ਇੱਕ ਬੇਹੱਦ ਗੰਭੀਰ ਅਪਰਾਧ ਦੇ ਮਾਮਲੇ ਨੂੰ ਹੱਲ ਕਰਦਿਆਂ ਪ੍ਰੈਸ ਵਾਰਤਾ ਕਰ ਸਾਰੀ ਜਾਣਕਾਰੀ ਸਾਂਝੀ ਕਰਦੇ ਹੋਏ ਪੁਲਿਸ ਦੇ ਆਹਲਾ ਅਫ਼ਸਰ | ਹੁਣ ਤੁਸੀਂ ਇਸ ਤਸਵੀਰ ਨੂੰ ਜ਼ਰਾ ਗੌਰ ਨਾਲ ਦੇਖੋ, ਪੁਲਿਸ ਅੜਿੱਕੇ ਆਇਆ ਇਹ ਨੌਜਵਾਨ ਯੂ.ਕੇ. ਦਾ ਸਿਟੀਜ਼ਨ ਹੈ, ਓਥੇ ਹੀ ਜੰਮਿਆ ਪਲ਼ਿਆ ਤੇ ਲੰਡਨ ਦੀ ਇੱਕ ਨਾਮੀ ਯੂਨੀਵਰਸਿਟੀ ਤੋਂ ਬੀਐੱਸਸੀ ਦੀ ਡਿਗਰੀ ਪ੍ਰਾਪਤ ਹੈ | ਗੰਭੀਰ ਅਪਰਾਧੀ ਬਣ ਪੁਲਿਸ ਦੇ ਕਾਬੂ ਆਏ ਇਸ ਨੌਜਵਾਨ ਨੇ ਆਪਣੀ ਭੈਣ ਦਾ ਬਦਲਾ ਲੈਣ ਲਈ ਪੰਜਾਬ ਆ ਜੋ ਖ਼ੌਫ਼ਨਾਕ ਕਾਰਨਾਮਾ ਕੀਤਾ ਹੈ, ਉਸਨੂੰ ਜਾਣ ਕੇ ਤੁਸੀਂ ਵੀ ਸੋਚਣ ਨੂੰ ਮਜ਼ਬੂਰ ਹੋ ਜਾਓਗੇ |
ਇਹ ਖ਼ੌਫ਼ਨਾਕ ਤੇ ਹੈਰਾਨ ਕਰਨ ਵਾਲਾ ਮਾਮਲਾ ਹੈ ਲੁਧਿਆਣਾ ਦਾ, ਜਿੱਥੇ ਲੰਘੀ 4 ਮਈ ਨੂੰ ਭਾਈ ਰਣਧੀਰ ਸਿੰਘ ਨਗਰ ਵਿਖੇ ਰਾਤ ਵੇਲੇ ਇੱਕ ਕੋਠੀ ‘ਚ ਸੁਖਦੇਵ ਸਿੰਘ ਅਤੇ ਗੁਰਮੀਤ ਕੌਰ ਨਾਂ ਦੇ ਬਜ਼ੁਰਗ ਜੋੜੇ ਦਾ ਕਿਸੇ ਅਣਪਛਾਤੇ ਨੇ ਬੜੀ ਹੀ ਬੇਦਰਦੀ ਨਾਲ ਕਤਲ ਕਰ ਦਿੱਤਾ ਸੀ | ਜਿਸਨੂੰ ਹਾਲ ਕਰਦਿਆਂ ਪੁਲਿਸ ਨੇ ਇੱਕ ਪ੍ਰੈਸ ਵਾਰਤਾ ਕਰ ਇਸ ਕਤਲ ਦੀ ਗੁੱਥੀ ਨੂੰ ਹਾਲ ਕਰਦਿਆਂ ਜੋ ਅਹਿਮ ਖੁਲਾਸੇ ਕੀਤੇ ਨੇ ਉਹ ਬੇਹੱਦ ਹੈਰਾਨ ਕਰ ਕੇ ਰੱਖ ਦੇਣ ਵਾਲੇ ਨੇ |
previous post
