Htv Punjabi
Punjab Video

ਚੌੜਾ ਨੇ ਅਦਾਲਤ ਚ ਮਾਰੀ ਬੜਕ ?

ਨਰਾਇਣ ਸਿੰਘ ਚੌੜਾ ਦਾ ਅੰਮ੍ਰਿਤਸਰ ਪੁਲਿਸ 3-3 ਦਿਨਾਂ ਦਾ 3 ਵਾਰ ਲੈ ਚੁੱਕੀ ਹੈ ਰਿਮਾਂਡ ਅੱਜ ਦੋ ਦਿਨ ਦਾ ਰਿਮਾਂਡ ਹਾਸਿਲ ਹੌਇਆ ਹੈ ਤੇ ਹੁਨ ਪੁਲਿਸ ਨਰਾਇਣ ਸਿੰਘ ਚੋੜਾ ਨੂੰ ਸੋਮਵਾਰ ਫਿਰ ਅਦਾਲਤ ਵਿੱਚ ਪੇਸ਼ ਕਰੇਗੀ ਤਹਾਨੂੰ ਦਸ ਦਈਏ ਕਿ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਹਮਲਾ ਕਰਨ ਵਾਲੇ ਨਰਾਇਣ ਸਿੰਘ ਚੌੜਾ ਨੂੰ ਪੁਲਿਸ ਅੱਜ ਅੰਮ੍ਰਿਤਸਰ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਅਦਾਲਤ ਨੇ ਨਰਾਇਣ ਸਿੰਘ ਚੌੜਾ ਨੂੰ 16 ਦਸੰਬਰ ਨੂੰ ਮੁੜ 2 ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ ਸੋਮਵਾਰ ਨੂੰ ਦੁਬਾਰਾ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।

ਇਸ ਮੌਕੇ ਵਕੀਲ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਦੋ ਦਸੰਬਰ ਤੇ ਚਾਰ ਦਸੰਬਰ ਦੀ ਜਿਹੜੀ ਸੀਸੀਟੀਵੀ ਫੁਟੇਜ ਹੈ ਉਹ ਸ਼੍ਰੋਮਣੀ ਕਮੇਟੀ ਵੱਲੋਂ ਸਾਨੂੰ ਨਹੀਂ ਦਿੱਤੀ ਗਈ ਅਸੀਂ ਦੁਬਾਰਾ ਅਪੀਲ ਕੀਤੀ ਹੈ ਕਿ ਸਾਨੂੰ ਅਸੀਂ ਸੀਸੀਟੀਵੀ ਫੁਟੇਜ ਮੁਹਈਆ ਕਰਵਾਈ ਜਾਵੇ ਉਹਨਾਂ ਕਿਹਾ ਕਿ ਇਹ ਐਸਜੀਪੀਸੀ ਦੇ ਇਨਵੈਸਟੀਗੇਸ਼ਨ ਟੀਮ ਦਾ ਮਸਲਾ ਹੈ ਇਸ ਵਿੱਚ ਨਰਾਇਣ ਸਿੰਘ ਚੋੜਾ ਦਾ ਕੋਈ ਰੋਲ ਨਹੀਂ ਉਹਨਾਂ ਕਿਹਾ ਕਿ ਨਰੈਣ ਸਿੰਘ ਚੋੜਾ ਕੋਲੋਂ ਜਿਹੜਾ ਪਿਸਤਲ ਸੀ ਉਹ ਪਹਿਲਾਂ ਹੀ ਪੁਲਿਸ ਨੇ ਰਿਕਵਰ ਕਰ ਲਿਆ ਹੈ। ਇੱਕ ਹੋਰ ਵਿਅਕਤੀ ਧਰਮ ਸਿੰਘ ਨੂੰ ਮਾਮਲੇ ਵਿੱਚ ਨਾਮਜਦ ਕੀਤਾ ਹੋਇਆ ਹੈ।

