Htv Punjabi
Punjab

ਤੇਜ਼ ਰਫਤਾਰ ਸਵਾਰੀਆਂ ਨਾਲ ਭਰਿਆ ਆਟੋ ਹਾਦਸਾਗ੍ਰਸਤ

ਧਾਰੀਵਾਲ ਚਰਚ ਤੋਂ ਵਾਪਸ ਆ ਰਿਹਾ ਇੱਕ ਤੇਜ਼ ਰਫਤਾਰ ਸਵਾਰੀਆਂ ਨਾਲ ਭਰਿਆ ਆਟੋ ਗੁਰਦਾਸਪੁਰ ਦੇ ਬਰਿਆਰ ਬਾਈਪਾਸ ਤੇ ਉਸ ਸਮੇਂ ਹਾਦਸਾਗ੍ਰਸਤ ਹੋ ਗਿਆ ਜਦੋਂ ਅੱਗੇ ਤੋਂ ਆ ਰਹੇ ਇਕ ਮੋਟਰਸਾਈਕਲ ਨੂੰ ਬਚਾਉਂਦੇ ਹੋਏ ਸੰਤੁਲਨ ਵਿਗੜਨ ਕਾਰਨ ਆਟੋ ਪਲਟ ਗਿਆ ਅਤੇ ਆਟੋ ਵਿੱਚ ਸਵਾਰ 9 ਦੇ ਕਰੀਬ ਸਵਾਰੀਆਂ ਸਮੇਤ ਆਟੋ ਚਾਲਕ ਵੀ ਗੰਭੀਰ ਰੂਪ ਚ ਜ਼ਖ਼ਮੀ ਹੋ ਗਿਆ ਜਿਨ੍ਹਾਂ ਨੂੰ ਲੋਕਾਂ ਦੀ ਮੱਦਦ ਨਾਲ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿਚ ਪਹੁੰਚਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ

ਇਸ ਸਬੰਧੀ ਜਾਣਕਾਰੀ ਦਿੰਦਿਆਂ ਆਟੋ ਵਿੱਚ ਸਵਾਰ ਜ਼ਖ਼ਮੀ ਹੋਏ ਵਿਅਕਤੀ ਜੈਂਟਲ ਮਸੀਹ ਨੇ ਦੱਸਿਆ ਕਿ ਉਹ ਧਾਰੀਵਾਲ ਚਰਚ ਵਿਚੋਂ ਮੱਥਾ ਟੇਕ ਕੇ ਵਾਪਿਸ ਆ ਰਹੇ ਸਨ ਜਦੋਂ ਉਹ ਗੁਰਦਾਸਪੁਰ ਦੇ ਬਰਿਆਰ ਬਾਈਪਾਸ ਨੇੜੇ ਪਹੁੰਚੇ ਤਾਂ ਅੱਗੇ ਤੋਂ ਆ ਰਹੇ ਇੱਕ ਮੋਟਰਸਾਈਕਲ ਨੂੰ ਬਚਾਉਂਦੇ ਹੋਏ ਆਟੋ ਦਾ ਸੰਤੁਲਨ ਵਿਗੜ ਕਾਰਨ ਆਟੋ ਪਲਟ ਗਿਆ ਅਤੇ ਆਟੋ ਵਿਚ ਸਵਾਰ 9 ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ ਜਿਸ ਤੋਂ ਬਾਅਦ ਆਸ ਪਾਸ ਦੇ ਲੋਕਾਂ ਨੇ ਉਨ੍ਹਾਂ ਨੂੰ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ

ਜ਼ਖ਼ਮੀਆਂ ਦਾ ਇਲਾਜ ਕਰ ਰਹੇ ਸਰਕਾਰੀ ਹਸਪਤਾਲ ਦੇ ਡਾਕਟਰ ਕੇਪੀ ਸਿੰਘ ਨੇ ਦੱਸਿਆ ਕਿ ਬਰਿਆਰ ਬਾਈਪਾਸ ਤੇ ਆਟੋ ਪਲਟਣ ਕਾਰਨ 9 ਦੇ ਕਰੀਬ ਸਵਾਰੀਆਂ ਜ਼ਖਮੀ ਹੋਈਆਂ ਹਨ ਜਿਨ੍ਹਾਂ ਦਾ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਉਨ੍ਹਾਂ ਦੱਸਿਆ ਕਿ ਚਾਰ ਤੋਂ ਪੰਜ ਸਵਾਰੀਆਂ ਜ਼ਿਆਦਾ ਜ਼ਖ਼ਮੀ ਹਨ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਬਾਕੀ ਕੁਝ ਸਵਾਰੀਆ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ

Related posts

ਆਹ ਦੇਖਲੋ ਕੱਲ ਦੇ ਸ਼ਲਾਰੂ ਸ਼ਹਿਰ ਵਿੱਚ ਕੀ ਕਰਗੇ ?

htvteam

ਆਮ ਦਿਨਾਂ ਨਾਲੋਂ ਵੱਧ ਚੱਲ ਰਿਹਾ ਹੈ ਦਿਨ ਤੇ ਰਾਤ ਦਾ ਤਾਪਮਾਨ, ਹਵਾ ਚ ਨਮੀ ਵੀ ਘਟ: ਮੌਸਮ ਵਿਗਿਆਨੀ

htvteam

ਸੁੰਨੀ ਥਾਂ ਤੇ ਲਿਜਾਕੇ ਗਊਆਂ ਨਾਲ ਬੰਦਿਆਂ ਨੇ ਕੀਤੀ ਘਟੀਆ ਕਰਤੂਤ !

htvteam