Htv Punjabi
Punjab Video

ਜਦੋਂ ਲਾਰੈਂਸ ਬਿਸ਼ਨੋਈ ਨੂੰ ਜੇਲ੍ਹ ‘ਚ ਮਿਲਣ ਆਈਆਂ ਕੁੜੀਆਂ

ਬਠਿੰਡਾ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੰਸ ਬਿਸ਼ਨੋਈ ਦੀ ਵਾਇਰਲ ਇੰਟਰਵਿਊ ਵੇਖਣ ਤੋ਼ ਬਾਅਦ ਦਿੱਲੀ ਦੀਆਂ ਦੋ ਨਾਬਾਲਗ ਕੁੜੀਆਂ ਉਸਨੂੰ ਮਿਲਣ ਲਈ ਬਠਿੰਡਾ ਜੇਲ੍ਹ ਪਹੁੰਚ ਗਈਆਂ। ਉਹ ਆਪਣੇ ਪਰਿਵਾਰ ਨੂੰ ਕਹਿ ਕੇ ਆਈਆਂ ਸਨ ਕਿ ਉਹ ਅੰਮ੍ਰਿਤਸਰ ਜਾ ਰਹੀਆਂ ਹਨ, ਜਦੋਂਕਿ ਦਿੱਲੀ ਦੀ ਸ਼ਕੂਰ ਬਸਤੀ ਤੋਂ ਫਾਜ਼ਿਲਕਾ ਦੀ ਟਿਕਟ ਲੈ ਕੇ ਰੇਲ ਗੱਡੀ ਵਿਚ ਬੈਠ ਗਈਆਂ ਅਤੇ ਬਠਿੰਡਾ ਰੇਲਵੇ ਸਟੇਸ਼ਨ ’ਤੇ ਉਤਰ ਗਈਆਂ।

ਇਸ ਤੋਂ ਬਾਅਦ ਆਟੋ ਲੈ ਕੇ ਦੋਵੇਂ ਕੇਂਦਰੀ ਜੇਲ੍ਹ ਪਹੁੰਚ ਗਈਆਂ। ਜੇਲ੍ਹ ਪ੍ਰਸ਼ਾਸਨ ਨੇ ਦੋਵਾਂ ਨੂੰ ਹਿਰਾਸਤ ਵਿਚ ਲੈ ਕੇ ਪੁਲਿਸ ਹਵਾਲੇ ਕਰ ਦਿੱਤਾ ਤੇ ਪੁਲਿਸ ਨੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ। ਪੁਲਿਸ ਉਹਨਾਂ ਦੇ ਮੋਬਾਈਲਾਂ ਦੀ ਜਾਂਚ ਵੀ ਕਰ ਰਹੀ ਹੈ।

ਦੋਵੇਂ ਨਾਬਾਲਗ ਲੜਕੀਆਂ ਨੇ ਜੇਲ੍ਹ ਦੇ ਅੱਗੇ ਸੈਲਫੀਆਂ ਵੀ ਲਈਆਂ। ਇਸ ਦੌਰਾਨ ਜੇਲ੍ਹ ਸੁਰੱਖਿਆ ਵਿਚ ਤਾਇਨਾਤ ਮੁਲਾਜ਼ਮਾਂ ਨੇ ਉਹਨਾਂ ਨੂੰ ਹਿਰਾਸਤ ਵਿਚ ਲੈ ਕੇ ਵੱਡੇ ਅਧਿਕਾਰੀਆਂ ਨੂੰ ਸੂਚਿਤ ਕੀਤਾ।

ਜੇਲ੍ਹ ਸੁਪਰਡੈਂਟ ਐਨ ਡੀ ਨੇਗੀ ਨੇ ਦੋਵਾਂ ਤੋਂ ਮੁਢਲੀ ਪੁੱਛ ਗਿੱਛ ਕਰ ਕੇ ਉਹਨਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ। ਐਸ ਐਸ ਪੀ ਗੁਲਨੀਤ ਖੁਰਾਣਾ ਨੇ ਦੱਸਿਆ ਕਿ ਨਾਬਾਲਗ ਕੁੜੀਆਂ ਨੂੰ ਸਖੀ ਸੈਂਟਰ ਪਹੁੰਚਾਇਆ ਗਿਆ ਹੈ। ਦੋਵਾਂ ਕੁੜੀਆਂ ਵਿਚੋਂ ਇਕ ਅਠਵੀਂ ਤੇ ਇਕ ਨੌਵੀਂ ਵਿਚ ਪੜ੍ਹਦੀ ਹੈ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਪਹਾੜ੍ਹੀ ਵੈਦ ਨੇ ਕੈਮਰੇ ਮੂਹਰੇ ਦੱਸਿਆ ਵਾਲ ਕਾਲੇ ਕਰਨ ਵਾਲਾ ਨੁਸਕਾ

htvteam

ਘਰ ਬੈਠੇ ਗਰਮੀਆਂ ਵਾਲੇ ਨਵੇਂ ਸੂਟ ਇਕ ਹਜ਼ਾਰ ਦੇ ਪੰਜ ਮੰਗਵਾਓ

htvteam

ਜਿਮ ਟ੍ਰੇਨਰ ਕੁੜੀ ਨਾਲ ਆਹ ਦੇਖੋ ਕੀ ਹੋ ਗਿਆ; ਕੁੜੀ ਦੇ ਭਰਾ ਦੇ ਪੈਰੋਂ ਹੇਠ ਖਿਸਕੀ ਜ਼ਮੀਨ

htvteam

Leave a Comment