ਉਸ ਨੂੰ ਗ੍ਰਿਫਤਾਰ ਕਰਨਾ ਅਜੇ ਬਾਕੀ ਹੈ ਜਿਸ ਦੇ ਚਲਦੇ ਅਦਾਲਤ ਵੱਲੋਂ ਦੋ ਦਿਨ ਦਾ ਜਿਹੜਾ ਰਿਮਾਂਡ ਉਹ ਪੁਲਿਸ ਨੂੰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪੁਲਿਸ ਨੇ ਕਿਹਾ ਕਿ ਸਾਨੂੰ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੀ ਸੀਸੀ ਟੀਵੀ ਫੁਟੇਜ ਨਹੀਂ ਮਿਲੀ ਜਿਸ ਤੇ ਚਲਦੇ ਉਹਨਾਂ ਨੇ ਪੰਜ ਦਿਨ ਦਾ ਰਿਮਾਂਡ ਮਾਨਯੋਗ ਅਦਾਲਤ ਕੋਲੋਂ ਮੰਗਿਆ ਸੀ ਜਿਹਦੇ ਚਲਦੇ ਮਾਨਯੋਗ ਅਦਾਲਤ ਵੱਲੋਂ ਦੋ ਦਿਨ ਦਾ ਰਿਮਾਂਡ ਦਿੱਤਾ ਗਿਆ ਹੈ। ਹੁਣ ਸੋਮਵਾਰ ਨੂੰ ਦੁਬਾਰਾ ਨਰੈਣ ਸਿੰਘ ਚੌੜਾ ਜੀ ਨੂੰ ਪੇਸ਼ ਕੀਤਾ ਜਾਵੇਗਾ।

ਇਸ ਮੌਕੇ ਏਸੀਪੀ ਪੁਲਿਸ ਜਸਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਨਰਾਇਣ ਸਿੰਘ ਚੌੜਾ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਉਹਨਾਂ ਦਾ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਅਸੀਂ ਪੰਜ ਦਿਨ ਦਾ ਰਿਮਾਂਡ ਮੰਗਿਆ ਸੀ ਜਿਸ ਦੇ ਚਲਦੇ ਮਾਨਯੋਗ ਅਦਾਲਤ ਵੱਲੋਂ ਦੋ ਦਿਨ ਦਾ ਰਿਮਾਂਡ ਹਾਸਿਲ ਹੋਇਆ ਹੈ। ਉੱਥੇ ਹੀ ਉਹਨਾਂ ਕਿਹਾ ਕਿ ਫਿਲਹਾਲ ਜਾਂਚ ਚੱਲ ਰਹੀ ਹੈ ਇਹ ਜਾਂਚ ਦਾ ਵਿਸ਼ਾ ਹੈ ਉਸ ਤੋਂ ਬਾਅਦ ਹੀ ਸਾਰੇ ਤੱਥ ਸਾਹਮਣੇ ਆਣਗੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਕੂਲ ਵਿੱਚ ਬੱਚਿਆਂ ਦੇ ਸਾਹਮਣੇ ਹੀ ਟੀਚਰ ਤੇ ਸਰਪੰਚ ਦੀ ਗੰਦੀ ਕਰਤੂਤ ਸੀਸੀਟੀਵੀ ‘ਚ ਕੈਦ ਹੋ ਗਈ

htvteam

ਓ ਤੇਰਾ ਭਲਾ ਹੋਜੇ, ਬੱਸ ਹੁਣ ਆਹ ਦਿਨ ਦੇਖਣੇ ਬਾਕੀ ਸੀ, ਫੜ੍ਹੇ ਗਏ ਮਾਂ-ਪੁੱਤ

htvteam

ਸਕੇ ਭੈਣ-ਭਰਾ ਨੇ ਦੇਖੋ ਲਾਹੀ ਸ਼ਰਮ

htvteam

Leave a Comment