Htv Punjabi
Punjab

ਵਿਦੇਸ਼ ‘ਚ ਮਰੇ ਪੁੱਤ ਦੀ ਲਾਸ਼ ਲਿਆਉਣ ਲਈ ਨਹੀਂ ਸਨ ਪੈਸੇ, ਦੇਖੋ ਵੀਡੀਓ ਕਾਲੰਿਗ ਰਾਹੀਂ ਮਾਪਿਆਂ ਨੂੰ ਕਿਵੇਂ ਦਿਖਾਇਆ ਅੰਤਿਮ ਸੰਸਕਾਰ

ਫਿਰੋਜ਼ਪੁਰ (ਰਤਨ ਲਾਲ) : ਵੱਧਦੀ ਬੇਰੁਜ਼ਗਾਰੀ ਅਤੇ ਕੰਮ ਨਾ ਹੋਣ ਕਰਕੇ ਜਾ ਕੰਮ ਕਰਨ ਬਦਲੇ ਪੂਰੇ ਪੈਸੇ ਨਾ ਮਿਲਣ ਕਰਕੇ ਪੰਜਾਬ ਦਾ ਨੌਜਵਾਨ ਖੁਸ਼ ਨਹੀਂ ਹੈ l ਜਿਸ ਕਰਕੇ ਉਹ ਵਿਦੇਸ਼ ਜਾ ਰਿਹਾ ਹ ਪਰ ਉੱਥੇ ਜਾ ਕੇ ਵੀ ਜੇਕਰ ਉਸ ਨੂੰ ਬਿਨਾਂ ਵਜ੍ਹਾ ਮੌਤ ਮਿਲੇ ਤਾਂ ਇੱਥੇ ਰਹਿੰਦੇ ਉਸ ਦੇ ਮਾਂ ਬਾਪ ਜਾਂ ਰਿਸ਼ਤੇਦਾਰ ਕਿਸ ਨੂੰ ਕਹਿਣ ਕਿ ਉਨ੍ਹਾਂ ਕੋਲ ਆਪਣੇ ਪੁੱਤ ਦੀ ਲਾਸ਼ ਬਾਹਰ ਤੋਂ ਲਿਆਉਣ ਜੋਗੇ ਪੈਸੇ ਵੀ ਨਹੀਂ ਹਨ l ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਪੰਜਾਬ ਤੋਂ ਜਿੱਥੇ ਇੱਕ ਨੌਜਵਾਨ ਆਪਦੇ ਪਰਿਵਾਰ ਦੀ ਗਰੀਬੀ ਦੂਰ ਕਰਨ ਲਈ ਵਿਦੇਸ਼ ਗਿਆ ਤਾਂ ਸੀ ਪੈਸੇ ਕਮਾਉਣ ਪਰ ਉੱਥੇ ਜਾ ਕੇ ਉਸ ਨੂੰ ਮਿਲੀ ਨਾ ਮਿਲਣ ਵਾਲੀ ਮੌਤ ‘ਤੇ ਪਿਛੇ ਛੱਡ ਗਿਆ ਆਪਣੇ ਗਰੀਬ ਪਰਿਵਾਰ ਨੂੰ ਜਿਨ੍ਹਾਂ ਕੋਲ ਇੰਨੇ ਪੈਸੇ ਵੀ ਨਹੀਂ ਹਨ ਕਿ ਉਹ ਆਪਣੇ ਪੁੱਤ ਦੀ ਲਾਸ਼ ਵਿਦੇਸ਼ ਤੋਂ ਲਿਆ ਕੇ ਉਸ ਦਾ ਅੰਤਿਮ ਸੰਸਕਾਰ ਕਰ ਸਕਣ l
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਫਿਰੋਜ਼ਪੁਰ ਦੇ ਸਾਬਕਾ ਫੌਜੀ ਦੇ ਪਰਿਵਾਰ ਲਈ ਸ਼ੁੱਕਰਵਾਰ ਦਾ ਦਿਨ ਬਹੁਤ ਮੁਸ਼ਕਿਲ ਭਰਿਆ ਰਿਹਾ ਹੈ l ਮਾਂ ਸਮੇਤ ਪੂਰੇ ਪਰਿਵਾਰ ਨੇ ਆਪਣੇ 22 ਸਾਲਾ ਪੁੱਤ ਦੇ ਅੰਤਿਮ ਦਰਸ਼ਨ ਵੀਡੀਓ ਕਾਲ ਦੇ ਜ਼ਰੀਏ ਕੀਤੇ ਅਤੇ ਅੰਤਿਮ ਸੰਸਕਾਰ ਦਾ ਹਿੱਸਾ ਬਣੇ l ਦਰਅਸਲ ਫਿਰੋਜ਼ਪੁਰ ਜ਼ਿਲ੍ਹੇ ਦੇ ਮੁਦਕੀ ਦਾ ਰਹਿਣ ਵਾਲਾ 35 ਸਾਲ ਦਾ ਸੁਖਜੀਤ ਸਿੰਘ ਦੋਧੀ 22 ਮਹੀਨੇ ਪਹਿਲਾਂ ਮਨੀਲਾ ਗਿਆ ਸੀ l 5 ਫਰਵਰੀ ਨੂੰ ਅਣਪਛਾਤੇ ਲੋਕਾਂ ਨੇ ਉਸ ਨੂੰ ਗੋਲੀ ਮਾਰ ਦਿੰਤੀ ਸੀ l 7 ਦਿਨ ਇਲਾਜ ਦੇ ਬਾਅਦ 12 ਫਰਵਰੀ ਨੂੰ ਉਸ ਦੀ ਮੌਤ ਹੋ ਗਈ l ਪਰਿਵਾਰ ਦੇ ਕੋਲ ਪੈਸਾ ਨਹੀਂ ਸੀ ਕਿ ਉਹ ਲਾਸ਼ ਨੂੰ ਭਾਰਤ ਲਿਆ ਸਕਣ ਇਸ ਲਈ ਉੱਥੇ ਹੀ ਅੰਤਿਮ ਸੰਸਕਾਰ ਕੀਤਾ ਗਿਆ l
ਸੁਖਜੀਤ ਸਿੰਘ ਦਾ ਪੂਰਾ ਪਰਿਵਾਰ ਅਤੇ ਰਿਸ਼ਤੇਦਾਰ ਸ਼ੁੱਕਰਵਾਰ ਨੂੰ ਉਸ ਦੇ ਘਰ ਵਿੱਚ ਇੱਕਠੇ ਹੋਏ ਅਤੇ ਵੀਡੀਓ ਕਾਲ ਦੇ ਰਾਹੀਂ ਅੰਤਿਮ ਸੰਸਕਾਰ ਦਾ ਹਿੱਸਾ ਬਣੇ l ਇਸ ਦੌਰਾਨ ਸਾਰਿਆਂ ਦੀ ਅੱਖਾਂ ਨਮ ਸਨ l ਬੇਸੁੱਧ ਮਾਂ ਵਾਰ ਵਾਰ ਕਹਿ ਰਹੀ ਸੀ ਕਿ ਉਸ ਨੂੰ ਇੱਕ ਵਾਰ ਚੰਗੀ ਤਰ੍ਹਾਂ ਦੇਖ ਲੈਣ ਦੋ ਇੱਕ ਵਾਰ ਗਲੇ ਲਾ ਲੈਣ ਦੋ l
ਪਰਿਵਾਰ ਦੇ ਮੈਂਬਰ ਦਾ ਕਹਿਣਾ ਹੈ ਕਿ ਉਸ ਦੇ ਦੋਸਤਾਂ ਨੇ ਮ੍ਰਿਤਕ ਦੇ ਇਲਾਜ ਦੇ ਦੌਰਾਨ ਦੇਖਭਾਲ ਕੀਤੀ ਅਤੇ ਖਰਚਾ ਵੀ ਚੁੱਕਿਆ ਪਰ ਲਾਸ਼ ਨੂੰ ਭਾਰਤ ਲਿਆਉਣ ਦਾ ਖਰਚ ਜ਼ਿਆਦਾ ਸੀ l ਇਸ ਲਈ ਉੱਥੇ ਹੀ ਅੰਤਿਮ ਸੰਸਕਾਰ ਕਰਨ ਦਾ ਫੈਸਲਾ ਕੀਤਾ ਗਿਆ l ਸੁਖਜੀਤ ਦੇ 60 ਸਾਲ ਦੇ ਪਿਤਾ ਨਛੱਤਰ ਸਿੰਘ ਸਾਬਕਾ ਫੌਜੀ ਹੈ l ਉਹ 1992 ਵਿੱਚ ਫੌਜ ਤੋਂ ਰਿਟਾਇਰ ਹੋਇਆ ਸੀ l ਪਰਿਵਾਰ ਦੇ ਕੋਲ ਪੌਣੇ ਦੋ ਏਕੜ ਜ਼ਮੀਨ ਹੈ, ਜਿਸ ‘ਤੇ ਖੇਤੀ ਕਰਕੇ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚਲਦਾ ਹੈ l ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਰਕੇ ਮ੍ਰਿਤਕ ਨੇ ਮਨੀਲਾ ਜਾਣ ਦਾ ਫੈਸਲਾ ਲਿਆ ਸੀ l
