Htv Punjabi
Punjab Video

ਦੇਖੋ ਕਿਹੜੇ ਬੰਦੇ ਦੀ ਰੈਲੀ ‘ਚੋਂ ਨਿੱਕਲਣ ਲੱਗੀਆਂ ਬੋਤਲਾਂ ਹੀ ਬੋਤਲਾਂ

ਇਹ ਤਸਵੀਰਾਂ ਲੁਧਿਆਣਾ ਜ਼ਿਲ੍ਹੇ ਦੇ ਇਤਹਾਸਿਕ ਸ਼ਹਿਰ ਮਾਛੀਵਾੜਾ ਸਾਹਿਬ ਦੀਆਂ ਨੇ ਜਿੱਥੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਉਮੀਦਵਾਰ ਡਾਕਟਰ ਅਮਰ ਸਿੰਘ ਹੋਰਾਂ ਦੀ ਚੋਣ ਮੀਟਿੰਗ ਰੱਖੀ ਗਈ ਐ,ਡਾਕਟਰ ਅਮਰ ਸਿੰਘ ਸਟੇਜ ਤੇ ਖੜ੍ਹਕੇ ਲੋਕਾਂ ਸਬੰਧਨ ਕਰਦੇ ਹੋਏ ਨਜ਼ਰ ਆ ਰਹੇ ਹਨ ਪਰ ਲੋਕਾਂ ਕੁਰਸੀ ਖਾਲੀ ਕਰਕੇ ਪਤਲੀ ਗਲੀ ਰਾਹੀ ਪਿੱਛੇ ਨਿਕਲੇ ਦਿਖਾਈ ਦੇ ਰਹੇ ਹਨ ਉਸਦਾ ਕਾਰਨ ਇਹ ਕੀ ਰੈਲੀ ਦੇ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਨਿਕਲ ਰਹੀਆਂ ਨੇ,ਜਿਸਦੀ ਨੌਜਵਾਨਾਂ ਵੱਲੋਂ ਵੀਡੀਓ ਬਣਾਈ ਗਈ,ਹੱਥਾਂ ਦੇ ਸ਼ਰੇਆਮ ਸ਼ਰਾਬ ਦੀ ਬੋਤਲ ਚੁੱਕੀ ਜਾ ਰਿਹਾ ਬੰਦਾ ਨਜ਼ਰ ਆ ਰਿਹਾ ਐਨਾ ਹੀ ਨਹੀਂ ਅੱਗੇ ਦੇਖੋ ਉਸਦੇ ਨੇਫੇ ਵਿੱਚ ਬੋਤਲ ਫਸਾ ਰੱਖੀ ਹੈ,,,,,,,,,,,,

ਏਸ ਵੀਡੀਓ ਦੇ ਵਾਇਰਲ ਹੋਣ ਤੇ ਮੰਨੋ ਜਿਵੇਂ ਸਿਆਸਤ ਵਿੱਚ ਭੁਚਾਲ ਆ ਗਿਆ ਹੋਵੇ,ਇਕ ਤੋਂ ਬਾਅਦ ਇਕ ਮੌਜੂਦਾ ਸਰਕਾਰ ਦੇ ਲੀਡਰਾਂ ਤੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਵੱਲੋਂ ਕਾਂਗਰਸ ਨੂੰ ਭੰਡਿਆ ਗਿਆ ਖੰਨਾ ਪਹੁੰਚੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਕਿਹਾ ਕਿ ਕਾਂਗਰਸ ਆਪਣੀ ਹਾਰ ਦੇਖ ਰਹੀ ਹੈ ਉਹ ਨਸ਼ਾ ਵੇਚ ਕੇ ਵੋਟਾਂ ਹਾਸਲ ਕਰਨਾ ਚਾਹੁੰਦਾ ਹੈ,,,,,,,

