Htv Punjabi
Punjab Video

ਜ਼ਮੀਨ ਦੇ ਰੌਲੇ ਨੂੰ ਲੈਕੇ 2 ਧਿਰਾਂ ਵਿਚਕਾਰ ਲੜਾ/ਈ

ਜ਼ਮੀਨ ਦੇ ਰੌਲੇ ਨੂੰ ਲੈਕੇ 2 ਧਿਰਾਂ ਵਿਚਕਾਰ ਲੜਾ/ਈ

ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਮਸਤਾ ਗੱਟੀ ਵਿੱਚ ਦੋ ਧਿਰਾਂ ਵਿਚਾਲੇ ਹੁਣੀ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਪੰਜ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਜਖਮੀ ਜਸਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਪਿੰਡ ਵਿੱਚ ਜਮੀਨ ਹੈ ਜਿਸ ਉੱਪਰ ਪਹਿਲਾਂ ਕੇਸ ਚੱਲ ਰਿਹਾ ਸੀ ਅਤੇ ਅਦਾਲਤਾਂ ਵਿੱਚੋਂ ਵੀ ਉਹਨਾਂ ਦੇ ਹੱਕ ਵਿੱਚ ਫੈਸਲਾ ਆਇਆ ਸੀ ਪਰ ਉਸਦੇ ਬਾਵਜੂਦ ਵੀ ਦੂਜੀ ਧਿਰ ਵੱਲੋਂ ਲਗਾਤਾਰ ਉਹਨਾਂ ਦੀ ਜਮੀਨ ਤੇ ਕਬਜ਼ੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਝਗੜਾ ਹੋਇਆ ਹੈ ਅਤੇ ਇਸ ਵਾਰ ਦੂਜੀ ਧਿਰ ਵੱਲੋਂ ਸ਼ਰੇਆਮ ਉਹਨਾਂ ਨਾਲ ਕੁੱਟਮਾਰ ਕੀਤੀ ਗਈ ਤੇ ਗੋਲੀਆਂ ਵੀ ਉਹਨਾਂ ਤੇ ਚਲਾਈਆਂ ਗਈਆਂ ਜਿਸ ਵਿੱਚ ਪੰਜ ਲੋਕ ਗੰਭੀਰ ਰੂਪ ਵਿੱਚ ਜਖਮੀ ਹੋਏ ਨੇ ਉਹਨਾਂ ਨੇ ਕਿਹਾ ਇਨ੍ਹਾਂ ਵਿਅਕਤੀਆਂ ਖਿਲਾਫ ਪਹਿਲਾਂ ਵੀ ਕਈ ਵਾਰ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਹੈ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਕਰਕੇ ਆਰੋਪੀਆਂ ਦੇ ਇੰਨੇ ਹੌਸਲੇ ਬੁਲੰਦ ਹੋਏ ਕਿ ਉਹਨਾਂ ਨੇ ਹੁਣ ਸਿੱਧੀਆਂ ਗੋਲੀਆਂ ਹੀ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਉੱਥੇ ਹੀ ਜਖਮੀਆਂ ਨੂੰ ਸਿਵਲ ਹਸਪਤਾਲ ਮਮਦੋਟ ਵਿੱਚ ਭਰਤੀ ਕਰਾਇਆ ਗਿਆ ਹੈ ਜਿੱਥੇ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਜੇਕਰ ਸਮਾਂ ਰਹਿੰਦਾ ਪੁਲਿਸ ਵੱਲੋਂ ਪਹਿਲਾਂ ਹੀ ਕਾਰਵਾਈ ਕੀਤੀ ਹੁੰਦੀ ਤਾਂ ਸ਼ਾਇਦ ਅੱਜ ਇਸ ਸਥਿਤੀ ਨਹੀਂ ਪੈਦਾ ਹੋਣੀ ਸੀ ਹੁਣ ਵੀ ਪੁਲਿਸ ਨੂੰ ਆਰੋਪੀਆਂ ਨਾਲ ਸਖਤੀ ਨਾਲ ਨਿਪਟਣ ਦੀ ਲੋੜ ਹੈ ਤਾਂ ਕਿ ਪਿੰਡਾਂ ਵਿੱਚ ਵੱਧ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਰੋਕੀਆਂ ਜਾ ਸਕਣ।,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੱਚੇ ਕਰਮਚਾਰੀ ਕਹਿੰਦੇ, ਸਰਕਾਰ ਨੇ ਬਜਟ ਤੋਂ ਪਹਿਲਾਂ ਕੀਤਾ ਵਾਅਦਾ ਤੋੜਿਆ

Htv Punjabi

IVF ਕਰਵਾਉਣ ਤੋਂ ਪਹਿਲਾ ਜ਼ਰਾ ਸੋਚ ਲੋ

htvteam

ਕੀ ਕੇਦਾਰਨਾਥ ‘ਚ ਮੁਸਲਮਾਨ ਘੋੜੇ ਵਾਲਿਆਂ ਨੇ ਯਾਤਰੀ ਕੁੱਟੇ? ਹਕੀਕਤ ਟੀ ਵੀ ਪੰਜਾਬੀ ਕੱਢ ਲੈ ਆਇਆ ਸੱਚ

htvteam

Leave a Comment