ਗਰੀਬੀ ਦੂਰ ਕਰਨ ਗਿਆ ਗੁਰਜਿੰਦਰ ਸਿੰਘ ਆਇਆ ਹੋਰ ਕਰਜੇ ਦੀ ਮਾਰ ਹੇਠ
15 ਦਿਨ ਪਹਿਲਾਂ ਹੀ ਪਹੁੰਚਿਆ ਸੀ ਅਮਰੀਕਾ
ਦੋ ਭੈਣਾਂ ਦਾ ਇਕਲੌਤਾ ਭਰਾ ਹੈ ਗੁਰਜਿੰਦਰ ਸਿੰਘ
ਪਿਤਾ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ ਘਰ ਦੇ ਹਾਲਾਤ ਨੇ ਬਹੁਤ ਮਾੜੇ
ਸ਼ਨੀਵਾਰ ਰਾਤ ਨੂੰ ਇੱਕ ਵਾਰ ਫਿਰ ਅਮਰੀਕਾ ਵੱਲੋਂ ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਇਹਨਾਂ ਡਿਪੋਰਟ ਹੋਣ ਵਾਲੇ ਨੌਜਵਾਨਾਂ ਵਿੱਚ ਵਿਧਾਨ ਸਭਾ ਹਲਕਾ ਰਾਜਾ ਸਾਸੀ ਦੇ ਪਿੰਡ ਭੁੱਲਰ ਦਾ ਵੀ ਇੱਕ ਨੌਜਵਾਨ ਸ਼ਾਮਿਲ ਹੈ ਜੋ ਘਰ ਦੀ ਗਰੀਬੀ ਨੂੰ ਦੂਰ ਕਰਨ ਦੇ ਮਕਸਦ ਨਾਲ ਰੋਜ਼ੀ ਰੋਟੀ ਲਈ ਅਮੇਰਿਕਾ ਗਿਆ ਸੀ ਘਰੋਂ ਤਕਰੀਬਨ ਇੱਕ ਸਾਲ ਪਹਿਲਾਂ ਅਮੇਰਿਕਾ ਲਈ ਰਵਾਨਾ ਹੋਇਆ ਨੌਜਵਾਨ 15 ਦਿਨ ਪਹਿਲਾਂ ਹੀ ਅਮਰੀਕਾ ਪਹੁੰਚੀ ਸੀ ਪਰਿਵਾਰਿਕ ਮੈਂਬਰ ਦੇ ਵਿੱਚ ਉਸ ਦੀਆਂ ਦੋ ਭੈਣਾਂ ਅਤੇ ਇੱਕ ਵਿਧਵਾ ਮਾਂ ਹੈ ਘਰ ਦੇ ਹਾਲਾਤ ਵੇਖ ਕੇ ਪਤਾ ਲੱਗਦਾ ਹੈ ਕਿ ਘਰ ਦੇ ਹਾਲਾਤ ਬਹੁਤ ਹੀ ਜਿਆਦਾ ਮਾੜੇ ਹਨ,,,,,,,
ਜਿਨਾਂ ਨੂੰ ਸਧਾਰਨ ਦੇ ਲਈ ਗੁਰਜਿੰਦਰ ਸਿੰਘ ਵੱਲੋਂ ਇਹ ਕਦਮ ਚੁੱਕਿਆ ਗਿਆ ਇੱਕ ਏਕੜ ਜਮੀਨ ਦਾ ਮਾਲਕ ਗੁਰਜਿੰਦਰ ਸਿੰਘ ਵੱਲੋਂ ਅਮੇਰਿਕਾ ਜਾਣ ਲਈ ਟਰੈਵਲ ਏਜਂਟਾਂ ਨੂੰ ਆਪਣੀ ਇਕ ਕਿਲਾ ਜਮੀਨ ਵੇਚ ਕੇ ਅਤੇ ਆਪਣੇ ਰਿਸ਼ਤੇਦਾਰਾਂ ਅਤੇ ਯਾਰਾਂ ਮਿੱਤਰਾਂ ਕੋਲੋਂ ਇਕੱਠੇ ਕਰਕੇ ਤਕਰੀਬਨ 50 ਲੱਖ ਰੁਪਏ ਟਰੈਵਲ ਏਜਂਟ ਨੂੰ ਦਿੱਤੇ ਸਨ ਹੁਣ ਉਸਦੇ ਪਰਿਵਾਰਕ ਮੈਂਬਰਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਆਪਣੇ ਬੇਟੇ ਦੀ ਆਉਣ ਦੀ ਖੁਸ਼ੀ ਮਨਾਉਣ ਜਾਂ ਕਰਜੇ ਹੇਠਾਂ ਆਉਣ ਦਾ ਦੁੱਖ ਹੁਣ ਪੀੜਿਤ ਪਰਿਵਾਰ ਪੰਜਾਬ ਸਰਕਾਰ ਕੋਲੋਂ ਮੰਗ ਕਰ ਰਿਹਾ ਹੈ ਕਿ ਉਹਨਾਂ ਦੀ ਬਾਂਹ ਫੜੀ ਜਾਵੇ ਅਤੇ ਉਹਨਾਂ ਦੀ ਰੋਜ਼ੀ ਰੋਟੀ ਦਾ ਕੋਈ ਪ੍ਰਬੰਧ ਕੀਤਾ ਜਾਵੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..