ਖੰਨਾ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਧ ਨੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਖੰਨਾ ਨੇੜਲੇ ਪਿੰਡ ਬਾਹੋਮਾਜਰਾ ‘ਚ ਨਕਲੀ ਸ਼ਰਾਬ ਦੀ ਫੈਕਟਰੀ ਲਗਾਈ ਗਈ ਸੀ। ਕਰੋਨਾ ਦੌਰਾਨ ਕਾਂਗਰਸੀਆਂ ਨੇ ਵੇਚੀ ਕਰੋੜਾਂ ਰੁਪਏ ਦੀ ਸ਼ਰਾਬ ਉਸੇ ਫੈਕਟਰੀ ਦਾ ਸਟਾਕ ਸੰਭਾਲਿਆ ਜਾ ਰਿਹਾ ਹੈ ਜਿਸ ਨੂੰ ਕਾਂਗਰਸ ਚੋਣਾਂ ਦੌਰਾਨ ਲੋਕਾਂ ਵਿੱਚ ਵੰਡ ਰਹੀ ਹੈ,,,,,,

ਇਸ ਦੇ ਨਾਲ ਹੀ ਚੋਣ ਮੀਟਿੰਗ ਕਰ ਰਹੇ ਸ੍ਰੀ ਮਾਛੀਵਾੜਾ ਸਾਹਿਬ ਤੋਂ ਕਾਂਗਰਸੀ ਕੌਂਸਲਰ ਪਰਮਜੀਤ ਸਿੰਘ ਨੇ ਕਿਹਾ ਕਿ ਕਿਸੇ ਨੇ ਵੀ ਸ਼ਰਾਬ ਨਹੀਂ ਵੰਡੀ। ਸਾਰੇ ਦੋਸ਼ ਬੇਬੁਨਿਆਦ ਹਨ। ਕਾਂਗਰਸ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ। ਏਸ ਮੌਕੇ ਕਾਂਗਰਸੀ ਕੌਂਸਲਰ ਪਰਮਜੀਤ ਹੋਰਾਂ ਵੱਲੋਂ ਕਾਂਗਰਸ ਤੇ ਲੱਗੇ ਸਾਰੇ ਇਲਾਜ਼ਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਕਿਹਾ ਕੀ ਕਾਂਗਰਸ ਨੂੰ ਬਦਨਾਮ ਕਰ ਦੀ ਸਾਇਜ਼ ਹੈ ਜਿਸਤੇ ਵਿਰੋਧੀ ਲੀਡਰਾਂ ਦਾ ਕਹਿਣਾ ਐ ਕੀ ਚੋਣ ਕਮਿਸ਼ਨ ਨੂੰ ਸ਼ਕਾਇਤ ਕੀਤੀ ਜਾਵੇਗੀ ਤੇ ਇਸਦੀ ਜਾਂਚ ਕਰਵਾਂਗੇ,ਉੱਥੇ ਲੋਕ ਇਨ੍ਹਾਂ ਸ਼ਰਾਬੀਆਂ ਤੇ ਸ਼ਰਾਬ ਵੰਡਣ ਵਾਲਿਆਂ ਨੂੰ ਲਾਹਣਤਾਂ ਪਾ ਰਹੇ ਹਨ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਜਨਮ ਦਿਨ ਦੀ ਪਾਰਟੀ ਮਨਾਉਂਦੇ ਮੁੰਡਿਆਂ ਦੀ ਘਟੀਆ ਕਰਤੂਤ

htvteam

ਪਹਾੜ੍ਹ ਕੱਟਕੇ ਨਾਮਧਾਰੀਆਂ ਨੇ ਬਣਾਇਆ ਅਜੂਬਾ, ਅਮਿਤਾਬ ਬੱਚਨ ਵੀ ਹੋਇਆ ਫੈਨ

htvteam

ਲੰਮੇ ਲੰਮੇ ਕੇਲਿਆਂ ਨੇ ਗੱਭਰੂ ਮੁੰਡਾ ਕਰਵਾ’ਤਾ ਬੇਹੋਸ਼

htvteam

Leave a Comment