Htv Punjabi
Punjab

ਬੱਲੇ ਓਏ ਚੋਰਾ ਨਹੀਂ ਰੀਸਾਂ ਤੇਰੀਆਂ, ਪੁਲਿਸ ਵਾਲਿਆਂ ਦੇ ਸਾਹਮਣੇ ਹੀ ਉਨ੍ਹਾਂ ਦਾ ਬੈਗ ਚੱਕ ਕੇ ਉੱਡ ਲਿਆ ? ਦੇਖੋ ਫੇਰ ਕਿਵੇਂ ਆਇਆ ਕਾਬੂ ? 

ਜਲੰਧਰ : ਜਲੰਧਰ ਵਿੱਚ ਲੰਘੇ ਦਿਨ ਲੋਕਾਂ ਦੀ ਸੁਰੱਖਿਆ ਲਈ ਪਹਿਰਾ ਦੇ ਰਹੀ ਪੁਲਿਸ ਖੁਦ ਚੋਰੀ ਦਾ ਸ਼ਿਕਾਰ ਹੋ ਗਈ। ਦੱਸ ਦਈਏ ਕਿ ਉਥੇ ਮੌਜੂਦ ਲੋਕਾਂ ਨੇ ਦਸਿਆ ਕਿ ਅਚਾਨਕ ਇਕ ਨੌਜਵਾਨ ਨਾਕੇ ਤੇ ਤੈਨਾਤ ਹੈਡ ਕਾਂਸਟੇਬਲ ਦਾ ਬੈਗ ਚੱਕ ਕੇ ਭੱਜ ਲਿਆ। ਜਿਵੇਂ ਹੀ ਪੁਲਿਸ ਵਾਲਿਆਂ ਨੂੰ ਇਸਦਾ ਪਤਾ ਲੱਗਿਆ, ਤੁਰੰਤ ਪਿੱਛਾ ਕਰਕੇ ਉਸ ਨੌਜਵਾਨ ਨੂੰ ਕਾਬੂ ਕੀਤਾ ਗਿਆ।
ਜਿਕਰਯੋਗ ਹੈ ਕਿ ਇਹ ਘਟਨਾ ਬਾਬੂ ਜਗਜੀਵਨ ਰਾਮ ਚੌਕ ਦੀ ਹੈ। ਇੱਥੇ ਨਾਕੇ ‘ਤੇ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਕਰ ਰਹੇ ਸਨ। ਇਸੀ ਦੌਰਾਨ ਹੈਡ ਕਾਂਸਟੇਬਲ ਸੁਖਦੇਵ ਸਿੰਘ ਦਾ ਬੈਗ ਟੇਬਲ ‘ਤੇ ਰੱਖਿਆ ਹੋਇਆ ਸੀ। ਅਚਾਨਕ ਇਕ ਨੌਜਵਾਨ ਇਸ ਬੈਗ ਨੂੰ ਚੁੱਕ ਕੇ ਭੱਜ ਲਿਆ। ਨਾਲ ਹੀ ਪੁਲਿਸ ਨੂੰ ਵੀ ਉਸ ਨੌਜਵਾਨ ਦੀ ਇਸ ਹਰਕਤ ਦਾ ਪਤਾ ਲਗ ਗਿਆ।
ਹੈਡ ਕਾਂਸਟੇਬਲ ਸੁਖਦੇਵ ਸਿੰਘ ਨੇ ਦਸਿਆ ਕਿ ਡਿਊਟੀ ਦੌਰਾਨ ਉਸਦਾ ਬੈਗ ਟੇਬਲ ‘ਤੇ ਪਿਆ ਸੀ, ਇੱਕ ਨੌਜਵਾਨ ਬੈਗ ਚੁੱਕ ਕੇ ਭੱਜ ਗਿਆ। ਪਿੱਛਾ ਕਰਕੇ ਉਸਨੂੰ ਕਾਬੂ ਕੀਤਾ ਅਤੇ ਥਾਣਾ ਡਿਵੀਜ਼ਨ 5 ਦੇ ਡਿਊਟੀ ਅਫਸਰ ਨੂੰ ਸੌਂਪ ਦਿੱਤਾ ਗਿਆ।

Related posts

ਆਸ਼ਾ ਵਰਕਰਾਂ ਵਲੋਂ ਲੁਧਿਆਣਾ ਦੇ ਡੀ.ਸੀ ਦਫ਼ਤਰ ਦੇ ਬਾਹਰ ਕੀਤਾ ਪ੍ਰਦਰਸ਼ਨ, ਜੰਮ ਕੇ ਕੀਤੀ ਨਾਅਰੇਬਾਜ਼ੀ

htvteam

ਕੋਰੋਨੇ ਦੇ ਮਾਹੌਲ ਜ਼ੁਕਾਮ ਠੀਕ ਕਰਨ ਦਾ ਹਸਪਤਾਲ ਨੇ ਮੰਗਿਆ ਸੱਤ ਲੱਖ, ਮੁੰਡਾ ਹੋਇਆ ਸਿੱਧਾ, ਡਾਕਟਰ ਵੀ ਭੜਕਿਆ LIVE  

Htv Punjabi

ਸਵੇਰੇ-ਸਵੇਰੇ ਰਾਹ ਜਾਂਦੇ ਮੁੰਡਿਆਂ ਦੇ ਮਨ ‘ਚ ਆਇਆ ਸ਼ੈਤਾਨ

htvteam

Leave a Comment