Htv Punjabi
Punjab Video

ਅਸਲੀ ਖੁਸਰਿਆਂ ਨੂੰ ਟੱਕਰੇ ਨਕਲੀ ਹਿਜੜੇ ,ਫੇਰ ਹੋਇਆ ਅਜਿਹਾ ਕੰਮ ਤਾੜੀਆਂ ਮਾਰ ਮਾਰ ਸੱਦ ਲਈ ਪੁਲਿਸ! ਲੋਕ ਘਰਾਂ ‘ਚੋਂ ਕਦੇ ਮੂੰਹ ਬਾਹਰ ਕੱਢਣ ਕਦੇ ਅੰਦਰ!  

ਫਰੀਦਕੋਟ(ਗੁਰਜੀਤ ਰੋਮਾਣਾ) : ਸ਼ਹਿਰ ਦੇ ਬਲਵੀਰ ਬਸਤੀ ਇਲਾਕੇ ‘ਚ ਉਸ ਵੇਲੇ ਜ਼ਬਰਦਸਤ ਤਾੜੀ ਮਾਰ ਹੰਗਾਂਮਾ ਹੋ ਗਿਆ ਜਦੋਂ ਉਥੇ ਪਹਿਲਾਂ ਤੋਂ ਤਾੜੀਆਂ ਮਾਰ ਮਾਰ ਕੇ ਵਧਾਈਆਂ ਮੰਗ ਰਹੇ ਕੁਝ ਲੋਕਾਂ ਨੂੰ ਬਲਬੀਰ ਬਸਤੀ ਵਾਲੇ ਹਿਜੜਿਆਂ ਨੇ ਇਹ ਕਹਿੰਦਿਆਂ ਫੜ ਲਿਆ ਕਿ ਇਹ ਲੋਕ ਨਕਲੀ ਖੁਸਰੇ ਹਨ ਤੇ ਇਹ ਉਨ੍ਹਾਂ ਦੇ ਇਲਾਕੇ ‘ਚੋਂ ਵਧਾਈਆਂ ਮੰਗ ਕੇ ਉਨ੍ਹਾਂ ਦੇ ਰੋਜ਼ਗਾਰ ‘ਤੇ ਲੱਤ ਮਾਰ ਰਹੇ ਨੇ। ਇਹ ਮਾਮਲਾ ਇਸ ਕਰਕੇ ਵੀ ਜ਼ਿਆਦਾ ਤੂਲ ਫੜ ਗਿਆ ਕਿਉਂਕਿ ਕਰਫਿਊ ਤੇ ਤਾਲਾਬੰਦੀ ਕਾਰਨ ਲੋਕ ਆਪਣੇ ਆਪਣੇ ਘਰਾਂ ਚ ਬੰਦ ਸਨ ਤੇ ਬਾਹਰ ਬਸਤੀ ‘ਚ ਹੰਗਾਂਮਾ ਹੁੰਦਾ ਸੁਣਕੇ ਸਾਰਿਆਂ ਦਾ ਧਿਆਨ ਉਸ ਪਾਸੇ ਵੱਲ ਖਿੱਚਿਆ ਗਿਆ। ਹਾਂਗੰਮੇ ਦੌਰਾਨ ਉਥੇ ਉਸ ਇਲਾਕੇ ਦੇ ਦਰਜਨ ਭਰ ਦੇ ਕਰੀਬ ਹਿਜੜੇ ਇਕੱਠੇ ਹੋ ਗਏ ਜਿਨ੍ਹਾਂ ਨੇ ਦਾਅਵਾ ਕਰਦਿਆਂ ਕਿਹਾ ਕਿ ਇਹ ਨਕਲੀ ਹਿਜੜੇ ਹਨ ਤੇ ਵਧਾਈਆਂ ਮੰਗਾਂ ਦੀ ਆੜ ਵਿਚ ਇਹ ਲੋਕ ਨਾ ਸਿਰਫ ਚਿੱਟਾ ਵੇਚਦੇ ਨੇ ਬਲਕਿ ਚੋਰੀਆਂ ਵੀ ਕਰਦੇ ਨੇ ਜਿਸ ਨਾਲ ਉਨ੍ਹਾਂ ਲੋਕਾਂ ਦਾ ਨਾਮ ਬਦਨਾਮ ਹੁੰਦਾ ਹੈ।
ਇਸ ਮੌਕੇ ਨਕਲੀ ਖੁਸਰਿਆਂ ਨੂੰ ਗ੍ਰਿਫਤਾਰ ਕਰਨ ਆਏ ਪੁਲਿਸ ਅਧਿਕਾਰੀ ਸ਼ਵਿੰਦਰ ਸਿੰਘ ਨੇ ਦੱਸਿਆਂ ਕਿ ਤਿੰਨੋਂ ਨਕਲੀ ਖੁਸਰਿਆਂ ਨੂੰ ਥਾਣੇ ਲਿਜਾ ਕੇ ਪੁੱਛਗਿੱਛ ਕਰਕੇ ਸੱਚਾਈ ਦਾ ਪਤਾ ਲਗਾਇਆ ਜਾਵੇਗਾ ਤੇ ਜੇਕਰ ਕੁਝ ਗ਼ਲਤ ਨਿਕਲਿਆ ਤਾਂ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਸ ਖ਼ਬਰ ਨੂੰ ਪੂਰੇ ਵਿਸ਼ਥਾਰ ‘ਚ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰੀ ਖ਼ਬਰ, ਵੀਡੀਓ ਰੂਪ ‘ਚ,…

Related posts

ਕਿਤੇ ਤੁਹਾਡੇ ਨਾਲ ਨਾ ਹੋ ਜਾਏ ਅਜਿਹੀ ਠੱਗੀ

htvteam

ਸਰਕਾਰ ਨੇ ਪਾਣੀ ਦੇ ਰੇਟਾਂ ਨੂੰ ਲੈਕੇ ਲਿਆ ਵੱਡਾ ਫੈਸਲਾ, ਚੰਡੀਗੜ੍ਹ ‘ਚ 100 ਕਰੋੜ ਦਾ ਘਾਟਾ ਵਸੂਲਿਆ ਜਾਏਗਾ ਇੰਝ!

Htv Punjabi

ਉਹ ਡਾਕਟਰ ਜਿਸ ਕੋਲ ਮਰੀਜ਼ ਰਿਪੋਰਟਾਂ ਦੀ ਥਾਂ ਲਿਆਉਂਦੇ ਨੇ ਮਿਠਾਈ ਦੇ ਡੱਬੇ

htvteam

Leave a Comment