ਮਾਮਲਾ ਪੁਲਿਸ ਜ਼ਿਲ੍ਹਾ ਖੰਨਾ ਦੇ ਸਮਰਾਲਾ ਰੋਡ ਦਾ ਹੈ, ਜਿੱਥੇ ਪਰਮਜੀਤ ਕੌਰ ਨਾਂ ਦੀ ਇਹ ਜਿਮ ਟ੍ਰੇਨਰ ਅਣਬਣ ਦੇ ਕਾਰਨ ਆਪਣੇ ਘਰਵਾਲੇ ਤੋਂ ਵੱਖ ਹੋ ਕੇ ਇਕੱਲੀ ਰਹਿ ਰਹੀ ਸੀ | ਇਸਦੇ ਭਰਾਵਾਂ ਨਾਲ ਵੀ ਇਸਦਾ ਕੋਈ ਸੰਪਰਕ ਨਹੀਂ ਸੀ |
ਅਚਾਨਕ ਪਰਮਜੀਤ ਕੁੱਝ ਦਿਨ ਪਹਿਲਾਂ ਲਾਪਤਾ ਹੋ ਜਾਂਦੀ ਹੈ | ਅੱਜ ਇਸਦੇ ਘਰ ਅੰਦਰੋਂ ਬੇਹੱਦ ਤੇਜ਼ ਬਦਬੂ ਆਉਣ ‘ਤੇ ਆਂਢ ਗੁਆਂਢ ਨੇ ਜਦੋਂ ਪੁਲਿਸ ਨੂੰ ਸੂਚਿਤ ਕੀਤਾ ਤਾਂ ਅੰਦਰ ਦਾ ਸੀਨ ਦੇਖ ਸਭ ਹਿੱਲ ਜਾਂਦੇ ਨੇ |
