ਮਾਮਲਾ ਹੈ ਲੁਧਿਆਣਾ ਦੇ ਥਾਣਾ ਦੁੱਗਰੀ ਅਧੀਨ ਜੈਨ ਮੰਡੇਰ ਦੇ ਨੇੜੇ ਦਾ, ਜਿੱਥੇ ਪੁਲਿਸ ਨੇ ਨਾਕਾ ਲਾਇਆ ਹੋਇਆ ਸੀ | ਖੂਫੀਆ ਇਤਲਾਹ ਦੇ ਆਧਾਰ ਤੇ ਪੁਲਿਸ ਨੇ ਇਹਨਾਂ ਨੌਜਵਾਨਾ ਨੂੰ ਕਾਬੂ ਕਰ ਜਦ ਪੁੱਛ ਗਿੱਛ ਕੀਤੀ ਤਾਂ ਪਤਾ ਲੱਗਾ ਕਿ ਇਹ ਓਹੀ ਲੁਟੇਰੇ ਨੇ ਜੋ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ | ਪੁਲਿਸ ਨੇ ਇਨ੍ਹਾਂ ਪਾਸੋਂ ਤਿੰਨ ਚੋਰੀਸ਼ੁਦਾ ਮੋਟਰਸਾਈਕਲ ਅਤੇ ਚਾਰ ਮੋਬਾਇਲ ਬਰਾਮਦ ਕਰਦੇ ਹੋਏ ਇਹਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਪੜਤਾਲ ਜਾਰੀ ਹੈ |
previous post