11/12 ਦਰਮਿਆਨੀ ਰਾਤ ਨੂੰ ਜੀਓ ਪੈਟਰੋਲ ਪੰਪ ਜੋਧਪੁਰ ਰੋਮਾਣਾ ਤੋ ਤਿੰਨ ਨਾ ਮਾਲੂਮ ਵਿਅਕਤੀ ਸਕਿਊਰਟੀ ਗਾਰਡ ਬਲਜੀਤ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਪਿੰਡ ਭਾਈ ਬਖਤੌਰ ਜਿਲ੍ਹਾ ਬਠਿੰਡਾ ਪਾਸੋ ਉਸਦੀ ਰਾਇਫਲ 12 ਬੋਰ ਰਾਇਫਲ ਦੇ 5 ਰੋਂਦ 12 ਬੋਰ, ਇੱਕ ਰੋਟੀ ਵਾਲਾ ਟਿਫਨ, ਇੱਕ ਮੋਬਾਇਲ ਫੋਨ ਟੱਚ ਸਕਰੀਨ ਮਾਰਕਾ ਰੈਡਮੀ ਅਤੇ ਹੋਰ ਸਮਾਨ ਸੀ ਚੋਰੀ ਕਰਕੇ ਮੋਟਰਸਾਈਕਲ ਪਰ ਸਵਾਰ ਹੋ ਕੇ ਭੱਜ ਗਏ ਸਨ।
ਜਿਸ ਤੇ ਬਲਜੀਤ ਸਿੰਘ ਦੇ ਬਿਆਨ ਪਰ ਥਾਣਾ ਸਦਰ ਬਠਿੰਡਾ ਦਰਜ ਰਜਿਸਟਰ ਕੀਤਾ। ਦੌਰਾਨੇ ਤਫਤੀਸ਼ ਮਿਤੀ 13.12.2024 ਨੂੰ ਮੁਕੱਦਮਾ ਹਜਾ ਵਿੱਚ ਮੁੱਦਈ ਮੁਕੱਦਮਾ ਦੇ ਬਿਆਨ ਪਰ ਲਖਵਿੰਦਰ ਸਿੰਘ ਉਰਫ ਲੱਕੀ ਪੁੱਤਰ ਗੁਰਪ੍ਰਤਾਪ ਸਿੰਘ ਵਾਸੀ ਪਿੰਡ ਬਾਂਡੀ ਜਿਲ੍ਹਾ ਬਠਿੰਡਾ, ਦਾਨਿਸ਼ ਪੁੱਤਰ ਬੱਗਾ ਸਿੰਘ ਵਾਸੀ ਭੰਡਾਰੀ ਵਾਲੀ ਗਲੀ ਧੱਕਾ ਬਸਤੀ ਫਿਰੋਜਪੁਰ ਹਾਲ ਅਬਾਦ ਬਲਰਾਜ ਨਗਰ ਬਠਿੰਡਾ ਅਤੇ ਇਹਨਾਂ ਦਾ ਇਕ ਹੋਰ ਸਾਥੀ ਜ਼ੋ ਕਿ ਜੁਵੈਨਾਇਲ ਹੈ, ਨੂੰ ਦੋਸ਼ੀ ਨਾਮਜਦ ਕੀਤਾ ਗਿਆ
ਦੋਸ਼ੀਆਨ ਲਖਵਿੰਦਰ ਸਿੰਘ ਅਤੇ ਦਾਨਿਸ਼ ਨੂੰ ਗ੍ਰਿਫਤਾਰ ਕਰਕੇ ਇਹਨਾ ਵੱਲੋ ਚੋਰੀ ਕੀਤੀ ਗਈ ਰਾਇਫਲ 12 ਬੋਰ ਅਤੇ ਸਪੋਰਟਸ ਕਿੱਟ ਬੈਗ ਜਿਸ ਵਿੱਚ 05 ਰੌਂਦ 12 ਬੋਰ, ਮੋਬਾਇਲ ਫੋਨ, ਰੋਟੀ ਵਾਲਾ ਟਿਫਨ, ਆਈ ਕਾਰਡ, ਵਾਰਦਾਤ ਵਿੱਚ ਵਰਤੀ ਕਿਰਪਾਨ ਅਤੇ ਨਲਕਾ ਹੱਥੀ ਬ੍ਰਾਮਦ ਕਰਵਾਏ।
ਇਸ ਤੋ ਇਲਾਵਾ ਮੁਕੱਦਮਾ ਦੇ ਦੋਸ਼ੀਆਨ ਦੇ ਤੀਜੇ ਸਾਥੀ ਜੁਵੈਨਾਇਲ ਨੂੰ ਜਾਬਤੇ ਅਨੁਸਾਰ ਨੂੰ ਐਪਰੀਹੈਂਡ ਕੀਤਾ ਗਿਆ।
ਦੌਰਾਨੇ ਪੁੱਛ ਗਿੱਛ ਦੋਸ਼ੀਆਨ ਨੇ ਦੱਸਿਆ ਕਿ ਇਹਨਾ ਨੂੰ ਪੈਸਿਆ ਦੀ ਜਰੂਰਤ ਸੀ। ਇਹਨਾ ਨੇ ਰਲ ਕੇ ਏ.ਟੀ.ਐਮ ਲੁੱਟਣਾ ਸੀ ਅਤੇ ਹੋਰ ਵੀ ਅਪਰਾਧਿਕ ਵਾਰਦਾਤਾ ਨੂੰ ਇੰਜਾਮ ਦੇਣ ਦੀ ਤਾਕ ਵਿੱਚ ਸਨ। ਜਿਸ ਲਈ ਇਹਨਾ ਨੂੰ ਰਾਇਫਲ ਦੀ ਜਰੂਰਤ ਸੀ । ਜਿਸ ਕਰਕੇ ਇਹਨਾ ਨੇ ਪਹਿਲਾ ਰਾਇਫਲ ਚੋਰੀ ਕੀਤੀ ਹੈ। ਦੋਸ਼ੀਆਨ ਨੇ ਜੋ ਮੋਟਰਸਾਈਕਲ ਵਾਰਦਾਤ ਵਿੱਚ ਵਰਤਿਆ ਹੈ ਉਸ ਨੂੰ ਇਹਨਾ ਨੇ 2 ਦਿਨ ਪਹਿਲਾ ਹਰਬੰਸ ਨਗਰ ਬਠਿੰਡਾ ਤੋ ਚੋਰੀ ਕੀਤਾ ਸੀ । ਦੋਸ਼ੀਆਨ ਉਕਤਾਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਹਨਾਂ ਤੋਂ ਡੂੰਘਾਈ ਨਾਲ ਪੁੱਛ ਕੀਤੀ ਜਾਵੇਗੀ। ਜਿਸ ਤੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
