ਇਹ ਓਹੀ ਵਿਅਕਤੀ ਨੇ ਜੋ ਬਜ਼ੁਰਗਾਂ ਨੂੰ ਇਕੱਲਿਆਂ ਦੇਖ ਉਹਨਾਂ ਨੂੰ ਘੇਰ ਤੇ ਫੇਰ ਆਪਣਾ ਸ਼ਿਕਾਰ ਬਣਾਉਂਦੇ ਸਨ | ਹੈਰਾਨਗੀ ਵਾਲੀ ਗੱਲ ਹੈ ਕਿ ਇਹਨਾਂ ਇੱਕ ਨਹੀਂ ਬਲਕਿ ਪੰਜਾਬ ‘ਚ ਵੱਖ ਵੱਖ ਥਾਵਾਂ ਤੇ ਤਕਰੀਬਨ 70 ਵਾਰਦਾਤਾਂ ਕਰਕੇ ਬਜ਼ੁਰਗਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ |
ਮਾਮਲਾ ਹੈ ਜਿਲ੍ਹਾ ਸੰਗਰੂਰ ਦੀ ਤਹਿਸੀਲ ਸੁਨਾਮ ਦਾ, ਜਿੱਥੇ ਪੁਲਿਸ ਨੇ ਫਰਜ਼ੀ ਨੰਬਰ ਪਲੇਟ ਲਗਾ ਕੇ ਕਰ ‘ਚ ਘੁੱਮ ਰਹੇ ਇਹਨਾਂ ਪਾਪੀਆਂ ਨੂੰ ਗ੍ਰਿਫਤਾਰ ਕੀਤਾ ਹੈ |
ਗ੍ਰਿਫਤਾਰ ਕੀਤੇ ਗਏ ਇਹਨਾਂ ਵਿਅਕਤੀਆਂ ਬਾਰੇ ਇੱਕ ਪ੍ਰੈਸ ਵਾਰਤਾ ‘ਚ ਐਸਐਸਪੀ ਸਾਹਿਬ ਨੇ ਜੋ ਖ਼ੁਲਾਸੇ ਕੇਤੇ ਨੇ ਉਹ ਹੈਰਾਨ ਕਰ ਕੇ ਰੱਖ ਦੇਣ ਵਾਲੇ ਨੇ |
previous post
