Htv Punjabi
Punjab

ਲਓ ਬਈ ਕੋਰੋਨਾ ਵਾਇਰਸ ਤੋਂ ਡਰ ਕੇ ਡਰੇ ਬੈਠੇ ਮਿੱਤਰੋ, ਸਰਕਾਰ ਨੇ ਕਰ ਲਿਆ ਤੁਹਾਡੀ ਜ਼ਰੂਰਤ ਦਾ ਧਿਆਨ, ਖੋਲ੍ਹਤੇ ਬੈਂਕ ਤੇ ਏਟੀਐਮ

ਪਟਿਆਲਾ : ਕੋਰੋਨਾ ਵਾਇਰਸ ਦੇ ਡਰੋਂ ਪਿਛਲੇ 6 ਦਿਨਾਂ ਤੋਂ ਆਪੋ ਆਪਣੇ ਘਰਾਂ ‘ਚ ਦੁੱਬਕੇ ਬੈਠੇ ਲੋਕਾਂ ਲਈ ਕੁੱਝ ਰਾਹਤ ਭਰੀ ਖਬਰ ਸਾਹਮਣੇ ਆਈ ਹੈ।ਸਰਕਾਰ ਨੇ ਪਟਿਆਲਾ ਜਿ਼ਲ੍ਹੇ ਦੇ ਅੰਦਰ ਕਰਫਿਊ ਦੌਰਾਨ ਬੈਂਕਾਂ ਦੇ ਏਟੀਐਮ ਅਤੇ ਬੈਂਕ ਖੋਲਣ ਦਾ ਫੈਸਲਾ ਕੀਤਾ ਹੈ।ਦੱਸ ਦਈਏ ਕਿ ਏਟੀਐਮ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਖੁੱਲੇ ਰਹਿਣਗੇ, ਜਿਸ ਦੌਰਾਨ ਲੋਕ ਆਪਣੀ ਜ਼ਰੂਰਤ ਅਨੁਸਾਰ ਪੈਸੇ ਕਢਵਾ ਸਕਦੇ ਹਨ।

ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ ਹੁਕਮਾਂ ਅਨੁਸਾਰ ਪਟਿਆਲੇ ਦੇ ਡੀਸੀ ਕੁਮਾਰ ਅਮਿਤ ਨੇ ਜਿ਼ਲ੍ਹੇ ਦੇ ਬੈਂਕਾਂ ਦੀਆਂ ਸਾਰੀਆਂ ਕਰੰਸੀਆਂ ਚੈਸਟ ਅਤੇ ਖਜ਼ਾਨਾ ਬਰਾਂਚਾਂ ਤੋਂ ਇਲਾਵਾ ਏਟੀਐਮ ਖੋਲਣ ਸੰਬੰਧੀ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਬੈਂਕਾਂ ਦੀਆਂ ਕਰੰਸੀ ਚੈਸਟ ਅਤੇ ਖਜ਼ਾਨਾ ਬਰਾਂਚਾਂ ਸਵੇਰੇ 11 ਵਜੇ ਤੋਂ 2 ਵਜੇ ਤੱਕ ਅਤੇ ਏਟੀਐਮ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਖੁੱਲੇ ਰਹਿਣਗੇ।ਇਨ੍ਹਾਂ ਹੁਕਮਾਂ ਅਨੁਸਾਰ ਹਰ ਬੈਂਕ ਦੀ ਸਿਰਫ ਇੱਕ ਬਰਾਂਚ ਹੀ ਸ਼ਹਿਰ ਅਤੇ ਪੇਂਡੂ ਇਲਾਕਿਆਂ ਵਿੱਚ ਘੱਟੋ ਘੱਟ ਸਟਾਫ ਨਾਲ ਖੋਲੀ ਜਾ ਸਕੇਗੀ।ਸੋ ਕੁੱਲ ਮਿਲਾ ਕੇ ਕੋਰੋਨਾ ਦ ਭੈਅ ਕਾਰਨ ਆਪੋ ਆਪਣੇ ਘਰਾਂ ‘ਚ ਬੰਦ ਲੋਕਾਂ ਲਈ ਇਹ ਖਬਰ ਏਸ ਲਈ ਖੁਸ਼ਖਬਰੀ ਬਣ ਕੇ ਆਈ ਹੈ ਕਿਉਂਕਿ ਲੋਕ ਇੰਨੀ ਦਿਨੀਂ ਕੈਸ਼ ਦੀ ਘਾਟ ਕਾਰਨ ਕਾਫੀ ਦਿੱਕਤਾਂ ਦਾ ਸਾਹਮਦਾ ਕਰ ਰਹੇ ਸਨ।

Related posts

ਪੇਟ ਦੀ ਗਰਮੀ, ਗੈਸ-ਤੇਜ਼ਾਬ ਖਤਮ ਕਰਨ ਦਾ ਰਾਮਬਾਣ ਇਲਾਜ

htvteam

ਦੋ ਬੱਚਿਆਂ ਦੀ ਮਾਂ ਨੇ ਕੁਆਰੇ ਮੁੰਡੇ ਦੀ ਇੱਜਤ ਨੂੰ ਲਾਇਆ ਦਾਗ਼

htvteam

ਕੁੜੀ ਨਾਲ ਧੱਕਾ ਕਰਕੇ ਬਣਾਈ ਗ਼ਲਤ ਵੀਡੀਓ

htvteam

Leave a Comment