ਜ਼ਿਲ੍ਹਾ ਫਾਜ਼ਿਲਕਾ ਦੇ ਥਾਣਾ ਗੁਰੂਹਰਸਹਾਏ ਥਾਣੇ ‘ਚ ਬਤੌਰ ਏ.ਐਸ.ਆਈ ਆਪਣੀ ਡਿਊਟੀ ਨਿਭਾ ਰਹੇ ਗਹਿਣਾ ਰਾਮ ਉੱਤੇ ਇੱਕ ਜਨਾਨੀ ਨੇ ਗੰਭੀਰ ਇਲਜ਼ਾਮ ਲਗਾਕੇ ਪੂਰੇ ਜ਼ਿਲ੍ਹੇ ਦੀ ਪੁਲਿਸ ਨੂੰ ਹਿਲਾਕੇ ਰੱਖ ਦਿੱਤਾ ਐ। ਅਸਲ ‘ਚ ਪੀੜਤ ਜਨਾਨੀ ਮੁਤਾਬਿਕ ਉਸਦੀ ਕੁੜੀ ਨੂੰ ਉਨ੍ਹਾਂ ਦੇ ਗੁਆਂਢੀਆਂ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਗਹਿਣਾ ਰਾਮ ਨੇ ਕੋਈ ਕਾਰਵਾਈ ਅੰਜਾਮ ਨਹੀਂ ਲਿਆਂਦੀ। ਉਲਟਾ ਕਾਰਵਾਈ ਕਰਵਾਉਣ ਲਈ ਉਸਨੂੰ ਕਮਰੇ ‘ਚ ਬਿਸਤਰਾ ਗਰਮ ਕਰਨ ਲਈ ਕਹਿੰਦਾ ਰਿਹਾ। ਇਹ ਇਲਜ਼ਾਮ ਅਸੀਂ ਨਹੀਂ ਸਗੋਂ ਇਹ ਜਨਾਨੀ ਲਗਾ ਰਹੀ ਐ। ਪਹਿਲਾਂ ਤੁਸੀਂ ਗਹਿਣਾ ਰਾਮ ਦੀਆਂ ਜੋ ਆਡੀਓ ਵਾਇਰਲ ਹੋਈਆਂ ਨੇ ਉਹ ਸੁਣੋ ਫੇਰ ਅਸੀਂ ਤੁਹਾਨੂੰ ਪੀੜ੍ਹਤ ਜਨਾਨੀ ਦੇ ਮੂੰਹੋਂ ਸੁਣਵਾਂਗੇ ਕੀ ਉਸ ਨਾਲ ਗਹਿਣਾ ਰਾਮ ਕੀ ਕਰਨਾ ਚਾਹੁੰਦਾ ਸੀ।
ਜਨਾਨੀ ਨੇ ਕੈਮਰੇ ਸਾਹਮਣੇ ਕਿਹੋ ਜਿਹੇ ਇਲਜ਼ਾਮ ਗਹਿਣਾ ਰਾਮ ਉੱਤੇ ਲਗਾਏ ਕੀ ਸੁਣਕੇ ਸਭ ਦੇ ਰੌਂਗਟੇ ਕੜੇ ਹੋ ਜਾਣ। ਕਿਉਣਕਿ ਜਦੋਂ ਇਨਸਾਫ ਦੇਣ ਵਾਲਾ ਹੀ ਇੱਜ਼ਤਾਂ ਲੁੱਟਣ ਉੱਤੇ ਆ ਜਾਵੇ ਤਾਂ ਫੇਰ ਕੀ ਹੁੰਦੈ। ਉਧਰ ਜਦੋਂ ਗੁਰੂਹਰਸਹਾਏ ਥਾਣੇ ਦੇ ਇੰਚਾਰਜ ਰਵੀ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਇਹ ਕਹਿਕੇ ਮਾਮਲੇ ਤੋਂ ਪੱਲ੍ਹਾ ਝਾੜ ਲਿਆ ਕੀ ਉਸ ਦਿਨ ਉਹ ਛੁੱਟੀ ਸੀ ਸਨ।
ਸੋ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕੀ ਗਹਿਣਾ ਰਾਮ ਉੱਤੇ ਕੋਈ ਕਾਰਵਾਈ ਹੁੰਦੀ ਐ ਜਾਂ ਨਹੀਂ ਪਰ ਹਕੀਕਤ ਟੀਵੀ ਪੰਜਾਬੀ ਆਡੀਓ ਦੇ ਸਹੀ ਜਾਂ ਗਲਤ ਹੋਣ ਦੀ ਪੁਸ਼ਟੀ ਨਹੀਂ ਕਰਦਾ।