Htv Punjabi
Punjab Video

ਬੱਸ ਆਹ ਦਿਨ ਦੇਖਣੇ ਬਾਕੀ ਸੀ

ਲਓ ਜੀ ਕਰਲੋ ਘਿਓ ਨੂੰ ਭਾਂਡਾ,, ਪੁਲਿਸ ਮੁਲਾਜ਼ਮ ਨੇ ਕੀਤੀ ਅਜਿਹੀ ਘਟੀਆ ਤੋਂ ਘਟੀਆ ਹਰਕਤ ਕੀ ਸੁਣਕੇ ਲੋਕ ਦੰਗ ਰਹਿ ਗਏ। ਪੁਲਿਸ ਮੁਲਾਜ਼ਮਾਂ ਨੂੰ ਚੋਰਾਂ ਨੂੰ ਫੜਦੇ ਤਾਂ ਤੁਸੀਂ ਬਹੁਤ ਵਾਰ ਸੁਣਿਆ ਤੇ ਦੇਖਿਆ ਹੋਵੇਗਾ। ਪਰ ਪੁਲਿਸ ਮੁਲਾਜ਼ਮ ਖੁਦ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਇਹ ਤੁਸੀਂ ਪਹਿਲੀ ਵਾਰ ਸੁਣਿਆ ਹੋਵੇਗਾ। ਪਰ ਇਹ ਸੱਚ ਐ ਸਕਰੀਨ ਤੇ ਜਿਹੜੀਆਂ ਤਸਵੀਰਾਂ ਤੁਸੀਂ ਪੈਟਰੋਲ ਪੰਪ ਤੇ ਦੇਖ ਰਹੇ ਹੋ ਕਿ ਦੋ ਮੋਟਰਸਾਈਕਲ ਸਵਾਰ ਨੌਜਵਾਨ ਬੰਬ ਅਤੇ ਆਉਂਦੇ ਨੇ ਅਤੇ ਪਿਸਤੌਲ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ। ਪਰ ਇਹ ਕੋਈ ਆਮ ਵਿਅਕਤੀ ਨਹੀਂ ਸਗੋਂ ਪੁਲਿਸ ਮੁਲਾਜਮ ਐ,,,,,,,,ਇਸ ਦਾ ਖੁਲਾਸਾ ਕਿੱਦਾਂ ਹੋਇਆ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਨਜ਼ਰ ਮਾਰਾਂਗੇ ਇਨ੍ਹਾਂ ਤਸਵੀਰਾ ‘ਤੇ,,,,,,,,

ਕਪੂਰਥਲਾ ਦੇ ਸੁਲਤਾਨਪੁਰ ਲੋਧੀ ਤਲਵੰਡੀ ਚੌਧਰੀਆਂ ਮਾਰਗ ਤੇ ਸਥਿਤ ਪਿੰਡ ਮੇਵਾ ਸਿੰਘ ਵਾਲਾ ਵਿਖੇ ਇੱਕ ਪੈਟਰੋਲ ਪੰਪ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੁਟੇਰਿਆਂ ਵਲੋ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਹਥਿਆਰਬੰਦ ਹੋ ਕੇ ਮੋਟਰਸਾਈਕਲ ਤੇ ਆਏ ਦੋ ਲੁਟੇਰਿਆਂ ਨੇ ਧੰਜੂ ਫੀਲਿੰਗ ਸਟੇਸ਼ਨ ਤੇ ਦਾਖਿਲ ਹੋਏ ਤੇ ਪੰਜ ਹਜ਼ਾਰ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ। ਪੰਪ ਮਾਲਕ ਅਤੇ ਕਰਿੰਦਿਆਂ ਵੱਲੋਂ ਲੁਟੇਰਿਆਂ ਦਾ ਪਿੱਛਾ ਕਰਕੇ ਉਨ੍ਹਾਂ ਚੋਂ ਇੱਕ ਲੁਟੇਰੇ ਨੂੰ ਕਾਬੂ ਕਰ ਲਿਆ ਗਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

ਕਾਬੂ ਲੁਟੇਰਾ ਪੁਲਿਸ ਮੁਲਾਜਮ ਦੱਸਿਆ ਜਾ ਰਿਹਾ ਹੈ। ਜਿਸ ਪਾਸੋਂ ਇੱਕ ਆਈ ਡੀ ਕਾਰਡ ਵੀ ਬਰਾਮਦ ਹੋਇਆ ਹੈ। ਜੋਕਿ ਪੁਲਿਸ ਮੁਲਾਜਮ ਦਾ ਹੈ। ਦੂਜੇ ਪਾਸੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਆਰੰਭ ਦਿੱਤੀ ਗਈ ਹੈ। ਵਾਰਦਾਤ ਦੌਰਾਨ ਇਸਤੇਮਾਲ ਕੀਤੇ ਗਏ ਹਥਿਆਰ ਦੀ ਭਾਲ ਕੀਤੀ ਜਾ ਰਹੀ ਹੈ।

ਇੱਕ ਪਾਸੇ ਪੁਲਿਸ ਮੁਲਾਜ਼ਮ ਚੋਰਾਂ ਤੇ ਸਿਕੰਜਾ ਕਸਣ ਦੀ ਗੱਲ ਕਹੀ ਜਾ ਰਹੀ ਆ,, ਦੂਸਰੇ ਪਾਸੇ ਕਈ ਪੁਲਿਸ ਮੁਲਾਜ਼ਮ ਖੁਦ ਖਾਕੀ ਨੂੰ ਦਾਗ਼ਦਾਰ ਕਰਨ ਲਗੇ ਹੋਏ ਨੇ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਆਹ ਬੰਦਾ ਕੀ ਕਰਨ ਚੱਲਿਆ ਸੀ ਕੀ ਤੋਂ ਕੀ ਹੋ ਗਿਆ

htvteam

ਮੁਲਾਜ਼ਮ ਚੁੱਕਣ ਗਏ ਰੇਹੜੀ, ਅੱਗਿਓਂ ਚਾਲਕ ਚੜ੍ਹਿਆ ਰੇਹੜੀ ‘ਤੇ

htvteam

ਆਹ ਦੇਖੋ ਮੁੰਡੇ ਆਪਣੇ ਪਿਉ ਦੀ ਉਮਰ ਦੇ ਬਜ਼ੁਰਗ ਨਾਲ ਕੀ ਕਰਗੇ ?

htvteam

Leave a Comment