ਫਿਰੋਜ਼ਪੁਰ ਚ੍ਹ ਪਤੀ ਪਤਨੀ ਵਿਚਕਾਰ ਹੋਇਆ ਝਗੜਾ
ਇੱਕ ਦੂਸਰੇ ਤੇ ਲਗਾਏ ਕੁੱਟਮਾਰ ਕਰਨ ਦੇ ਆਰੋਪ
ਦੋਨੋਂ ਪਤੀ ਪਤਨੀ ਹੋਏ ਜ਼ਖਮੀ ਹਸਪਤਾਲ ਚ ਦਾਖਲ
ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਹਜਾਰਾ ਸਿੰਘ ਵਾਲਾ ਵਿੱਚ ਪਤੀ-ਪਤਨੀ ਵਿਚਕਾਰ ਹੋਇਆ ਝਗੜਾ ਇੱਕ ਦੂਸਰੇ ਤੇ ਲਗਾਏ ਕੁੱਟਮਾਰ ਕਰਨ ਦੇ ਆਰੋਪ। ਜਾਣਕਾਰੀ ਮੁਤਾਬਕ ਦੋਨਾਂ ਵਿਚਕਾਰ ਘਰੇਲੂ ਤਕਰਾਰ ਇਸ ਕਦਰ ਵੱਧ ਗਈ ਕਿ ਗੱਲ ਬਹਿਸ ਤੋਂ ਅੱਗੇ ਵਧ ਕੇ ਕੁੱਟਮਾਰ ਤੱਕ ਪਹੁੰਚ ਗਈ। ਇਸ ਘਟਨਾ ਵਿੱਚ ਪਤਨੀ ਗੰਭੀਰ ਤੌਰ ‘ਤੇ ਜ਼ਖਮੀ ਹੋ ਗਈ, ਜਦਕਿ ਦੋਵੇਂ ਪਤੀ-ਪਤਨੀ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਹਸਪਤਾਲ ਵਿੱਚ ਇਲਾਜ ਅਧੀਨ ਪਤਨੀ ਨੇ ਆਪਣੇ ਪਤੀ ਅਤੇ ਉਸਦੇ ਭਰਾ ‘ਤੇ ਗੰਭੀਰ ਆਰੋਪ ਲਗਾਏ ਹਨ। ਕਿ ਉਸਦੇ ਪਤੀ ਨੇ ਆਪਣੇ ਭਰਾ ਨਾਲ ਮਿਲਕੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਸਦਾ ਕਹਿਣਾ ਹੈ ਕਿ ਉਸ ‘ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ ਗਿਆ ਜਿਸ ਕਾਰਨ ਉਸਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਅਤੇ ਉਸਦੀ ਹਾਲਤ ਖਰਾਬ ਹੋ ਗਈ। ਪਤਨੀ ਨੇ ਪੁਲਿਸ ਕੋਲ ਅਪੀਲ ਕੀਤੀ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਸਨੂੰ ਇਨਸਾਫ ਦਿੱਤਾ ਜਾਵੇ।
ਦੂਜੇ ਪਾਸੇ ਪਤੀ ਨੇ ਆਪਣੀ ਪਤਨੀ ਵੱਲੋਂ ਲਗਾਏ ਗਏ ਸਾਰੇ ਆਰੋਪਾਂ ਨੂੰ ਨਕਾਰ ਦਿੱਤਾ ਹੈ। ਪਤੀ ਦਾ ਕਹਿਣਾ ਹੈ ਕਿ ਪਹਿਲਾਂ ਉਸਦੀ ਪਤਨੀ ਨੇ ਹੀ ਉਸ ਨਾਲ ਕੁੱਟਮਾਰ ਕੀਤੀ ਸੀ ਅਤੇ ਬਾਅਦ ਵਿੱਚ ਘਰ ਵਿਚੋਂ ਸੋਨਾ ਲੈ ਕੇ ਘਰ ਤੋਂ ਫਰਾਰ ਹੋ ਗਈ। ਪਤੀ ਦਾ ਦਾਅਵਾ ਹੈ ਕਿ ਉਸ ‘ਤੇ ਲਗਾਏ ਜਾ ਰਹੇ ਆਰੋਪ ਬੇਬੁਨਿਆਦ ਹਨ ਅਤੇ ਉਸਦੇ ਨਾਲ ਅਨਿਆਇ ਹੋ ਰਿਹਾ ਹੈ। ਪਤੀ ਵੱਲੋਂ ਵੀ ਪੁਲਿਸ ਅਤੇ ਪ੍ਰਸ਼ਾਸਨ ਕੋਲ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
