Htv Punjabi
Uncategorized

ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਲਗਵਾਈ ਵੈਕਸੀਨ ਦੀ ਡੋਜ

ਕਰੋਨਾ ਵੈਕਸੀਨ ਪ੍ਰਤੀ ਸੰਜੀਦਗੀ ਦਿਖਾਉਂਦੇ ਹੋਏ ਅਜ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸਿੰਘ, ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਕੇਸ਼ਗੜ ਸਾਹਿਬ ਅਤੇ ਤਖਤ ਸ੍ਰੀ ਪਟਨਾ ਸਾਹਿਬ ਦੇ ਗਿਆਨੀ ਰਣਜੀਤ ਸਿੰਘ ਗੋਰੇ ਮਸਕੀਨ ਵਲੌ ਅਜ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲਾ ਵਿਖੇ ਕਰੋਨਾ ਵੈਕਸੀਨ ਦੀ ਡੋਜ ਲਗਵਾਈ ਗਈ। ਜਿਥੇ ਉਹਨਾ ਖੁਦ ਵੈਕਸੀਨ ਲਗਵਾਈ ਉਥੇ ਹੀ ਉਹਨਾਂ ਵਲੌ ਲੌਕਾ ਨੂੰ ਵੀ ਕਰੋਨਾ ਪ੍ਰਤੀ ਸੁਚੇਤ ਰਹਿੰਦਿਆਂ ਕਰੋਨਾ ਵੈਕਸੀਨ ਲਗਵਾਉਣ ਦੀ ਹਿਦਾਇਤ ਕੀਤੀ ਗਈ।

ਇਸ ਮੌਕੇ ਗਲਬਾਤ ਕਰਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਸਿਆ ਕਿ ਕਰੋਨਾ ਮਹਾਮਾਰੀ ਦੇ ਵਧਦੇ ਪ੍ਰਕੋਪ ਦੇ ਚਲਦੀਆਂ ਅਸੀ ਅਜ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲਾ ਵਿਖੇ ਕਰੋਨਾ ਵੈਕਸੀਨ ਲਗਵਾਉਣ ਲਈ ਪਹੁੰਚੇ ਹਾ ਕਿਉਂਕਿ ਸਾਡੇ ਵਲੌ ਕਈ ਸਮਾਗਮਾਂ ਵਿਚ ਸਿਰਕਤ ਕੀਤੀ ਜਾਂਦੀ ਹੈ ਅਤੇ ਸੰਗਤਾਂ ਨਾਲ ਰੂਬਰੂ ਹੁੰਦੇ ਹਾ ਜਿਸ ਕਾਰਨ ਅਜ ਇਹ ਕਰੋਨਾ ਵੈਕਸੀਨ ਲਗਵਾਈ ਗਈ ਹੈ ਅਤੇ ਅਸੀ ਸੰਗਤਾ ਨੂੰ ਵੀ ਇਹ ਅਪੀਲ ਕਰਦੇ ਹਾ ਕਿ ਉਹ ਵੀ ਸ਼ੌਸ਼ਲ ਮੀਡੀਆ ਦੇ ਦੁਸ਼ ਪ੍ਰਭਾਵ ਤੌ ਗੁਮਰਾਹ ਹੋਣ ਦੋ ਬਜਾਏ ਆਪਣੇ ਅਤੇ ਸਮਾਜ ਦੇ ਹਿਤ ਲਈ ਇਹ ਕਰੋਨਾ ਵੈਕਸੀਨ ਜਰੂਰ ਲਗਵਾਉਣ ਤਾ ਜੌ ਇਸ ਮਹਾਮਾਰੀ ਤੌ ਆਪਣੇ ਆਪ ਨੂੰ ਅਤੇ ਆਪਣਿਆਂ ਨੂੰ ਬਚਾਇਆ ਜਾ ਸਕੇ।

ਇਸ ਸੰਬਧੀ ਗਲਬਾਤ ਕਰਦਿਆਂ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਅਤੇ ਹੈਲਥ ਸੈਂਟਰ ਦੇ ਡੀਨ ਵਲੌ ਵੀ ਲੌਕਾ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਦੀ ਵੈਕਸੀਨ ਜਰੂਰ ਲਗਵਾਉਣ ਕਿਉਕਿ ਹੁਣ ਤਕ ਕਰੋਨਾ ਦੀਆ ਤਿੰਨ ਸਟਰੈਨ ਆ ਚੁਕਿਆ ਹਨ ਜਿਸਦੇ ਚਲਦੇ ਬਹੁਤ ਜਿਆਦਾ ਸੁਚੇਤ ਰਹਿਣ ਦੀ ਜਰੂਰਤ ਹੈ।

Related posts

ਸੋਨੀਆ ਗਾਂਧੀ ਛੱਡੇਗੀ ਪਾਰਟੀ ਪ੍ਰਧਾਨ ਦਾ ਅਹੁਦਾ, ਕੈਪਟਨ ਨੇ ਕਿਹਾ ਇਹ ਠੀਕ ਨਹੀਂ!

htvteam

ਕਰੋਨਾ ਦੌਰਾਨ ਵੱਟਸਐਪ ਨੇ ਕੱਢਿਆ ਨਵਾਂ ਫੰਡਾ, ਹੁਣ ਇੰਝ ਇਕੱਠੇ ਕਰਾਏਗਾ ਮਿੱਤਰਾਂ ਰਿਸ਼ਤੇਦਾਰਾਂ ਨੂੰ!

Htv Punjabi

ਮਾਰ ਲਿਆ ਕੋਰੋਨਾ ਵਾਇਰਸ ਨੇ 31 ਮਾਰਚ ਤੱਕ ਸ਼ੋਅਰੂਮਾਂ ‘ਚ ਖੜੇ 8,32000 ਨਵੇਂ ਦੁਪਹੀਆ ਵਾਹਨ ਬਣ ਜਾਣਗੇ ਕਬਾੜ

Htv Punjabi