ਲੁਧਿਆਣਾ ਵਿੱਚ ਨਕਲੀ ਲੇਡੀ ਪੁਲਿਸ ਮੁਲਾਜ਼ਮ ਕਾਬੂ
ਟਰੱਕ ਡਰਾਈਵਰਾਂ ਤੇ ਰੋਹਬ ਪਾਕੇ ਕਰਦੀ ਸੀ ਅਵੈਦ ਵਸੂਲੀ
ਫਰਜ਼ੀ ਮਹਿਲਾ ਪੁਲਿਸ ਮੁਲਾਜ਼ਮ ਦਾ ਹੋਇਆ ਖੁਲਾਸਾ
ਲੁਧਿਆਣਾ ਦੇ ਵਿੱਚ ਦਿਨ ਰਾਤ ਪੁਲਿਸ ਦੀ ਵਰਦੀ ਪਾ ਕੇ ਲੋਕਾਂ ਨੂੰ ਡਰਾਉਣ ਧਮਕਾਉਣ ਅਤੇ ਫਰਜ਼ੀ ਇੰਸਪੈਕਟਰ ਮਹਿਲਾ ਫੜੀ ਗਈ ਮਹਿਲਾ ਪੁਲਿਸ ਵਾਲੀ ਬਣ ਕੇ ਟਰੱਕ ਡਰਾਈਵਰਾਂ ਦੇ ਉੱਤੇ ਰੋਪ ਝਾੜਦੀ ਅਤੇ ਫਿਰ ਅਵੈਦ ਵਸੂਲੀ ਕਰਦੀ ਰੋਜਾਨਾ ਅਜਿਹਾ ਕਰਦਾ ਦੇਖ ਟਰੱਕ ਡਰਾਈਵਰਾਂ ਨੇ ਉਸਦੇ ਕੋਲੋਂ ਪੁਲਿਸ ਦਾ ਆਈਡੀ ਕਾਰਡ ਦਿਖਾਣ ਨੂੰ ਕਿਹਾ ਇਹ ਮਹਿਲਾ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਕਾਗਜ਼ਾਤ ਚੈੱਕ ਕਰਦੀ ਅਤੇ ਅਵੈਦ ਵਸੂਲੀ ਕਰਦੀ ਡਰਾਈਵਰਾਂ ਨੇ ਇਸ ਨੂੰ ਰੰਗੇ ਹੱਥ ਫੜਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਆਰੋਪੀ ਮਹਿਲਾ ਗੁਰਦਾਸਪੁਰ ਦੇ ਰਹਿਣ ਵਾਲੀ ਦੱਸੀ ਜਾ ਰਹੀ ਹੈ। ਪੁਲਿਸ ਨੇ ਇਹ ਮਹਿਲਾ ਦੇ ਖਿਲਾਫ ਕੇਸ ਦਰਜ ਕਰ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਸ ਮਾਮਲੇ ਵਿੱਚ ਗੱਲਬਾਤ ਕਰਦਿਆਂ ਡੀਸੀਪੀ ਜਸਕਰਨ ਸਿੰਘ ਤੇਜਾ ਨੇ ਦੱਸਿਆ ਹਲੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਜਾਂਚ ਤੋਂ ਬਾਅਦ ਕੁਝ ਕਿਹਾ ਜਾ ਸਕਦਾ ਹੈ ਮਹਿਲਾ ਦੇ ਖਿਲਾਫ ਕੇਸ ਦਰਜ ਕਰਨ ਦੀ ਪ੍ਰਕਿਰਿਆ ਪੁਲਿਸ ਨੇ ਸ਼ੁਰੂ ਕਰ ਦਿੱਤੀ ਡੀਸੀਪੀ ਨੇ ਦੱਸਿਆ ਕਿ ਪੁਲਿਸ ਇਹ ਵੀ ਪਤਾ ਕਰ ਰਹੀ ਹੈ ਉਸਦੇ ਕੋਲ ਵਰਦੀ ਕਿੱਥੋਂ ਆਈ ਅਤੇ ਕਿਸ ਗਿਰੋਹ ਦੇ ਨਾਲ ਜੁੜੀ ਹੋਈ ਹੈ। ਮੋਬਾਈਲ ਕਾਲ ਰਿਕਾਰਡਿੰਗ ਅਤੇ ਪੁਰਾਣੇ ਅਪਰਾਧਿਕ ਇਤਿਹਾਸ ਦੀ ਵੀ ਜਾਂਚ ਚੱਲ ਰਹੀ ਹੈ। ਫਿਲਹਾਲ ਜਾਂਚ ਤੋਂ ਬਾਅਦ ਕਿਹਾ ਮੀਡੀਆ ਨੂੰ ਸਾਰੀ ਗੱਲਬਾਤ ਦੱਸੀ ਜਾਏਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
