ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਕਾਂਗਰਸ ਪਾਰਟੀ ਦਾ ਖਾਸ ਬੰਦਾ ਜੇਲ ਤੋਂ ਆਇਆ ਬਾਹਰ,, ਬਾਹਰ ਆਉਂਦੇ ਸਾਰ ਹੀ ਸਾਬਕਾ ਮੰਤਰੀ ਨੇ ਪਾਰਟੀ ਲਈ ਕਰ ਦਿੱਤਾ ਵੱਡਾ ਐਲਾਨ,, ਨਾਲੇ ਦੱਸਿਆ ਕਿ ਜੇਲ ਦੇ ਵਿੱਚ ਰਹਿ ਕੇ ਉਸਨੂੰ ਪਤਾ ਲੱਗ ਗਿਆ ਕਿ ਉਸਦੇ ਆਪਣੇ ਕੌਣ ਨੇ ਤੇ ਭਰਾਏ ਕੌਣ,, ਜੀ ਹਾਂ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਜੇਲ ਤੋਂ ਬਾਹਰ ਆ ਗਏ ਤੇ ਉਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਾਂਗਰਸ ਪਾਰਟੀ ਦੇ ਲਈ ਚੋਣ ਪ੍ਰਚਾਰ ਸ਼ੁਰੂ ਕਰਾਂਗਾ,ਉਹਨਾਂ ਕਿਹਾ ਕਿ ਦੇਸ਼ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ। ਜੇਲ ਦੇ ਅੰਦਰ ਵੀ ਕਾਂਗਰਸ ਪਾਰਟੀ ਦੀਆਂ ਗੱਲਾਂ ਹੁੰਦੀਆਂ ਹਨ। ਧਰਮਸੋਤ ਨੇ ਕਿਹਾ ਜੇਲ ਦੇ ਅੰਦਰ ਜਾ ਕੇ ਹੀ ਪਤਾ ਲੱਗ ਗਿਆ ਹੈ ਵੀ ਕੌਣ ਆਪਣੇ ਹਨ ਅਤੇ ਕੌਣ ਪਰਾਏ ਹਨ।
ਜ਼ਿਕਰਯੋਗ ਹੈ ਕੀ ਸਾਧੂ ਸਿੰਘ ਧਰਮਸੋਤ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਸਬੰਧੀ ਈਡੀ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਸਾਢੇ ਤਿੰਨ ਮਹੀਨੇ ਬੀਤ ਜਾਣ ਬਾਅਦ ਜੇਲ ਤੋਂ ਅੰਤਰਿਮ ਜਮਾਨਤ ਤੇ ਬਾਹਰ ਆਏ ਹਨ। ਸਾਧੂ ਸਿੰਘ ਧਰਮਸੋਤ ਆਮਦਨ ਤੋਂ ਵੱਧ ਸੰਪੱਤੀ ਮਾਮਲੇ ਵਿੱਚ ਈਡੀ ਵੱਲੋਂ ਗ੍ਰਿਫਤਾਰ ਕੀਤੇ ਗਏ ਸਨ। ਧਰਮਸੋਤ ਨੂੰ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਕਰਨ ਦੇ ਲਈ ਮਾਨਯੋਗ ਹਾਈਕੋਰਟ ਦੇ ਵੱਲੋਂ 5 ਜੂਨ ਤੱਕ ਜਮਾਨਤ ਦਿੱਤੀ ਗਈ ਹੈ ਅਤੇ ਸਾਧੂ ਸਿੰਘ ਧਰਮਸੋਤ ਨੂੰ ਦੁਬਾਰਾ 6 ਜੂਨ ਨੂੰ ਜੇਲ ਵਿੱਚ ਸਰੰਡਰ ਕਰਨ ਦੇ ਲਈ ਕਿਹਾ ਗਿਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..