ਜਿਮ ਮਾਮਲੇ ’ਚ ਲੜਕੀ ਦੇ ਗੰਭੀਰ ਦੋਸ਼, ਮੀਡੀਆ ਅੱਗੇ ਫੁੱਟਿਆ ਦਰਦ
ਸਾਰਾ ਪੈਸਾ ਲਗਵਾ ਕੇ ਹੁਣ ਕਰਦਾ ਝਗੜਾ
ਵਾਲਾਂ ਤੋਂ ਖਿੱਚ ਕੇ ਬਾਹਰ ਸੁੱਟਿਆ, ਮਾਰਿਆ-ਕੁੱਟਿਆ: ਦੋਸ਼
ਪੁਲਿਸ ਨੇ ਦੋਵਾਂ ਧਿਰਾਂ ਦੇ ਬਿਆਨ ਕੀਤੇ ਦਰਜ
ਸ਼ਹਿਰ ਦੇ ਚਰਚਿਤ ਜਿਮ ਮਾਮਲੇ ਵਿੱਚ ਹੁਣ ਲੜਕੀ ਵੱਲੋਂ ਮੀਡੀਆ ਸਾਹਮਣੇ ਆ ਕੇ ਗੰਭੀਰ ਦੋਸ਼ ਲਗਾਏ ਗਏ ਹਨ। ਪੀੜਤਾ ਨੇ ਕਿਹਾ ਕਿ ਉਸ ਤੋਂ ਸਾਰਾ ਕੰਮ ਕਰਵਾਇਆ ਗਿਆ, ਜਿਮ ਬਣਵਾਇਆ ਗਿਆ ਅਤੇ ਸਾਰਾ ਪੈਸਾ ਵੀ ਉਸ ਤੋਂ ਹੀ ਲਗਵਾਇਆ ਗਿਆ। ਪਰ ਜਦੋਂ ਉਸਦਾ ਹੱਕ ਬਣਦਾ ਸੀ, ਤਾਂ ਉਸ ਨਾਲ ਲੜਾਈ-ਝਗੜਾ ਕੀਤਾ ਗਿਆ ਅਤੇ ਬੇਅਦਬੀ ਦਾ ਸ਼ਿਕਾਰ ਬਣਾਇਆ ਗਿਆ। ਉਸ ਨੇ ਦੱਸਿਆ ਕਿ ਵਿਆਹ ਦੇ ਹਵਾਲੇ ਦੇ ਕੇ ਉਸਨੂੰ ਲੰਮੇ ਸਮੇਂ ਤੱਕ ਉਮੀਦਾਂ ਵਿੱਚ ਰੱਖਿਆ ਗਿਆ ਅਤੇ ਬਾਅਦ ਵਿੱਚ ਧੱਕੇਸ਼ਾਹੀ ਕੀਤੀ ਗਈ।
ਪੀੜਤਾ ਨੇ ਦੱਸਿਆ ਕਿ ਸ਼ੁਰੂਆਤੀ ਤਕਰਾਰ ਦੌਰਾਨ ਉਸ ਨਾਲ ਬਹੁਤ ਜ਼ਿਆਦਾ ਬਦਸਲੂਕੀ ਹੋਈ। ਜਦੋਂ ਉਸ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਤਾਂ ਦੋਸ਼ੀਆਂ ਵੱਲੋਂ ਉਸ ’ਤੇ ਹੱਥ ਚੁੱਕਿਆ ਗਿਆ। ਉਸ ਨੇ ਆਖਿਆ ਕਿ ਉਸਨੂੰ ਵਾਲਾਂ ਤੋਂ ਖਿੱਚ ਕੇ ਬਾਹਰ ਸੁੱਟਿਆ ਗਿਆ ਅਤੇ ਬੇਰਹਿਮੀ ਨਾਲ ਮਾਰਿਆ-ਕੁੱਟਿਆ ਗਿਆ। ਪੀੜਤਾ ਮੁਤਾਬਕ, ਇਸ ਘਟਨਾ ਦੌਰਾਨ ਉਸਦੀ ਮੈਨੇਜਰ ਨਾਲ ਵੀ ਬਦਸਲੂਕੀ ਹੋਈ ਅਤੇ ਦੋਹਾਂ ਨੂੰ ਗੰਭੀਰ ਚੋਟਾਂ ਆਈਆਂ।
ਲੜਕੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਹ ਇੱਕ ਸਿੱਖ ਹੈ ਅਤੇ ਸਿੱਖ ਮਰਿਆਦਾ ਅਨੁਸਾਰ ਪੰਜ ਕਕਾਰ ਉਸਦੀ ਆਸਥਾ ਦਾ ਅਹੰਕਾਰਕ ਹਿੱਸਾ ਹਨ। ਉਸ ਨੇ ਦੋਸ਼ ਲਗਾਇਆ ਕਿ ਦੂਜੇ ਪਾਸੇ ਆਪਣੇ ਆਪ ਨੂੰ ਧਾਰਮਿਕ ਦੱਸਣ ਵਾਲੇ ਲੋਕ ਅਸਲ ਵਿੱਚ ਮਰਿਆਦਾ ਦੀ ਪਾਲਣਾ ਨਹੀਂ ਕਰਦੇ। ਉਸ ਨੇ ਕਿਹਾ ਕਿ ਬਾਡੀ ਬਿਲਡਿੰਗ ਦੇ ਨਾਮ ’ਤੇ ਦਾੜੀ ਕੱਟਣਾ, ਸਟੇਜ ’ਤੇ ਦਿਖਾਵਾ ਕਰਨਾ ਅਤੇ ਫਿਰ ਆਪਣੇ ਆਪ ਨੂੰ ਮਾਸੂਮ ਦੱਸਣਾ, ਇਹ ਸਭ ਸੱਚਾਈ ਤੋਂ ਦੂਰ ਹੈ।
ਪੀੜਤਾ ਨੇ ਦਾਅਵਾ ਕੀਤਾ ਕਿ ਉਹਨਾਂ ਲੋਕਾਂ ਨੇ ਉਸਨੂੰ ਲਗਭਗ ਦਸ ਸਾਲ ਤੱਕ ਆਪਣੇ ਨਾਲ ਜੋੜ ਕੇ ਰੱਖਿਆ ਅਤੇ ਮਾਨਸਿਕ ਤੇ ਸਰੀਰਕ ਤੌਰ ’ਤੇ ਤਸ਼ੱਦਦ ਕੀਤਾ। ਉਸ ਨੇ ਸਪਸ਼ਟ ਕਿਹਾ ਕਿ ਕੋਈ ਵੀ ਮਾਸੂਮ ਇਨਸਾਨ ਕਿਸੇ ਔਰਤ ’ਤੇ ਹੱਥ ਨਹੀਂ ਚੁੱਕ ਸਕਦਾ, ਪਰ ਉਸ ਨਾਲ ਖੁੱਲ੍ਹੇਆਮ ਮਾਰਪੀਟ ਕੀਤੀ ਗਈ। ਮੈਡੀਕਲ ਜਾਂਚ ਤੋਂ ਬਾਅਦ ਵੀ ਉਸਨੂੰ ਫੋਨ ਕਰਕੇ ਧਮਕੀਆਂ ਦਿੱਤੀਆਂ ਗਈਆਂ।
ਪੀੜਤਾ ਨੇ ਪ੍ਰਸ਼ਾਸਨ ਅਤੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਕਿਸੇ ਹੋਰ ਔਰਤ ਨਾਲ ਅਜਿਹੀ ਬੇਇਨਸਾਫ਼ੀ ਨਾ ਹੋਵੇ। ਇਸ ਮੌਕੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸਾਨੂੰ ਦੋਵਾਂ ਧਿਰਾਂ ਦੇ ਸ਼ਿਕਾਇਤ ਆਈ ਹੈ ਉਹਨਾਂ ਦੇ ਬਿਆਨ ਦਰਜ ਕਰ ਲਈ ਹੈ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਹੋਇਆ ਉਸ ਦੇ ਖਿਲਾਫ ਬੰਨਦੀ ਕਾਰਵਾਈ ਕੀਤੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
