Htv Punjabi
Punjab

ਜੇਕਰ ਤੁਸੀਂ ਕੋਈ ਪਸ਼ੂ ਰੱਖਿਆ ਤਾਂ ਆਧਾਰ ਨੰਬਰ ਲੈਣ ਲਈ ਹੋ ਜਾਓ ਤਿਆਰ

ਆਧਾਰ ਨੰਬਰ ਲੋਕਾਂ ਦੇ ਲਈ ਜ਼ਰੂਰੀ ਹਨ। ਭਲਾ ਪ੍ਰਾਪਰਟੀ ਦੀ ਸੇਲ ਹੋਵੇ, ਗੱਡੀ ਦੀ ਰਜਿਸ਼ਟ੍ਰੇਸ਼ਨ ਹੋਵੇ ਜਾਂ ਫਿਰ ਕੋਈ ਹੋਰ ਜ਼ਰੂਰੀ ਕੰਮ ਅਧਾਰ ਕਾਰਡ ਹੋਣਾ ਬਹੁਤ ਜ਼ਰੂਰੀ ਹੈ। ਪਰ ਹੁਣ ਪਸ਼ੂਆਂ ਦੇ ਲਈ ਵੀ ਆਧਾਰ ਕਾਰਡ ਹੋਣਾ ਜ਼ਰੂਰੀ ਹੋਵੇਗਾ। ਚੰਡੀਗੜ੍ਹ ‘ਚ ਇਸਦੀ ਸ਼ੁਰੂਆਤ ਨੈਸ਼ਨਲ ਐਨੀਮਲ ਡਿਜੀਜ ਕੰਟਰੋਲ ਪ੍ਰੋਗਰਾਮ ਨੂੰ ਲਾਂਚ ਕਰਨ ਦੇ ਨਾਲ ਕੀਤੀ ਗਈ ਹੈ। ਹੁਣ ਸ਼ਹਿਰ ‘ਚ ਸਾਰੇ ਪਸ਼ੂਆਂ ਦੇ ਅਧਾਰ ਨੰਬਰ ਹੋਣੇ ਜਰੂਰੀ ਹੋਣਗੇ।

 

ਚੰਡੀਗੜ੍ਹ ‘ਚ ਕਰੀਬ 24000 ਵੱਡੇ ਪਸ਼ੂ ਹਨ,ਜਿਵੇਂ ਗਾਂ, ਮੱਛ, ਬੱਕਰੀ, ਸੂਰ ਅਤੇ ਹੋਰ। ਸਾਰਿਆਂ ਨੂੰ ਆਧਾਰ ਨੰਬਰ ਦਿੱਤੇ ਜਾਣਗੇ, ਜਿਹੜੇ ਕੇ ਐਨੀਮਲ ਹਸਬੇਂਡਰੀ ਐਂਡ ਫਿਸ਼ਰੀਜ਼ ਡਿਪਾਰਮੈਂਟ ਦੇ ਵੱਲੋਂ ਕੇਂਦਰ ਦੇ ਤਹਿਤ ਜਾਰੀ ਕੀਤੇ ਜਾਣਗੇ। ਸੋਮਵਾਰ ਨੂੰ ਕੁਝ ਥਾਵਾਂ ‘ਤੇ ਪਸ਼ੂਆਂ ਦੇ ਆਧਾਰ ਨੰਬਰ ਜਾਰੀ ਵੀ ਕੀਤੇ ਗਏ ਹਨ। ਅਫਸਰਾਂ ਦੇ ਅਨੁਸਾਰ 12 ਡਿਜਿਟ ਵਾਲਾ ਪਸ਼ੂ ਆਧਾਰ ਨੰਬਰ ਹੋਵੇਗਾ। ਜਿਹੜਾ ਇਹਨਾਂ ਦੀ ਸੇਲ ਪ੍ਰਚੇਜ਼ ਵਾਸਤੇ ਜ਼ਰੂਰੀ ਹੋਵੇਗਾ।

Related posts

ਆਹ ਦੋ ਮੁੰਡੇ ਗ਼ਲਤ ਸਮਾਨ ਨਾਲ ਦੇਖੋ ਕੀ ਕਰਦੇ ਸੀ!

htvteam

ਮੁਫਤ ਦੇ ਭਾਅ ਕੱਪੜੇ ਲੈਣ ਲਈ ਸ਼ਟਰ ਖੁੱਲ੍ਹਣ ਤੋਂ ਪਹਿਲਾਂ ਲੱਗਦੀਆਂ ਨੇ ਲਾਈਨਾਂ

htvteam

ਨਵੀਂ ਵਿਆਹੀ ਚੂੜੇ ਵਾਲੀ ਦੇਖੋ ਕਿਸ ਹਾਲ ‘ਚ ਮੰਜੇ ਤੇ ਮਿਲੀ

htvteam