ਪੁਲਿਸ ਨੇ ਨਸ਼ੀਲੀਆਂ ਗੋਲੀਆਂ ਮਾਮਲੇ ਚ ਨੌਜਵਾਨ ਨੂੰ ਕੀਤਾ ਕਾਬੂ
ਨੌਜਵਾਨ ਤੇ ਪਰਿਵਾਰ ਨੇ ਝੂਠਾ ਕੇਸ ਪਾਉਣ ਦੇ ਲਗਾਏ ਇਲਜ਼ਾਮ
ਪਰਿਵਾਰ ਨੇ ਕੀਤਾ ਹੰਗਾਮਾ, ਨੌਜਵਾਨ ਨਾਲ ਕੁੱਟਮਾਰ ਦੇ ਦੋਸ਼
ਨਸ਼ਿਆਂ ਵਿਰੁੱਧ, ਮੁਹਿੰਮ ਤਹਿਤ ਫਗਵਾੜਾ ਪੁਲਿਸ ਵੱਲੋਂ ਇੱਕ ਨੌਜਵਾਨ ਪਾਸੋਂ ਨਸ਼ੀਲੀਆਂ ਗੋਲੀਆਂ ਫ਼ੜਨ ਦਾ ਦਾਅਵਾ ਕੀਤਾ ਗਿਆ ਸੀ। ਪਰ ਇਸ ਨੌਜਵਾਨ ਪਰਿਵਾਰ ਨੇ ਮੀਡੀਆ ਸਾਹਮਣੇ ਪੇਸ਼ ਹੋ ਕੇ ਇਸ ਦਾਅਵੇ ਦੀ ਫੂਕ ਕੱਢ ਦਿੱਤੀ ਹੈ ਪਰਿਵਾਰ ਦਾ ਦੋਸ਼ ਹੈ ਕਿ ਉਹਨਾਂ ਦੇ ਲੜਕੇ ਨੂੰ ਉਦੋਂ ਗ੍ਰਿਫਤਾਰ ਕੀਤਾ ਗਿਆ ਹੈ ਜਦੋਂ ਉਹ ਆਪਣੇ ਸਹੁਰੇ ਪਰਿਵਾਰ ਨੂੰ ਮਿਲਣ ਲਈ ਗਿਆ ਹੋਇਆ ਸੀ। ਜਦੋਂ ਪੁਲਿਸ ਵੱਲੋਂ ਨੌਜਵਾਨ ਨੂੰ ਹਸਪਤਾਲ ਵਿੱਚ ਮੈਡੀਕਲ ਟੈਸਟ ਲਈ ਲਿਜਾਇਆ ਗਿਆ ਤਾਂ ਪੀੜਤ ਦਾ ਕਹਿਣਾ ਹੈ ਕਿ ਉਸ ਤੇ ਨਜਾਇਜ਼ ਪਰਚਾ ਦਰਜ਼ ਕੀਤਾ ਗਿਆ ਹੈ ਹੋਰ ਕੀ ਕਹਿਣਾ ਹੈ ਪੀੜਤ ਦਾ ਉਸਦੀ ਜ਼ੁਬਾਨੀ ਤੁਹਾਨੂੰ ਸੁਣਾਂ ਦਿੰਦੇ ਹਾਂ।
ਜਦੋਂ ਮੀਡੀਆ ਵਲੋਂ ਪੁਲਿਸ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਜੁਆਬ ਦੇਣਾ ਮੁਨਾਸਿਬ ਨਹੀਂ ਸਮਝਿਆ।ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਉੱਚ ਅਧਿਕਾਰੀਆਂ ਪਾਸੋਂ ਜਾਂਚ ਦੀ ਮੰਗ ਕਰਦਿਆਂ ਇਨਸਾਫ਼ ਦੀ ਗੁਹਾਰ ਲਗਾਈ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
