ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ 12000 ਤੋਂ ਉੱਪਰ ਅਧਿਆਪਕਾਂ ਨੂੰ ਪੱਕਾ ਕਰਨ ਦੀ ਗੱਲ ਕੀਤੀ ਗਈ ਹੈ ਪ੍ਰੰਤੂ ਦੂਜੇ ਪਾਸੇ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਖੁਰਾਣਾ ਪਾਣੀ ਵਾਲੀ ਟੈਂਕੀ ਉੱਤੇ 8736 ਕੱਚੇ ਅਧਿਆਪਕਾਂ ਵੱਲੋਂ ਪਿਛਲੇ 47 ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ ਜਦੋਂ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਾਨੂੰ ਸਰਕਾਰ ਨੇ ਕੋਈ ਪੱਕਾ ਨਹੀਂ ਕੀਤਾ ਗਿਆ ਸਿਰਫ ਸਾਡੀਆਂ ਤਨਖਾਹਾਂ ਚ ਮਾਮੂਲੀ ਜਿਹਾ ਵਾਧਾ ਕੀਤਾ ਗਿਆ ਹੈ ਜੋਂ ਪੱਕੇ ਅਧਿਆਪਕ ਹਨ ਉਹਨਾਂ ਦੀ ਤਨਖਾਹ 60 ਤੋਂ 70 ਹਜ਼ਾਰ ਦੇ ਵਿਚਕਾਰ ਹੁੰਦੀ ਹੈ ਲੇਕਿਨ ਸਰਕਾਰ ਕਹਿ ਰਹੀ ਹੈ ਕਿ ਤੁਹਾਡੀ ਤਨਖਾਹ 23500 ਕਰ ਦਿੱਤੀ ਇਹ ਗੱਲ ਕਹਿੰਦੇ ਹੋਏ ਅਧਿਆਪਕਾਂ ਨੇ ਸਰਕਾਰ ਦੇ ਦਾਅਵਿਆਂ ਦੀ ਪੋਲ੍ਹ ਖੋਲ ਦਿੱਤੀ ਐ,,,,,,,,,
ਅਧਿਆਪਕਾਂ ਦਾ ਕਹਿਣਾ ਐ ਕਿ ਸਰਕਾਰ ਬਣਨ ਤੋਂ ਪਹਿਲਾਂ ਸਾਨੂੰ ਇਹੋ ਹੀ ਮੁੱਖ ਮੰਤਰੀ ਭਗਵੰਤ ਮਾਨ ਗੂਡ ਲੱਕ ਕਹਿੰਦੇ ਸੀ ਕਿਉਂਕਿ ਉਸ ਸਮੇਂ ਵੋਟਾਂ ਲੈਣੀਆਂ ਸੀ ਹੁਣ ਠੇਂਗਾ ਦਿਖਾ ਰਹੇ ਹਨ,,,,ਕੱਚੇ ਅਧਿਆਪਕਾਂ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਸਾਨੂੰ ਪੂਰਨਤੋਰ ਉੱਤੇ ਪੱਕਾ ਨਹੀਂ ਕਰਦੀ ਸਾਡਾ ਧਰਨਾ ਪ੍ਰਦਰਸ਼ਨ ਇਸੇ ਪਾਣੀ ਵਾਲੀ ਟੈਂਕੀ ਉੱਤੇ ਚਲਦਾ ਰਹੇਗਾ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………