ਸੁਖਜੀਤ 29 ਅਪ੍ਰੈਲ 2019 ਨੂੰ ਫਿਲੀਪੀਨਜ਼ ਦੇ ਮਨੀਲਾ ਗਿਆ ਸੀ l ਉੱਥੇ ਇੱਕ ਫਾਇਨਾਂਸ ਕੰਪਨੀ ਵਿੱਚ ਰਿਕਵਰੀ ਦਾ ਕੰਮ ਕਰਦਾ ਸੀ l ਪਿਤਾ ਨੱਛਤਾਰ ਸਿੰਘ ਨੇ ਦੱਸਿਆ ਸੁਖਜੀਤ ਦੇ ਦੋਸਤਾਂ ਨੇ ਕਿਸੀ ਵੀ ਤਰ੍ਹਾਂ ਉਸ ਦੇ ਇਲਾਜ ਵਿਚ ਕੋਈ ਕਸਰ ਨਹੀਂ ਛੱਡੀ ਪਰ ਉਹ ਬਚ ਨਹੀਂ ਸਕਿਆ l ਮ੍ਰਿਤਕ ਦੇ ਦੋਸਤ ਉਸ ਦੀ ਲਾਸ਼ ਭੇਜਣਾ ਚਾਹੁੰਦੇ ਸਨ ਪਰ ਪਰਿਵਾਰ ਨੇ ਹੀ ਮਨ੍ਹਾਂ ਕਰ ਦਿੱਤਾ l ਸੁਖਜੀਤ ਦੇ ਦੋਸਤਾਂ ਨੇ ਪਹਿਲਾਂ ਹੀ ਕਾਫੀ ਪੈਸਾ ਖਰਚ ਕਰ ਦਿੱਤਾ ਸੀ l ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਮੈਂ ਨਹੀਂ ਚਾਹੁੰਦਾ ਸੀ ਕਿ ਉਨ੍ਹਾਂ ‘ਤੇ ਕੋਈ ਬੋਝ ਪਵੇ.ਉਨ੍ਹਾਂ ਨੇ ਦੱਸਿਆ ਕਿ ਜਦ ਸੁਖਜੀਤ ਮਨੀਲਾ ਗਿਆ ਸੀ ਤਦ ਪੂਰਾ ਖਰਚ ਉਸ ਦੇ ਦੋਸਤਾਂ ਨੇ ਹੀ ਕੀਤਾ ਸੀ ਮੇਰੀ ਆਰਥਿਕ ਹਾਲਤ ਠੀਕ ਨਹੀਂ ਸੀ ਇੰਨਾ ਪੈਸਾ ਕਿੱਥੋਂ ਲਿਆਉਂਦਾ l

Related posts

ਹੁਣੇ-ਹੁਣੇ ਏਸ ਪਿੰਡ ਤੋਂ ਆਈ ਬਹੁਤ ਮਾੜੀ ਖਬਰ, ਸੜਕ ‘ਤੇ ਜਾਂਦੇ 3 ਭੈਣ-ਭਰਾਂਵਾਂ ਦਾ ਲੁਟੇਰਿਆਂ ਨੇ ਕੀਤਾ ਕਤਲ, ਪੁਲਿਸ ਨੇ ਭੱਜਕੇ ਬਚਾਈ ਜਾਨ, ਦੇਖੋ ਮੌਕੇ ਦੀਆਂ LIVE ਤਸਵੀਰਾਂ,

Htv Punjabi

ਆਹ ਦੇਖੋ ਆਸਮਾਨ ‘ਤੋਂ ਧਰਤੀ ‘ਤੇ ਡਿੱਗੀ ਅਜਿਹੀ ਸ਼ੈਅ

htvteam

ਅਫਸਰ ਨੇ ਵਿਧਾਇਕ ਨੂੰ ਕੱਢਿਆ ਦਫਤਰ ‘ਚੋਂ ਬਾਹਰ ?

htvteam

Leave a Comment