ਸੋਸ਼ਲ ਮੀਡੀਆ ਤੇ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਐ ਏਸ ਵੀਡੀਓ ਚ ਦਿਖਾਈ ਦਿੰਦਾ ਪੀਲੀ ਪੱਗ ਵਾਲਾ ਇਹ ਕੋਈ ਆਮ ਬੰਦਾ ਨਹੀਂ ਬਲਕਿ ਆਮ ਆਦਮੀ ਪਾਰਟੀ ਦੇ ਹਲਕਾ ਮੋੜ ਤੋਂ ਵਿਧਾਇਕ ਸੁਖਬੀਰ ਸਿੰਘ ਮੈਸਰਖਾਨਾ ਨੇ ਜੋ ਕਿ ਲੋਕ ਸਭਾ ਚੋਣਾਂ ਵੇਲੇ ਬਠਿੰਡਾ ਦੀ ਮੋੜ ਮੰਡੀ ਚ ਵੋਟਾਂ ਮੰਗਣ ਗਏ ਸੀ ਪਰ ਅੱਗਿਓਂ ਅੱਕੇ ਹੋਏ ਲੋਕਾਂ ਨੇ ਵਿਧਾਇਕ ਸਾਬ੍ਹ ਨੂੰ ਫੜ੍ਹਕੇ ਟੇਬਲ ਤੇ ਬਿਠਾ ਲਿਆ ਤੇ ਫਿਰ ਅਜਿਹੀ ਲਾਹਪਾਹ ਕੀਤੀ ਕਿ ਵਿਧਾਇਕ ਸਾਬ੍ਹ ਤੌਰ ਭੌਰ ਹੋ ਗਏ ਇਹ ਸੀਨ ਦੇਖ ਖਾਕੀ ਵਰਦੀ ਵਾਲਿਆਂ ਨੂੰ ਭਾਜੜਾਂ ਪੈ ਗਈਆਂ ਤੇ ਫਿਰ ਲੋਕਾਂ ਰੋਕਣ ਲਈ ਅੱਗੇ ਆਏ ਪਰ ਲੋਕਾਂ ਦੇ ਹੜ੍ਹ ਅੱਗੇ ਖਾਕੀ ਦਾ ਦਬਕਾ ਨਹੀਂ ਚੱਲਿਆ,,,,,,,,,,,,
ਏਸ ਮੌਕੇ ਮੋੜ ਮੰਡੀ ਦੇ ਲੋਕਾਂ ਵੱਲੋਂ ਵਿਧਾਇਕ ਦਾ ਜ਼ਮਕੇ ਵਿਰੋਧ ਕੀਤਾ ਗਿਆ ਤੇ ਤਿੱਖੇ ਸਵਾਲ ਪੁੱਛੇ ਗਏ ਪਰ ਜਨਾਬ ਸਵਾਲਾਂ ਤੋਂ ਬੱਚਦੇ ਨਜ਼ਰ ਆਏ,ਸਥਾਨਕ ਲੋਕਾਂ ਦਾ ਕਹਿਣਾ ਐ ਕੀ ਆਪ ਸਰਕਾਰ ਲੋਕਾਂ ਨਾਲ ਦਾਅਵੇ ਕਰਕੇ ਮੁੱਕਰੀ ਹੈ ਤੇ ਹੁਣ ਸਾਡੇ ਕੋਲੋ ਕਿਸ ਮੂੰਹ ਨਾਲ ਵੋਟਾਂ ਮੰਗਣ ਆਉਂਦੇ ਹਨ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..