Htv Punjabi
Punjab Video

ਜਵਾਨ ਕੁੜੀ ਨੂੰ ਖੇਤਾਂ ‘ਚ ਵੜ ਹੋਣਾ ਪੈਂਦੇ ਓਹੀ ਕੰਮ ਕਰਨ ਨੂੰ ਮਜ਼ਬੂਰ

ਮਾਮਲਾ ਹੈ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਬਾਗੋਵਾਨਾਂ ਦਾ, ਜਿੱਥੇ ਦੀ ਰਹਿਣ ਵਾਲੀ ਪਰਮਜੀਤ ਕੌਰ ਬੇਹੱਦ ਦਾ ਪੂਰਾ ਪਰਿਵਾਰ ਬੇਹੱਦ ਧਾਰਮਿਕ ਹੈ, ਪੂਰੇ ਪਰਿਵਾਰ ਨੇ ਅੰਮ੍ਰਿਤ ਛੱਕਿਆ ਹੋਇਆ ਹੈ | ਦਿਹਾੜੀ ਦੱਪਾ ਲਗਾ ਪਰਿਵਾਰ ਨੂੰ ਪਾਲਣ ਵਾਲੀ ਪਰਮਜੀਤ ਕੌਰ ਅਤੇ ਉਸਦੇ ਘਰਵਾਲੇ ਦਾ ਇੱਕੋ ਇੱਕ ਸੁਫਨਾ ਸੀ ਕਿ ਉਹਨਾਂ ਦੀ ਜ਼ਿੰਦਗੀ ਤਾਂ ਖੇਤਾਂ ‘ਚ ਦਿਹਾੜਿਆਂ ਕਰਦਿਆਂ, ਲੋਕਾਂ ਦੇ ਘਰਾਂ ‘ਚ ਪੋਚੇ ਲਗਾਉਂਦਿਆਂ ਅਤੇ ਗੋਹਾ ਸੁੱਟਦਿਆਂ ਲੰਘ ਗਈ ਪਰ ਉਹ ਆਪਣੇ ਚਾਰਾਂ ਬੱਚਿਆਂ ਨੂੰ ਚੰਗਾ ਪੜ੍ਹਾ ਲਿਖ ਕੇ ਤਰੱਕੀ ਕਰਦਿਆਂ ਦੇਖਣਾ ਚਾਹੁੰਦੇ ਸਨ | ਜਿਸ ਕਰਕੇ ਦੋਵਾਂ ਜੀਆਂ ਨੇ ਦਿਨ ਰਾਤ ਇੱਕ ਕਰ ਦਿਹਾੜੀਆਂ ਲਗਾ ਚਾਰਾਂ ਬੱਚਿਆਂ ਨੂੰ ਖੂਬ ਪੜ੍ਹਾਇਆ | ਵੱਡੀ ਕੁੜੀ ਨੇ ਗ੍ਰੈਜੂਏਸ਼ਨ ਕੀਤੀ | ਕਈ ਭਰਤੀਆਂ ਵੇਖੀਆਂ ਪਰ ਅੱਵਲ ਰਹਿਣ ਦੇ ਬਾਵਜੂਦ ਪੈਸੇ ਪੱਖੋਂ ਗੱਲ ਸਿਰੇ ਨਹੀਂ ਸੀ ਚੜ੍ਹੀ। ਉਸਦਾ ਲਗਭਗ ਦੋ ਸਾਲ ਪਹਿਲਾਂ ਵਿਆਹ ਕਰ ਦਿੱਤਾ ਗਿਆ । ਪੜ੍ਹਿਆ ਲਿਖਿਆ ਭਰਾ ਵੀ ਭਰਤੀ ਦੀ ਤਿਆਰੀ ਕਰਦਾ ਸੀ, ਪਰ 2015 ਦੋੜ ਲਗਾਉਂਦਿਆਂ ਹੀ ਉਸ ਨੂੰ ਅਟੈਕ ਆ ਗਿਆ ਅਤੇ ਉਸ ਦੀ ਮੌਤ ਹੋ ਗਈ।
ਪਿਤਾ ਨੇ ਇਸੇ ਦੁੱਖੋਂ ਮੰਜਾ ਫੜ ਲਿਆ ਅਤੇ ਹੌਲੀ-ਹੌਲੀ ਮੌਤ ਦੇ ਮੂੰਹ ‘ਚ ਸਮਾਂ ਗਿਆ |
ਹੁਣ ਗੱਲ ਰਹੀ 25 ਸਾਲ ਦੀ ਮਨਪ੍ਰੀਤ ਕੌਰ ਦੀ | ਮਨਪ੍ਰੀਤ ਕੌਰ ਨੇ ਜੀ ਤੋੜ ਮਿਹਨਤ ਕਰਕੇ ਪਹਿਲਾਂ ਬੀਐੱਸਸੀ ਤੇ ਫੇਰ ਚੰਗੇ ਨੰਬਰਾਂ ‘ਚ M.Sc. (Computer Science) ਪਾਸ ਕੀਤੀ | ਤੇ ਫੇਰ ਵੀ ਇਸਨੂੰ ਨੌਕਰੀ ਕਿਓਂ ਨਹੀਂ ਮਿਲੀ ਸੱਚਾਈ ਸੁਣ ਤੁਸੀਂ ਵੀ ਹੈਰਾਨ ਰਹਿ ਜਾਓਗੇ |

Related posts

ਲੌਂਗੋਵਾਲ ਨਹੀਂ ਚਾਹੁੰਦੇ ਕਿ ਦੀਵਾਨ ਲੱਗੇ ਇਸ ਲਈ ਬਣਾ ਰਹੇ ਨ ਦਬਾਅ : ਢੱਡਰੀਆਂ ਵਾਲੇ

Htv Punjabi

ਖਨੌਰੀ ਬਾਰਡਰ ਤੇ ਮਾਹੌਲ ਹੋ ਗਿਆ ਤਨਾਅ ਪੂਰਨ ?

htvteam

ਆਹ ਬੰਦਾ ਡੇਅਰੀ ਵੇਚਣ ਨੂੰ ਸੀ ਤਿਆਰ ਫੇਰ ਹੋਇਆ ਦੇਸੀ ਨੁਸਕੇ ਦਾ ਕਮਾਲ

htvteam