕ ਡਿਮਾਂਡ

htvteam

ਕੰਗਨਾ ਬਨਾਮ ਉਦਵ ਸਰਕਾਰ, ਗਵਰਨਰ ਐਕਟਿਵ, ਬਾਲੀਵੁੱਡ ‘ਚ ਸਨਸਨੀ ਸ਼ੁਰੂ

htvteam

ਕੋਰੋਨਾ ਵਾਇਰਸ ਨੂੰ ਲੈ ਸਰਕਾਰ ਨੇ ਪੈਟਰੋਲ ਤੇ 6 ਤੇ ਡੀਜ਼ਲ ਤੇ ਲਾਇਆ 5 ਰੁਪਏ ਸੈਸ, ਫੈਸਲਾ ਲਾਗੂ, ਮੱਚ ਗਈ ਹਾਹਾਕਾਰ!

Htv Punjabi