Htv Punjabi
Punjab siyasat

25 ਸਤੰਬਰ ਦੇ ਧਰਨੇ ਤੋਂ ਬਾਅਦ ਮੁਸਾਫਰਾਂ ਲਈ ਜ਼ਰੂਰੀ ਖਬਰ, 1 ਅਕਤੂਬਰ ਤੱਕ ਹੋ ਜਾਓ ਸਾਵਧਾਨ

25 ਸਤੰਬਰ ਦੇ ਇਤਿਹਾਸਕ ਦਿਨ ਤੋਂ ਬਾਅਦ ਹੁਣ ਕਿਸਾਨਾਂ ਵੱਲੋਂ ਰੇਲਾਂ ਨੂੰ ਰੋਕਣ ਦੀ ਤਰੀਕ ਵਧਾ ਦਿੱਤੀ ਹੈ.. ਕਿਸਾਨ ਸੰਗਠਨਾਂ ਵੱਲੋਂ ਰੇਲਾਂ ਦੇ ਚੱਕੇ ਜਾਮ ਕਰਨ ਦੀ ਮਿਤੀ 26 ਸਤੰਬਰ ਤੋਂ ਵਧਾ ਕੇ 29 ਸਤੰਬਰ ਤੱਕ ਕਰ ਦਿੱਤਾ ਗਿਆ ਹੈ।

ਖੰਨਾ ਤੋਂ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਜੇਕਰ ਕਿਸਾਨਾਂ ਦੇ ਹੱਕ ‘ਚ ਫੈਸਲਾ ਨਾ ਆਇਆ ਤਾਂ ਅਸੀਂ 1 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਰੇਲਾਂ ਨੂੰ ਰੋਕਾਂਗੇ। ਇਸ ਮੌਕੇ ਕਿਸਾਨਾਂ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਅੰਨ ਭੰਡਾਰ ਭਰਦੇ ਹਾਂ ਜੇਕਰ ਇਹ ਬਿਲ ਵਾਪਿਸ ਨਾ ਲਏ ਗਏ ਤਾਂ ਕਿਸਾਨ ਬਰਬਾਦ ਹੋ ਜਾਵੇਗਾ। ਦੂਸਰੇ ਪਾਸੇ ਹਰਿਆਣਾ ‘ਚ ਵੀ ਕਿਸਾਨਾਂ ਵਲੋਂ ਰੇਲ ਮਾਰਗਾ ‘ਤੇ ਧਰਨਾ ਲਗਾਇਆ ਗਿਆ ਜਿਸ ਨਾਲ ਕਈ ਟ੍ਰੇਨਾਂ ਨੂੰ ਰੋਕ ਦਿੱਤਾ ਗਿਆ ਤਾਂ ਕਈਆਂ ਦੇ ਰੂਟ ਬਦਲੇ ਗਏ।

ਕਿਸਾਨਾਂ ਵੱਲੋਂ ਪੰਜਾਬ ਦੇ ਹਰ ਹਿੱਸੇ ‘ਤੇ ਧਰਨੇ ਲਗਾਏ ਗਏ ਇਸ ਮੌਕੇ ਹਰ ਵਰਗ ਦੇ ਲੋਕਾਂ ਵੱਲੋਂ ਕਿਸਾਨਾਂ ਦੇ ਹੱਕ ਦੀ ਅਵਾਜ਼ ਚੁੱਕੀ ਗਈ ਹੈ,, ਤਾਂ ਦੂਸਰੇ ਪਾਸੇ ਸਿਆਸੀ ਪਾਰਟੀਆਂ ਦੇ ਨਾਲ ਨਾਲ ਪੰਜਾਬੀ ਗਾਇਕਾਂ ਵੱਲੋਂ ਵੀ ਧਰਨਿਆਂ ‘ਚ ਸ਼ਮੂਲੀਅਤ ਕੀਤੀ ਗਈ।ਇਸ ਦੇ ਨਾਲ ਹੀ ਪੀਆਰਟੀਸੀ ਅਤੇ ਬੱਸਾਂ ਵੀ ਨਹੀਂ ਚੱਲੀਆਂ।

Related posts

ਸ਼ੋਅਰੂਮ ‘ਚ ਹੋਇਆ ਕੁੱਝ ਅਜਿਹਾ

htvteam

ਸੁੰਨੇ ਖੇਤਾਂ ‘ਚ ਪਤੰਗ ਲੁੱਟਣ ਗਏ ਮਾਸੂਮ ਜਵਾਕ ਨਾਲ ਦਰਿੰਦਗੀ

htvteam

ਦੇਖੋ ! ਕੀ ਪਤਾ ਮੁੱਖ ਮੰਤਰੀ ਦੇ ਇਸ ਫਾਰਮੂਲੇ ਨਾਲ ਸੂਬੇ ਦੀ ਅਰਥਵਿਵਸਥਾ ਪਟੜੀ ਤੇ ਪਰਤ ਹੀ ਆਵੇ !

Htv Punjabi